ਆਟੋਮੋਬਾਈਲ ਡੈਸਕ : ਜਾਵਾ ਯੇਜ਼ਦੀ ਮੋਟਰਸਾਈਕਲਜ਼ ਨੇ ਯੇਜ਼ਦੀ ਰੋਡਸਟਰ 2025 ਦੇ ਲਾਂਚ ਦਾ ਐਲਾਨ ਕਰ ਦਿੱਤਾ ਹੈ। ਇਹ ਕਲਾਸਿਕ ਸੈਗਮੈਂਟ ਵਿੱਚ ਇਕ ਰੀਅਲ ਇੰਡੀਅਨ ਚੈਲੰਜਰ ਹੈ ਅਤੇ ਮਾਣ ਨਾਲ ਬ੍ਰਾਂਡ ਯੇਜ਼ਦੀ ਦਾ ਸਭ ਤੋਂ ਨਵਾਂ ਹਿੱਸਾ ਹੈ ਜੋ 'ਬੌਰਨ ਆਉਟ ਆਫ ਲਾਈਨ’ ਹੈ। ਇਸ ਦੀ ਕੀਮਤ 2.09 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਯੇਜ਼ਦੀ ਰੋਡਸਟਰ ਪਰੰਪਰਾਵਾਂ ਨੂੰ ਚੁਣੌਤੀ ਦੇਣ ਦੀ ਹਿੰਮਤ ਰੱਖਦੀ ਹੈ ਅਤੇ ਆਪਣੀ ਵਿਲੱਖਣ ਪਛਾਣ ਦੇ ਨਾਲ ਉੱਭਰਦੀ ਹੈ। ਇਹ ਆਪਣੇ ਬੋਲਡ ਡਿਜ਼ਾਈਨ, ਦਮਦਾਰ ਪ੍ਰਦਰਸ਼ਨ ਅਤੇ 50 ਤੋਂ ਵੱਧ ਕੰਬੀਨੇਸ਼ਨ ਵਿਕਲਪਾਂ ਦੇ ਨਾਲ 6 ਫੈਕਟਰੀ-ਸਪੋਰਟੇਡ ਕਸਟਮ ਕੰਬੀਨੇਸ਼ਨਾਂ ਦੇ ਨਾਲ ਆਉਂਦੀ ਹੈ।
ਇਸ ਦਾ "ਬੌਰਨ ਆਉਟ ਆਫ ਲਾਈਨ" ਡਿਜ਼ਾਈਨ ਅੰਦਾਜ਼ੇ ਤੋਂ ਹਟ ਕੇ ਨਵਾਂ ਡਿਜ਼ਾਈਨ ਪੇਸ਼ ਕਰਦਾ ਹੈ, ਜੋ ਆਕਰਸ਼ਨ ਨਵੇਂ ਆਕਾਰ, ਆਕਰਸ਼ਕ ਫਿਊਲ ਟੈਂਕ ਅਤੇ ਚੌੜੇ ਪਿਛਲੇ ਟਾਇਰਾਂ ਵਾਲੀ ਮਸ਼ੀਨ ਬਣਾਉਂਦਾ ਹੈ। ਆਈਕਾਨਿਕ ਟਵਿਨ-ਬੈਰਲ ਐਗਜ਼ੌਸਟ ਬੇਮਿਸਾਲ ਯੇਜ਼ਦੀ ਪੌਪਸ ਅਤੇ ਧਮਾਕੇਦਾਰ ਆਵਾਜ਼ ਪੈਦਾ ਕਰਦੇ ਹਨ, ਜਦੋਂ ਕਿ ਕੱਟਿਆ ਹੋਇਆ ਰੀਅਰ ਫੈਂਡਰ ਅਤੇ ਬੋਲਡ '69' ਡੈਕਲ ਬ੍ਰਾਂਡ ਦੀ ਮੋਟਰਸਾਈਕਲਿੰਗ ਦੀ ਅਮੀਰ ਵਿਰਾਸਤ ਨੂੰ ਸਾਹਮਣੇ ਲਿਆਉਂਦੇ ਹਨ।

