ਝਾਂਸੀ (ਉੱਤਰ ਪ੍ਰਦੇਸ਼), (ਭਾਸ਼ਾ)- ਉੱਤਰ ਪ੍ਰਦੇਸ਼ ਦੀ ਝਾਂਸੀ ਜ਼ਿਲਾ ਜੇਲ ਦੇ ਜੇਲਰ ’ਤੇ ਸ਼ਨੀਵਾਰ ਦੁਪਹਿਰ ਨਵਾਬਾਦ ਥਾਣਾ ਖੇਤਰ ਵਿਚ ਕਾਰ ਸਵਾਰ ਹਮਲਾਵਰਾਂ ਨੇ ਡੰਡਿਆਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਪੁਲਸ ਨੇ ਦੱਸਿਆ ਕਿ ਉਸ ਨੂੰ ਇਲਾਜ ਲਈ ਜ਼ਿਲਾ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।
ਝਾਂਸੀ ਜ਼ਿਲੇ ਦੇ ਨਵਾਬਾਦ ਥਾਣੇ ਦੇ ਇੰਚਾਰਜ (ਐੱਸ. ਐੱਚ. ਓ.) ਦੀਪੇਂਦਰ ਕੁਮਾਰ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਦੁਪਹਿਰ ਕਰੀਬ 12.30 ਵਜੇ ਝਾਂਸੀ ਜੇਲ ਦਾ ਜੇਲਰ ਕਸਤੂਰੀ ਲਾਲ ਗੁਪਤਾ (50) ਆਪਣੀ ਨਿੱਜੀ ਕਾਰ ਵਿਚ ਜੇਲ ਵੱਲ ਜਾ ਰਿਹਾ ਸੀ, ਜਦੋਂ ਕੁਝ ਹਮਲਾਵਰਾਂ ਨੇ ਉਸ ਨੂੰ ਰੋਕ ਕੇ ਕਾਰ ’ਚੋਂ ਬਾਹਰ ਕੱਢ ਲਿਆ ਅਤੇ ਜੇਲਰ ਅਤੇ ਉਸ ਦੇ ਕਾਰ ਚਾਲਕ ਨੂੰ ਡੰਡਿਆਂ ਨਾਲ ਕੁੱਟਿਆ। ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਜ਼ਖਮੀ ਜੇਲਰ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ।
ਰਾਜਨਾਥ ਸਿੰਘ ਦਾ ਕਾਦੀਆਂ ਦੌਰਾ ਰੱਦ, ਸ਼ਹੀਦੀ ਸਮਾਗਮ ’ਚ ਪਹੁੰਚਣਗੇ ਕੇਂਦਰੀ ਰੱਖਿਆ ਰਾਜ ਮੰਤਰੀ ਸੰਜੇ ਸੇਠ
NEXT STORY