ਪਟਨਾ— ਬਿਹਾਰ ਵਿਧਾਨ ਸਭਾ ਚੋਣਾਂ 2020 'ਚ ਰਾਸ਼ਟਰੀ ਜਨਤਾਂਤਰਿਕ ਗਠਜੋੜ (ਐੱਨ. ਡੀ. ਏ.) 125 ਸੀਟਾਂ ਦੇ ਪੂਰਨ ਬਹੁਮਤ ਨਾਲ ਜਿੱਤ ਗਈ ਹੈ। ਹਾਲਾਂਕਿ ਸ਼ੁਰੂਆਤੀ ਰੁਝਾਨਾਂ ਵਿਚ ਮਹਾਗਠਜੋੜ ਅੱਗੇ ਨਿਕਲਦਾ ਨਜ਼ਰ ਆਇਆ ਪਰ ਦੁਪਹਿਰ ਬਾਅਦ ਐੱਨ. ਡੀ. ਏ. ਨੇ ਲੀਡ ਬਣਾ ਲਈ। ਨਿਤੀਸ਼ ਕੁਮਾਰ ਆਪਣੀ ਸਾਖ ਬਚਾਉਣ ਵਿਚ ਸਫ਼ਲ ਰਹੇ। ਐੱਨ. ਡੀ. ਏ. ਦੀ ਇਸ ਜਿੱਤ 'ਤੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਟਵੀਟ ਕਰ ਕੇ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਬਿਹਾਰ ਵਿਚ ਬਹਾਰ ਹੈ, ਐੱਨ. ਡੀ. ਏ. ਦਾ ਕਮਾਲ ਹੈ।
ਇਹ ਵੀ ਪੜ੍ਹੋ: ਬਿਹਾਰ ਚੋਣਾਂ ਨਤੀਜੇ 2020: RJD ਦਾ ਦੋਸ਼- ਦਬਾਅ 'ਚ ਨਹੀਂ ਮਿਲ ਰਿਹਾ ਜਿੱਤ ਦਾ ਸਰਟੀਫਿਕੇਟ
ਪ੍ਰਕਾਸ਼ ਜਾਵਡੇਕਰ ਨੇ ਬਿਹਾਰ ਵਿਧਾਨ ਸਭਾ ਚੋਣਾਂ ਵਿਚ ਐੱਨ. ਡੀ. ਏ. ਦੀ ਜਿੱਤ 'ਤੇ ਬੁੱਧਵਾਰ ਯਾਨੀ ਕਿ ਅੱਜ ਟਵੀਟ ਕੀਤਾ। ਟਵੀਟ ਕਰਦੇ ਹੋਏ ਜਾਵਡੇਕਰ ਨੇ ਲਿਖਿਆ- ਬਿਹਾਰ ਵਿਚ ਬਹਾਰ ਹੈ, ਐੱਨ. ਡੀ. ਏ. ਦਾ ਕਮਾਲ ਹੈ। ਦੇਸ਼ ਭਰ ਦੇ ਚੋਣ ਨਤੀਜਿਆਂ ਨੇ ਫਿਰ ਸਾਬਤ ਕਰ ਦਿੱਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਸਭ ਤੋਂ ਭਰੋਸੇਯੋਗ ਨੇਤਾ ਹਨ। ਜਨਤਾ ਦਾ ਅਪਾਰ ਪਿਆਰ ਅਤੇ ਭਰੋਸਾ ਉਨ੍ਹਾਂ ਨੂੰ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਬਿਹਾਰ ਦੀ ਜਨਤਾ ਨੇ ਵਿਰੋਧੀ ਦਲਾਂ ਵਲੋਂ ਕੀਤੀ ਗਈ ਰਾਜਨੀਤੀ ਨੂੰ ਖਾਰਜ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਬਿਹਾਰ ਚੋਣ ਨਤੀਜੇ 2020: 125 ਸੀਟਾਂ ਨਾਲ ਬਿਹਾਰ 'ਚ ਫਿਰ NDA ਸਰਕਾਰ
ਦੱਸਣਯੋਗ ਹੈ ਕਿ ਚੋਣ ਕਮਿਸ਼ਨ ਵਲੋਂ ਵੋਟਾਂ ਦੀ ਗਿਣਤੀ ਪੂਰੀ ਕਰ ਲੈਣ ਤੋਂ ਬਾਅਦ ਬਿਹਾਰ ਵਿਧਾਨ ਸਭਾ ਚੋਣਾਂ ਦੀਆਂ 243 ਸੀਟਾਂ ਦੇ ਨਤੀਜੇ ਸਾਹਮਣੇ ਆ ਗਏ ਹਨ। ਇਸ ਵਾਰ ਚੋਣਾਂ ਵਿਚ ਜਨਤਾ ਦਲ ਯੂਨਾਈਟੇਡ (ਜੇ. ਡੀ. ਯੂ.) ਦੇ ਮੁਖੀ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਵੱਡੀ ਗਿਣਤੀ ਵਿਚ ਸੀਟਾਂ ਦਾ ਨੁਕਸਾਨ ਹੋਇਆ। ਹਾਲਾਂਕਿ ਭਾਜਪਾ ਪਾਰਟੀ ਅਤੇ ਪ੍ਰਧਾਨ ਮੰਤਰੀ ਮੋਦੀ ਦੇ ਸਹਾਰੇ ਬਿਹਾਰ ਵਿਚ ਇਸ ਵਾਰ ਉਨ੍ਹਾਂ ਦੀ ਕਿਸ਼ਤੀ ਪਾਰ ਲੱਗ ਗਈ। ਐੱਨ. ਡੀ. ਏ. ਨੇ ਪੂਰਨ ਬਹੁਮਤ ਨਾਲ 125 ਸੀਟਾਂ 'ਤੇ ਜਿੱਤ ਦਰਜ ਕੀਤੀ ਹੈ।
ਇਹ ਵੀ ਪੜ੍ਹੋ: ਵਿਆਹ ਤੋਂ ਪਹਿਲਾਂ ਫੋਟੋਸ਼ੂਟ ਕਰਵਾ ਰਹੇ ਲਾੜਾ-ਲਾੜੀ ਦੀ ਝੀਲ 'ਚ ਡੁੱਬਣ ਨਾਲ ਮੌਤ
ਪਤਨੀ ਨਾਲ ਛੇੜਛਾੜ ਕਰਨ ਵਾਲੇ ਨੂੰ ਦਿੱਤੀ ਭਿਆਨਕ ਮੌਤ, ਕਹੀ ਨਾਲ ਵੱਢਿਆ ਸਿਰ 4 ਕਿਲੋਮੀਟਰ ਦੂਰ ਜਾ ਸੁੱਟਿਆ
NEXT STORY