ਰੋਡਸਟਰ 6 ਤੋਂ ਵੱਧ ਫੈਕਟਰੀ ਕਸਟਮ ਕੰਬੀਨੇਸ਼ਨ ਅਤੇ 20 ਤੋਂ ਵੱਧ ਪਲੱਗ-ਐਂਡ-ਪਲੇ ਐਕਸੈੱਸਰੀਜ਼ ਦੇ ਨਾਲ ਆਪਣੀ ਸ਼੍ਰੇਣੀ ਵਿੱਚ ਬਦਲਾਅ ਲਿਆਉਂਦੀ ਹੈ, ਜੋ ਰਾਈਡਰਾਂ ਨੂੰ ਉਨ੍ਹਾਂ ਦੀਆਂ ਮਸ਼ੀਨਾਂ ਆਪਣੇ ਸਟਾਈਲ ਦੇ ਮੁਤਾਬਿਕ ਪਰਸਨਲਾਈਜ਼ ਬਣਾਉਣ ਦੀ ਖੁੱਲ੍ਹ ਦਿੰਦਾ ਹੈ। ਮਾਡਿਊਲਰ ਸੀਟਿੰਗ ਵਿਕਲਪਾਂ ਤੋਂ ਲੈ ਕੇ ਕਸਟਮਾਈਜ਼ ਕਰਨ ਯੋਗ ਹੈਂਡਲਬਾਰ, ਵਾਈਜ਼ਰ ਅਤੇ ਕਰੈਸ਼ ਗਾਰਡ ਤੱਕ, ਰੋਡਸਟਰ ਨੂੰ ਵਿਲੱਖਣ ਤੌਰ 'ਤੇ ਤੁਹਾਡੇ ਲਈ ਬਣਾਇਆ ਗਿਆ ਹੈ। ਰਾਈਡਰ ਮਿੰਟਾਂ ਵਿੱਚ ਮਿਨਿਮਲਿਸਟ ਸਕਾਊਟ-ਸਟਾਈਲ ਟਰੈਕਰ ਸੋਲੋ ਸੀਟ ਅਤੇ ਟੂਰਿੰਗ-ਫਰੈਂਡਲੀ ਡੂਅਲ ਸੈੱਟਅੱਪ ਵਿਚਕਾਰ ਸਹਿਜੇ ਹੀ ਸਵਿੱਚ ਕਰ ਸਕਦੇ ਹਨ, ਇਹ ਇੱਕ ਅਜਿਹੀ ਇਨੋਵੇਸ਼ਨ ਹੈ ਜੋ ਸਟਾਈਲ ਅਤੇ ਵਿਹਾਰਕਤਾ ਦਾ ਮੇਲ ਕਰਵਾਉਂਦੀ ਹੈ। ਟੈਂਕ 'ਤੇ ਅਤੇ ਸਿੰਗਲ ਸੀਟ ਦੇ ਪਿੱਛੇ ਫਰਵਹਾਰ ਚਿੰਨ੍ਹ ਵਰਗੀ ਪ੍ਰੀਮੀਅਮ ਛੋਹ ਯੇਜ਼ਦੀ ਦੀ ਪਾਰਸੀ ਵਿਰਾਸਤ ਦਾ ਜਸ਼ਨ ਮਨਾਉਂਦੇ ਹਨ ਤੇ ਇਸ ਦੇ ਡਿਜ਼ਾਈਨ ਵਿੱਚ ਪ੍ਰਮਾਣਿਕਤਾ ਅਤੇ ਲਗਜ਼ਰੀ ਜੋੜਦੇ ਹਨ।
ਜਾਵਾ ਯੇਜ਼ਦੀ ਮੋਟਰਸਾਈਕਲਜ਼ ਦੇ ਕੋ-ਫਾਊਂਡਰ ਅਨੁਪਮ ਥਰੇਜਾ ਨੇ ਕਿਹਾ, “ਭਾਰਤੀ ਸੜਕਾਂ ਅਤੇ ਦਿਲਾਂ ਵਿੱਚ ਦੌੜ੍ਹਦੀਆਂ ਯੇਜ਼ਦੀ ਦੀਆਂ ਯਾਦਾਂ ਕਦੇ ਨਹੀਂ ਜਾਂਦੀਆਂ। ਕੂਲ ਡੈਡ ਅਤੇ ਅਤੇ ਮੁੰਡੇ ਅਸਲ ਸੜਕਾਂ 'ਤੇ, ਅਸਲੀ ਬਾਈਕ 'ਤੇ ਸਵਾਰ ਹੋਏ ਅਤੇ ਅਸਲੀ ਕਹਾਣੀਆਂ ਰਚੀਆਂ। ਉਨ੍ਹਾਂ ਦੀ ਪਹਿਲੀ ਨੌਕਰੀ, ਪਹਿਲੀ ਵਾਰ ਡਿੱਗਣਾ, ਪਹਿਲਾ ਪਿਆਰ ਸਭ ਕੁਝ ਇੱਕ ਯੇਜ਼ਦੀ 'ਤੇ ਹੀ ਹੋਇਆ। ਯੇਜ਼ਦੀ ਸ਼ੁਰੂਆਤ ਤੋਂ ਹੀ ਇੱਕ ਲਾਈਫ ਸਟਾਈਲ, ਇੱਕ ਨਜ਼ਰੀਆ, ਇੱਕ ਵਿਚਾਰ ਰਹੀ ਹੈ, ਜੋ ਮੋਨੋਪਲੀ ਵਾਲੇ ਬਾਜ਼ਾਰ ਵਿੱਚ ਇੱਕ ਚੁਣੌਤੀ ਵਜੋਂ ਜਨਮੀ ਹੈ। ਜਿਨ੍ਹਾਂ 'ਬਾਗ਼ੀਆਂ' ਨੇ ਆਪਣਾ ਰਸਤਾ ਬਣਾਉਣ ਦੀ ਹਿੰਮਤ ਕੀਤੀ, ਉਨ੍ਹਾਂ ਨੇ ਯੇਜ਼ਦੀ ਨੂੰ ਆਪਣਾ ਸੱਭਿਆਚਾਰਕ ਪ੍ਰਤੀਕ ਬਣਾਇਆ।”

ਉਨ੍ਹਾਂ ਅੱਗੇ ਕਿਹਾ, ''ਨਵੀਂ ਰੋਡਸਟਰ ਸਾਰੇ ਨਵੇਂ ਜ਼ਮਾਨੇ ਦੇ ਵਾਈਲਡਕਾਰਡਾਂ ਲਈ ਵੋਲਫ ਦਾ ਸੱਦਾ ਬਣਨ ਲਈ 'ਬੌਰਨ ਆਊਟ ਆਫ ਲਾਈਨ' ਹੈ। ਬੋਲਡ ਡਿਜ਼ਾਈਨ, ਅਤਿ-ਆਧੁਨਿਕ ਪ੍ਰਦਰਸ਼ਨ ਅਤੇ ਟੂਰਿੰਗ ਲਈ ਤਿਆਰ ਇੰਜੀਨੀਅਰਿੰਗ ਦੇ ਨਾਲ, ਯੇਜ਼ਦੀ ਰੋਡਸਟਰ ਆਪਣਾ ਰਸਤਾ ਖੁਦ ਬਣਾਉਣ ਵਾਲੇ ਉਨ੍ਹਾਂ ਲੋਕਾਂ ਲਈ ਇੱਕ ਜੰਗੀ ਪੁਕਾਰ ਹੈ- ਤੁਹਾਡਾ ਕਬੀਲਾ ਬੁਲਾ ਰਿਹਾ ਹੈ।”
ਰੋਡਸਟਰ ਦੇ ਕੇਂਦਰ ਵਿੱਚ ਬਿਲਕੁਲ ਨਵਾਂ 350 ਅਲਫ਼ਾ 2 ਲਿਕਵਿਡ-ਕੂਲਡ ਇੰਜਣ ਹੈ, ਜੋ ਕਿ 29PS ਅਤੇ 30Nm ਦੀ ਪਾਵਰ ਦਿੰਦਾ ਹੈ ਅਤੇ ਰੋਮਾਂਚਕ ਅਤੇ ਆਰਾਮਦਾਇਕ ਰਾਈਡ ਦਿੰਦਾ ਹੈ। ਸੈਗਮੈਂਟ ਵਿੱਚ ਪਹਿਲਾ 6-ਸਪੀਡ ਗਿਅਰਬਾਕਸ ਅਤੇ ਅਸਿਸਟ ਅਤੇ ਸਲਿਪਰ ਕਲਚ ਬਿਨਾਂ ਕਿਸੇ ਮੁਸ਼ਕਲ ਦੇ ਗੀਅਰ ਸ਼ਿਫਟਾਂ ਨੂੰ ਯਕੀਨੀ ਬਣਾਉਂਦਾ ਹੈ, ਭਾਵੇਂ ਤੁਸੀਂ ਸ਼ਹਿਰ ਦੀਆਂ ਸੜਕਾਂ 'ਤੇ ਗੁਜ਼ਰ ਰਹੇ ਹੋ ਜਾਂ ਹਾਈਵੇ 'ਤੇ ਹਵਾ ਨਾਲ ਗੱਲਾਂ ਕਰ ਰਹੇ ਹੋ।
ਟੂਰਿੰਗ ਲਈ ਡਿਜ਼ਾਈਨ ਕੀਤੀ ਗਈ, ਰੋਡਸਟਰ 350 ਕਿਲੋਮੀਟਰ ਤੋਂ ਵੱਧ ਦੀ ਰੇਂਜ ਦੇ ਨਾਲ 12.5 ਲੀਟਰ ਫਿਊਲ ਟੈਂਕ ਦੀ ਪੇਸ਼ਕਸ਼ ਕਰਦੀ ਹੈ, ਜੋ ਯਕੀਨੀ ਬਣਾਉਂਦਾ ਹੈ ਕਿ ਮੰਜ਼ਿਲ ਤੱਕ ਆਸਾਨੀ ਨਾਲ ਪਹੁੰਚਿਆ ਜਾ ਸਕੇ। ਸੈਂਟਰ-ਫਾਰਵਰਡ ਫੁੱਟਪੈਗ ਆਰਾਮਦਾਇਕ ਰਾਈਡਿੰਗ ਟ੍ਰਾਇੰਗਲ ਬਣਾਉਂਦੇ ਹਨ, ਜੋ ਸਪੋਰਟੀ ਹੈਂਡਲਿੰਗ ਨਾਲ ਸਮਝੌਤਾ ਕੀਤੇ ਬਿਨਾਂ, ਲੰਬੇ ਸਮੇਂ ਤੱਕ ਬੈਠਣ ਲਈ ਇਕਦਮ ਸਹੀ ਹੈ। ਰੋਡਸਟਰ ਦੇ ਹਰ ਪਹਿਲੂ ਨੂੰ ਪਾਵਰ, ਕੰਫਰਟ ਅਤੇ ਕੰਟਰੋਲ ਦਾ ਇੱਕ ਸਹਿਜ ਮਿਸ਼ਰਣ ਪ੍ਰਦਾਨ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ।
ਰੋਡਸਟਰ ਆਪਣੇ ਸੈਗਮੇਂਟ ਵਿੱਚ ਬ੍ਰੇਕਿੰਗ ਅਤੇ ਹੈਂਡਲਿੰਗ ਲਈ ਮਾਪਦੰਡ ਸਥਾਪਤ ਕਰਦਾ ਹੈ। ਕਾਂਟੀਨੈਂਟਲ ਦੇ ਸਭ ਤੋਂ ਵਧੀਆ ਡਿਊਲ-ਚੈਨਲ ABS ਨਾਲ ਲੈਸ, ਇਸ ਵਿੱਚ 320mm ਫਰੰਟ ਡਿਸਕ ਬ੍ਰੇਕ ਅਤੇ 240mm ਰੀਅਰ ਡਿਸਕ ਬ੍ਰੇਕ ਹਨ ਜੋ ਸਟੀਕ ਸਟਾਪਿੰਗ ਪਾਵਰ ਨੂੰ ਯਕੀਨੀ ਬਣਾਉਂਦੇ ਹਨ। ਟੈਲੀਸਕੋਪਿਕ ਫਰੰਟ ਸਸਪੈਂਸ਼ਨ ਅਤੇ ਡੂਅਲ ਰੀਅਰ ਸ਼ੌਕ ਸਥਿਰਤਾ ਅਤੇ ਆਰਾਮ ਲਈ ਕੈਲੀਬਰੇਟ ਕੀਤੇ ਗਏ ਹਨ, ਜਦੋਂ ਕਿ ਇਸ ਦੀ 795mm ਸੀਟ ਦੀ ਉਚਾਈ ਅਤੇ ਅਨੁਕੂਲਿਤ ਗਰਾਊਂਡ ਕਲੀਅਰੈਂਸ ਪਹੁੰਚਯੋਗਤਾ ਅਤੇ ਸੜਕ 'ਤੇ ਸ਼ਾਨਦਾਰ ਮੌਜੂਦਗੀ ਵਿਚਕਾਰ ਸੰਤੁਲਨ ਬਣਾਉਂਦੇ ਹਨ।

2025 ਯੇਜ਼ਦੀ ਰੋਡਸਟਰ ਨੂੰ ਜਾਵਾ ਯੇਜ਼ਦੀ ਬੀ.ਐੱਸ.ਏ. ਓਨਰਸ਼ਿਪ ਅਸ਼ੋਰੈਂਸ ਪ੍ਰੋਗਰਾਮ ਦਾ ਸਪੋਰਟ ਪ੍ਰਾਪਤ ਹੈ, ਜੋ ਕਿ ਇੱਕ ਉਦਯੋਗ-ਪਹਿਲੀ ਪਹਿਲ ਹੈ ਅਤੇ ਕੰਪਨੀ ਦੇ ਇਸਦੀ ਇੰਜੀਨੀਅਰਿੰਗ ਅਤੇ ਲੰਬੇ ਸਮੇਂ ਦੀ ਭਰੋਸੇਯੋਗਤਾ ਵਿੱਚ ਵਿਸ਼ਵਾਸ ਨੂੰ ਦਰਸਾਉਂਦੀ ਹੈ। ਇਸ ਵਿੱਚ ਇੱਕ ਮਿਆਰੀ 4-ਸਾਲ/50,000-ਕਿਲੋਮੀਟਰ ਵਾਰੰਟੀ, 6 ਸਾਲਾਂ ਤੱਕ ਵਿਕਲਪਿਕ ਕਵਰੇਜ, ਇੱਕ ਸਾਲ ਦੀ ਰੋਡ ਸਾਈਡ ਅਸਿਸਟੈਂਸ ਅਤੇ ਹੋਰ ਬਹੁਤ ਸਾਰੇ ਮਾਲਕੀ ਲਾਭ ਸ਼ਾਮਲ ਹਨ, ਜੋ ਪੂਰੇ ਭਾਰਤ ਵਿੱਚ ਲਗਭਗ 450 ਸਰਵਿਸ ਸਟੇਸ਼ਨਾਂ 'ਤੇ ਉਪਲਬਧ ਹਨ।
ਵੇਰੀਐਂਟ ਅਤੇ ਕਲਰ ਆਪਸ਼ਨ ਤੁਹਾਡੀ ਪਰਸਨੈਲਿਟੀ ਦੇ ਮੁਤਾਬਿਕ
2025 ਯੇਜ਼ਦੀ ਰੋਡਸਟਰ ਦੋ ਵੱਖ-ਵੱਖ ਵੇਰੀਐਂਟਾਂ ਵਿੱਚ ਉਪਲਬਧ ਹੈ :
ਸਟੈਂਡਰਡ ਵੇਰੀਐਂਟ: ਬੋਲਡ ਵਿਅਕਤੀਤਵ ਲਈ ਡਿਜ਼ਾਈਨ ਕੀਤਾ ਗਿਆ, ਚਾਰ ਆਕਰਸ਼ਕ ਰੰਗਾਂ ਅਤੇ ਕੀਮਤ ਵਿੱਚ ਉਪਲਬਧ:
ਸ਼ਾਰਕ ਸਕਿਨ ਬਲੂ (2,09,969 ਰੁਪਏ): ਜੀਵੰਤ ਅਤੇ ਜਵਾਨ, ਸਭ ਤੋਂ ਵੱਖਰੀ ਲੁੱਕ ਲਈ ਇਕਦਮ ਸਹੀ।
