ਹਮੀਰਪੁਰ- ਉੱਤਰ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ 'ਚ ਦਾਜ ਦਾ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕੁੜੀ ਦੇ ਪਿਤਾ ਨੇ ਆਪਣੇ ਹੋਣ ਵਾਲੇ ਜਵਾਈ ਨੂੰ ਦਾਜ 'ਚ ਬੁਲਡੋਜ਼ਰ ਹੀ ਦੇ ਦਿੱਤਾ। ਦਾਜ 'ਚ ਬੁਲਡੋਜ਼ਰ ਦੇਣ ਦਾ ਜ਼ਿਲ੍ਹੇ 'ਚ ਇਹ ਪਹਿਲਾ ਮਾਮਲਾ ਹੈ। ਦਰਅਸਲ ਕੁੜੀ ਦੇ ਪਿਤਾ ਦਾ ਕਹਿਣਾ ਹੈ ਕਿ ਦਾਜ ਵਿਚ ਕਾਰ ਦਿੰਦੇ ਤਾਂ ਉਹ ਖੜ੍ਹੀ ਰਹਿੰਦੀ ਪਰ ਜੇਕਰ ਨੌਕਰੀ ਨਹੀਂ ਲੱਗੀ ਤਾਂ ਬੁਲਡੋਜ਼ਰ ਨਾਲ ਰੁਜ਼ਗਾਰ ਤਾ ਮਿਲੇਗਾ।
ਇਹ ਵੀ ਪੜ੍ਹੋ- ਭਾਰਤ 'ਚ ਬੱਚਿਆਂ ਨੂੰ ਗੋਦ ਲੈਣ 'ਚ ਕੁੜੀਆਂ ਪਹਿਲੀ ਪਸੰਦ, ਜਾਣੋ ਕੀ ਹਨ 3 ਸਾਲਾਂ ਦੇ ਅੰਕੜੇ
ਗੁਬਾਰਿਆਂ ਨਾਲ ਸਜਾਇਆ ਬੁਲਡੋਜ਼ਰ
ਵਿਆਹ ਸਮਾਰੋਹ ਵਾਲੀ ਥਾਂ 'ਤੇ ਗੁਬਾਰਿਆਂ ਨਾਲ ਸਜਿਆ ਹੋਇਆ ਬੁਲਡੋਜ਼ਰ ਕੁੜੀ ਦੇ ਪਿਤਾ ਨੇ ਆਪਣੇ ਹੋਣ ਵਾਲੇ ਜਵਾਈ ਨੂੰ ਸੌਂਪ ਦਿੱਤਾ। ਵਿਆਹ ਵਿਚ ਬੁਲਡੋਜ਼ਰ ਦਿੱਤੇ ਜਾਣ ਦੀ ਖ਼ਬਰ ਮਿਲਦੇ ਹੀ ਕਈ ਲੋਕ ਇਸ ਵਿਆਹ ਨੂੰ ਵੇਖਣ ਲਈ ਇਕੱਠੇ ਹੋ ਗਏ। ਹਮੀਰਪੁਰ ਜ਼ਿਲ੍ਹੇ ਵਿਚ ਹੋਇਆ ਇਹ ਅਨੋਖਾ ਵਿਆਹ ਹੁਣ ਚਰਚਾ ਦਾ ਵਿਸ਼ਾ ਬਣ ਗਿਆ ਹੈ।
ਪਿਤਾ ਨੇ ਆਖੀ ਇਹ ਗੱਲ-
ਹਮੀਰਪੁਰ ਜ਼ਿਲ੍ਹੇ ਦੇ ਸੁਮੇਰਪੁਰ ਥਾਣਾ ਖੇਤਰ ਦੇ ਦੇਵਗਾਂਵ ਵਾਸੀ ਸੇਵਾਮੁਕਤ ਫ਼ੌਜੀ ਪਰਸ਼ੂਰਾਮ ਪ੍ਰਜਾਪਤੀ ਨੇ ਆਪਣੀ ਧੀ ਨੇਹਾ ਦਾ ਵਿਆਹ ਨੇਵੀ ਵਿਚ ਵਰਕਰ ਸੌਂਖਰ ਨਿਵਾਸੀ ਯੋਗੇਂਦਰ ਉਰਫ਼ ਯੋਗੀ ਪ੍ਰਜਾਪਤੀ ਨਾਲ ਤੈਅ ਕੀਤਾ। ਇਸ 'ਚ ਸੇਵਾਮੁਕਤ ਫੌਜੀ ਨੇ ਦਾਜ ਵਿਚ ਧੀ ਨੂੰ ਲਗਜ਼ਰੀ ਕਾਰ ਨਹੀਂ ਸਗੋਂ ਬੁਲਡੋਜ਼ਰ ਦਿੱਤਾ ਸੀ। 