ਬਲਾਂਗੀਰ- ਓਡੀਸ਼ਾ ਦੇ ਬਲਾਂਗੀਰ ਜ਼ਿਲ੍ਹੇ ਦੇ ਇਕ ਸਰਕਾਰੀ ਸਕੂਲ ਵਿਚ ਸ਼ਨੀਵਾਰ ਨੂੰ ਸਾਲਾਨਾ ਖੇਡ ਮੁਕਾਬਲੇ ਦੌਰਾਨ 9ਵੀਂ ਜਮਾਤ ਦਾ ਵਿਦਿਆਰਥੀ ਉਸ ਸਮੇਂ ਗੰਭੀਰ ਜ਼ਖਮੀ ਹੋ ਗਿਆ, ਜਦੋਂ ਉਸ ਦੀ ਗਰਦਨ ਨੇਜੇ ਨਾਲ ਵਿੰਨ੍ਹੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸਦਾਨੰਦ ਮੇਹਰ ਨਾਂ ਦੇ ਵਿਦਿਆਰਥੀ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਹੈ।
ਇਹ ਵੀ ਪੜ੍ਹੋ: ਅਨੋਖਾ ਵਿਆਹ; ਦਾਜ 'ਚ ਪਿਤਾ ਨੇ ਧੀ ਨੂੰ ਦਿੱਤਾ 'ਬੁਲਡੋਜ਼ਰ', ਵੇਖਣ ਵਾਲਿਆਂ ਦੀ ਲੱਗੀ ਭੀੜ
ਅਗਲਪੁਰ ਲੜਕਿਆਂ ਦੇ ਹਾਈ ਸਕੂਲ ਵਿਚ ਅਭਿਆਸ ਸੈਸ਼ਨ ਦੌਰਾਨ ਵਿਦਿਆਰਥੀ ਨੇ ਇਕ ਨੇਜਾ ਸੁੱਟ ਦਿੱਤਾ, ਜੋ ਮੇਹਰ ਦੀ ਗਰਦਨ ਵਿੰਨ੍ਹ ਗਿਆ। ਮੇਹਰ ਨੂੰ ਤੁਰੰਤ ਬਲਾਂਗੀਰ ਦੇ ਮੈਡੀਕਲ ਕਾਲਜ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਗਰਦਨ ’ਚੋਂ ਨੇਜਾ ਕੱਢਿਆ ਗਿਆ। ਮੇਹਰ ਨੂੰ ਹਸਪਤਾਲ ਦੇ ਆਈ. ਸੀ. ਯੂ. ਵਿਚ ਦਾਖ਼ਲ ਕੀਤਾ ਗਿਆ। ਬਲਾਂਗੀਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਅਧਿਕਾਰੀਆਂ ਨੂੰ ਵਿਦਿਆਰਥੀ ਦੇ ਪਰਿਵਾਰ ਨੂੰ 30,000 ਰੁਪਏ ਦੀ ਤੁਰੰਤ ਸਹਾਇਤਾ ਦੇਣ ਦੇ ਹੁਕਮ ਦਿੱਤੇ ਹਨ।
ਇਹ ਵੀ ਪੜ੍ਹੋ: ਮੁੰਬਈ: ਬਾਰ 'ਚ ਪੁਲਸ ਦੀ ਛਾਪੇਮਾਰੀ, ਤਹਿਖ਼ਾਨੇ 'ਚੋਂ ਬਰਾਮਦ ਕੀਤੀਆਂ 17 ਔਰਤਾਂ
ਵਿਦਿਆਰਥੀ ਨੂੰ ਬਿਹਤਰ ਇਲਾਜ ਮੁਹੱਈਆ ਕਰਵਾਇਆ ਜਾਵੇ, ਇਸ ਲਈ ਜ਼ਰੂਰੀ ਰਾਸ਼ੀ ਮੁੱਖ ਮੰਤਰੀ ਰਾਹਤ ਫੰਡ ਤੋਂ ਦਿੱਤੀ ਜਾਵੇ। ਬਲਾਂਗੀਰ ਦੇ ਜ਼ਿਲ੍ਹਾ ਅਧਿਕਾਰੀ ਚੰਚਲ ਰਾਣਾ ਨੇ ਦੱਸਿਆ ਕਿ ਸਕੂਲ ਵਿਚ ਖੇਡ ਮੁਕਾਬਲੇ ਦਾ ਆਯੋਜਨ ਕੀਤਾ ਗਿਆ ਸੀ। ਇਹ ਬਦਕਿਸਮਤੀ ਘਟਨਾ ਵਾਪਰ ਗਈ। ਸਾਨੂੰ ਇਹ ਜਾਣ ਕੇ ਰਾਹਤ ਮਿਲੀ ਕਿ ਵਿਦਿਆਰਥੀ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।
ਇਹ ਵੀ ਪੜ੍ਹੋ- ਸ਼ਰਧਾ ਵਰਗਾ ਖ਼ੌਫਨਾਕ ਕਤਲਕਾਂਡ: ਪੁੱਤ ਨੇ ਪਿਓ ਦੇ 32 ਟੁਕੜੇ ਕਰ ਬੋਰਵੈੱਲ ’ਚ ਸੁੱਟੇ
ਬਾਹੂਬਲੀ ਮੁਖਤਾਰ ਅੰਸਾਰੀ ਦੀ 8 ਕਰੋੜ ਦੀ ਗੈਰ-ਕਾਨੂੰਨੀ ਜਾਇਦਾਦ ਕੁਰਕ
NEXT STORY