ਸਮੋਕ ਗ੍ਰੇ (2,12,969 ਰੁਪਏ): ਸ਼ਾਨਦਾਰ ਗਲੌਸੀ, ਸੰਤੁਲਿਤ ਵਿਕਲਪ।
ਬਲੱਡ ਰਸ਼ ਮੈਰੂਨ (2,16,969 ਰੁਪਏ): ਸਿਗਨੇਚਰ ਯੇਜ਼ਦੀ ਰੰਗ, ਜੋ ਵਿਰਾਸਤ ਨਾਲ ਜੁੜਿਆ ਹੈ।
ਸੈਵੇਜ ਗ੍ਰੀਨ (2,21,969 ਰੁਪਏ): ਉਤਸ਼ਾਹੀ ਲੋਕਾਂ ਲਈ ਡਾਰਕ, ਸਪੋਰਟੀ ਪਸੰਦੀਦਾ।
ਪ੍ਰੀਮੀਅਮ ਵੇਰੀਐਂਟ: ਸ਼ੈਡੋ ਬਲੈਕ (2,25,969 ਰੁਪਏ) ਪੂਰੀ ਤਰ੍ਹਾਂ ਮੈਟ ਬਲੈਕ ਰੰਗ ਵਿੱਚ ਸਟੀਲਥ ਦਾ ਵਿਲੱਖਣ ਨਮੂਨਾ ਹੈ, ਜਿਸ ਵਿੱਚ ਵਿਸ਼ੇਸ਼ ਬਲੈਕ-ਆਊਟ ਟ੍ਰਿਮਸ, ਮਲਟੀ-ਫੰਕਸ਼ਨਲ ਬਲਿੰਕਰ ਹਨ ਜੋ ਟੇਲਲਾਈਟਸ ਦਾ ਵੀ ਕੰਮ ਕਰਦੇ ਹਨ ਅਤੇ ਇਸ ਦਾ ਡਿਜ਼ਾਈਨ ਬਹੁਤ ਹੀ ਦਿਲ ਖਿੱਚਵਾਂ ਹੈ।

ਕਸਟਮਾਈਜ਼ੇਸ਼ਨ : ਇਸ ਨੂੰ ਸੱਚਮੁੱਚ ਆਪਣਾ ਬਣਾਓ
ਹਰ ਰਾਈਡਰ ਵਿਲੱਖਣ ਹੁੰਦਾ ਹੈ ਅਤੇ ਯੇਜ਼ਦੀ ਰੋਡਸਟਰ ਤੁਹਾਡੀ ਮੋਟਰਸਾਈਕਲ ਨੂੰ ਕਸਟਮਾਈਜ਼ ਕਰਨ ਲਈ ਕਈ ਤਰ੍ਹਾਂ ਦੀਆਂ ਐਕਸੈਸਰੀਜ਼ ਪੇਸ਼ ਕਰਦਾ ਹੈ:
ਹੈਂਡਲਬਾਰ : ਜ਼ਿਆਦਾ ਮਜ਼ਬੂਤੀ ਦੇ ਲਈ ਹਾਈਡ੍ਰੋਫਾਰਮਡ ਸਟੈਂਡਰਡ ਹੈਂਡਲਬਾਰ ਜਾਂ ਕਮਾਂਡਿੰਗ ਕਾਕਪਿਟ ਅਹਿਸਾਸ ਲਈ ਇੱਕ ਚੌੜੀ ਸਿੱਧੀ ਹੈਂਡਲਬਾਰ ਵਿੱਚੋਂ ਚੁਣੋ।
ਵਾਈਜ਼ਰ ਅਤੇ ਕਾਉਲ : ਛੋਟੇ ਅਤੇ ਲੰਬੇ ਟੂਰਿੰਗ ਵਾਈਜ਼ਰ, ਹੈਡਲਾਈਟ ਕਾਊਲ ਦੇ ਨਾਲ, ਹਵਾ ਵਿੱਚ ਵਾਧੂ ਸੁਰੱਖਿਆ ਅਤੇ ਸਟਾਈਲ ਦੇ ਲਈ।
ਕਰੈਸ਼ ਗਾਰਡ : ਵਧਾਈ ਗਈ ਸੁਰੱਖਿਆ ਲਈ ਫਰੇਮ ਕੀਤੇ ਸਲਾਈਡਰਾਂ ਦੇ ਨਾਲ ਟਵਿਨ-ਰਾਡ ਕਰੈਸ਼ ਗਾਰਡ।
