ਨਵੀਂ ਦਿੱਲੀ— ਜੈੱਟ ਏਅਰਵੇਜ਼ ਦੀ ਏਅਰ ਹੋਸਟੈਸ ਅਤੇ ਟ੍ਰੈਵਲ ਏਜੰਟ ਦੀ ਨਿਆਇਕ ਹਿਰਾਸਤ ਦਾ ਸਮਾ 2 ਹਫਤੇ ਹੋਰ ਵਧਾ ਦਿੱਤਾ ਗਿਆ ਹੈ। ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ. ਆਰ. ਆਈ.) ਨੇ ਤਿੰਨ ਕਰੋੜ ਰੁਪਏ ਤੋਂ ਜ਼ਿਆਦਾ ਵਿਦੇਸ਼ੀ ਮੁੱਦਰਾ ਦੀ ਕਥਿਤ ਤੌਰ 'ਤੇ ਤਸਕਰੀ ਕਰਨ ਦੀ ਕੋਸ਼ਿਸ਼ 'ਚ ਇਨ੍ਹਾਂ ਦੋਵਾਂ ਨੂੰ ਗ੍ਰਿਫਤਾਰ ਕੀਤਾ ਸੀ।
ਇਨ੍ਹਾਂ ਦੀ ਨਿਆਇਕ ਹਿਰਾਸਤ ਦਾ ਸਮਾਂ 2 ਦਿਨ ਤਕ ਸਮਾਪਤ ਹੋਣ ਵਾਲਾ ਹੈ, ਜਿਸ ਦੌਰਾਨ ਇਨ੍ਹਾਂ ਨੂੰ ਅਦਾਲਤ 'ਚ ਪੇਸ਼ ਕੀਤੇ ਜਾਣ 'ਤੇ ਮੁੱਖ ਮੈਟਰੋਪੋਲਿਟਨ ਮੈਜਿਸਟ੍ਰੇਟ ਦੀਪਕ ਸ਼ੇਰਾਵਤ ਨੇ 25 ਸਾਲ ਦੀ ਦੇਵਾਂਸ਼ੀ ਕੁਲਸ਼ੇਸ਼ਠ ਅਤੇ ਅਮਿਤ ਮਲਹੋਤਰਾ ਦੀ ਨਿਆਇਕ ਹਿਰਾਸਤ ਦਾ ਸਮਾਂ ਵਧਾ ਦਿੱਤਾ। ਡੀ. ਆਰ. ਆਈ. ਨੇ ਇਨ੍ਹਾਂ ਦੀ ਪਛਾਣ ਕਥਿਤ ਹਵਾਲਾ ਸੰਚਾਲਕ ਦੇ ਰੂਪ 'ਚ ਕੀਤੀ ਹੈ।
ਏਜੰਸੀ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਵਲੋਂ ਕੀਤਾ ਗਿਆ ਅਪਰਾਧ ਗੈਰ-ਜ਼ਮਾਨਤੀ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਡੀ. ਆਰ. ਆਈ. ਮੁਤਾਬਕ ਦੇਵਾਂਸ਼ੀ ਇਕ ਵੱਡੇ ਗਲੋਬਲ ਹਵਾਲਾ ਗਿਰੋਹ ਦਾ ਹਿੱਸਾ ਸੀ। ਏਜੰਸੀ ਦੇ ਅਧਿਕਾਰੀਆਂ ਨੇ ਉਸ ਨੂੰ ਤਦ ਗ੍ਰਿਫਤਾਰ ਕੀਤਾ ਜਦ ਉਹ 8 ਜਨਵਰੀ ਨੂੰ ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਹਾਂਗਕਾਂਗ ਜਾਣ ਲਈ ਇਕ ਜਹਾਜ਼ 'ਚ ਸਵਾਰ ਹੋਈ ਸੀ।
ਹਨੀਪ੍ਰੀਤ 'ਤੇ ਨਹੀਂ ਸਾਬਤ ਹੋ ਸਕੇ ਦੋਸ਼, ਅਗਲੀ ਸੁਣਵਾਈ 19 ਨੂੰ
NEXT STORY