16 ਦਸੰਬਰ ਨੂੰ ਜਦੋਂ ਧੀ ਬੁਲਡੋਜ਼ਰ ਨਾਲ ਰਵਾਨਾ ਹੋਈ ਤਾਂ ਲੋਕ ਦੇਖਦੇ ਹੀ ਰਹਿ ਗਏ। ਪਰਸ਼ੂਰਾਮ ਪ੍ਰਜਾਪਤੀ ਦਾ ਕਹਿਣਾ ਹੈ ਕਿ ਧੀ ਇਸ ਸਮੇਂ ਯੂ.ਪੀ.ਐੱਸ.ਸੀ. ਦੀ ਤਿਆਰੀ ਕਰ ਰਹੀ ਹੈ, ਜੇਕਰ ਉਸ ਨੂੰ ਨੌਕਰੀ ਨਹੀਂ ਮਿਲੀ ਤਾਂ ਉਹ ਇਸ ਨਾਲ ਰੁਜ਼ਗਾਰ ਹਾਸਲ ਕਰ ਸਕੇਗੀ। ਇਸ ਦੇ ਨਾਲ ਹੀ ਜਵਾਈ ਯੋਗੀ ਨੂੰ ਮਿਲੇ ਬੁਲਡੋਜ਼ਰ ਦੀ ਚਰਚਾ ਲੋਕਾਂ ਦੀ ਜ਼ੁਬਾਨ 'ਤੇ ਹੈ।
ਇਹ ਵੀ ਪੜ੍ਹੋ- ਸ਼ਰਧਾ ਵਰਗਾ ਖ਼ੌਫਨਾਕ ਕਤਲਕਾਂਡ: ਪੁੱਤ ਨੇ ਪਿਓ ਦੇ 32 ਟੁਕੜੇ ਕਰ ਬੋਰਵੈੱਲ ’ਚ ਸੁੱਟੇ
ਵਿਆਹ ਬਣਿਆ ਚਰਚਾ ਦਾ ਵਿਸ਼ਾ, ਪਹਿਲੀ ਵਾਰ ਦਾਜ 'ਚ ਬੁਲਡੋਜ਼ਰ ਦਿੱਤਾ ਗਿਆ
ਇਹ ਵਿਆਹ ਹੁਣ ਇਲਾਕੇ 'ਚ ਚਰਚਾ ਦਾ ਵਿਸ਼ਾ ਬਣ ਗਿਆ ਹੈ ਕਿਉਂਕਿ ਜ਼ਿਲ੍ਹੇ 'ਚ ਇਹ ਪਹਿਲੀ ਘਟਨਾ ਹੈ ਜਦੋਂ ਕਿਸੇ ਨੂੰ ਦਾਜ ਵਜੋਂ ਬੁਲਡੋਜ਼ਰ ਦਿੱਤਾ ਗਿਆ ਹੋਵੇ। ਵਿਆਹ ਦੀਆਂ ਰਸਮਾਂ ਦੌਰਾਨ ਸੈਂਕੜੇ ਬਾਰਾਤੀਆਂ ਦੀ ਭੀੜ 'ਚ ਸਹੁਰੇ ਨੇ ਆਪਣੇ ਜਵਾਈ ਨੂੰ ਬੁਲਡੋਜ਼ਰ ਦੀਆਂ ਚਾਬੀਆਂ ਸੌਂਪ ਦਿੱਤੀਆਂ ਅਤੇ ਉਸ ਸਮੇਂ ਉੱਥੇ ਮੌਜੂਦ ਲੋਕਾਂ ਨੇ ਇਨ੍ਹਾਂ ਪਲਾਂ ਨੂੰ ਆਪਣੇ ਮੋਬਾਈਲ ਕੈਮਰਿਆਂ ਨਾਲ ਕੈਦ ਕਰ ਲਿਆ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ।
ਇਹ ਵੀ ਪੜ੍ਹੋ- ਲਾੜਿਆਂ ਨੇ ਕਾਇਮ ਕੀਤੀ ਮਿਸਾਲ, ਦਾਜ 'ਚ ਹੋਈ ਲੱਖਾਂ ਰੁਪਏ ਦੀ ਪੇਸ਼ਕਸ਼ ਤਾਂ ਦਿੱਤਾ ਇਹ ਜਵਾਬ, ਖੱਟੀ ਵਾਹਵਾਹੀ
ਘਰੇਲੂ ਹਿੰਸਾ ਕਾਰਨ ਵਿਕਰਮਾਦਿੱਤਿਆ ਨੂੰ ਕਰਨਾ ਪੈ ਸਕਦਾ ਹੈ ਮੰਤਰੀ ਅਹੁਦੇ ਲਈ ਇੰਤਜ਼ਾਰ
NEXT STORY