ਟੂਰਿੰਗ ਐਕਸੈਸਰੀਜ਼ : ਸੋਲ ਰਾਈਡਰ ਅਤੇ ਪਿਲੀਅਨ ਬੈਕਰੇਸਟ, ਰੀਅਰ ਰੈਕ, ਅਤੇ ਮਲਟੀ-ਫੰਕਸ਼ਨਲ ਬਲਿੰਕਰ ਸਾਰੇ ਟੂਰਿੰਗ ਸਹੂਲਤ ਨੂੰ ਵਧਾਉਣ ਲਈ ਉਪਲਬਧ ਹਨ।

ਮਨ ਦੀ ਸ਼ਾਂਤੀ ਦੀ ਗਾਰੰਟੀ
2025 ਯੇਜ਼ਦੀ ਐਡਵੈਂਚਰ ਨੂੰ ਹਾਲ ਹੀ ਵਿੱਚ ਸ਼ੁਰੂ ਕੀਤੇ ਗਏ 'ਜਾਵਾ ਯੇਜ਼ਦੀ ਬੀ.ਐੱਸ.ਏ. ਓਨਰਸ਼ਿਪ ਅਸ਼ੋਰੈਂਸ ਪ੍ਰੋਗਰਾਮ’ ਨਾਲ ਸਪੋਰਟੇਡ ਹੈ - ਜੋ ਇਸ ਸੈਗਮੈਂਟ ਵਿੱਚ ਉਦਯੋਗ ਦੀ ਪਹਿਲੀ ਪਹਿਲਕਦਮੀ ਹੈ। ਵਿਆਪਕ ਪ੍ਰੋਗਰਾਮ ਵਿੱਚ 4-ਸਾਲ/50,000-ਕਿਲੋਮੀਟਰ ਸਟੈਂਡਰਡ ਵਾਰੰਟੀ, 6 ਸਾਲਾਂ ਤੱਕ ਦੀ ਵਿਸਥਾਰਤ ਕਵਰੇਜ ਵਿਕਲਪ, ਇੱਕ ਸਾਲ ਦੀ ਰੋਡ ਸਾਈਡ ਅਸਿਸਟੈਂਸ ਅਤੇ ਮਾਲਕੀ ਲਾਭਾਂ ਦੀ ਇੱਕ ਸ਼੍ਰੇਣੀ ਸ਼ਾਮਲ ਹੈ ਜੋ ਐਡਵੈਂਚਰ ਦੀ ਇੰਜੀਨੀਅਰਿੰਗ ਉੱਤਮਤਾ ਅਤੇ ਲੰਬੇ ਸਮੇਂ ਦੀ ਭਰੋਸੇਯੋਗਤਾ ਵਿੱਚ ਜਾਵਾ ਯੇਜ਼ਦੀ ਮੋਟਰਸਾਈਕਲਾਂ ਦੇ ਵਿਸ਼ਵਾਸ ਨੂੰ ਦਰਸਾਉਂਦੀ ਹੈ। ਕੰਪਨੀ ਨੇ ਆਸਾਨ ਪਹੁੰਚ ਅਤੇ ਰੱਖ-ਰਖਾਅ ਲਈ ਆਪਣੇ ਸੇਲਜ਼ ਅਤੇ ਸਰਵਿਸ ਨੈੱਟਵਰਕ ਨੂੰ 300+ ਟੱਚ ਪੁਆਇੰਟਾਂ ਤੱਕ ਵਧਾ ਦਿੱਤਾ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅਗਲੇ 48 ਘੰਟੇ ਖ਼ਤਰਨਾਕ! ਪਵੇਗਾ ਆਫ਼ਤ ਦਾ ਭਾਰੀ ਮੀਂਹ, IMD ਵਲੋਂ ਅਲਰਟ ਜਾਰੀ, ਸਕੂਲ ਬੰਦ
NEXT STORY