ਕਾਦੀਆਂ/ਘੁਮਾਣ, (ਜ਼ੀਸ਼ਾਨ)- ਕਾਦੀਆਂ ਦੀ ਦਾਣਾ ਮੰਡੀ ਵਿਚ ਸ਼ਹੀਦ ਰਾਮ ਪ੍ਰਕਾਸ਼ ਪ੍ਰਭਾਕਰ ਦੀ 33ਵੀਂ ਬਰਸੀ ਮੌਕੇ ਮਨਾਏ ਜਾ ਰਹੇ ਸ਼ਹੀਦੀ ਸਮਾਗਮ ਵਿਚ ਜਿੱਥੇ ਪਹਿਲਾਂ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪਹੁੰਚ ਦੀ ਸੰਭਾਵਨਾ ਸੀ ਉਥੇ ਕੁਝ ਰੁਝੇਵਿਆਂ ਕਾਰਨ ਉਨ੍ਹਾਂ ਦਾ ਕਾਦੀਆਂ ਦਾ ਦੌਰਾ ਰੱਦ ਹੋ ਗਿਆ ਹੈ। ਹੁਣ ਉਨ੍ਹਾਂ ਦੀ ਥਾਂ ਕੇਂਦਰੀ ਰੱਖਿਆ ਰਾਜ ਮੰਤਰੀ ਸੰਜੇ ਸੇਠ ਪਹੁੰਚ ਰਹੇ ਹਨ।
ਦੱਸਣ ਯੋਗ ਹੈ ਕਿ ਇਸ ਸਮਾਗਮ ਲਈ ਕਾਦੀਆਂ ਸ਼ਹਿਰ ਵਿਚ ਵੱਖ-ਵੱਖ ਜ਼ਿਲਿਆਂ ਦੀ ਪੁਲਸ ਤਾਇਨਾਤ ਕੀਤੀ ਗਈ ਹੈ। ਸ਼ਹਿਰ ਦੇ ਵੱਖ-ਵੱਖ ਥਾਵਾਂ ’ਤੇ ਪੁਲਸ ਵੱਲੋਂ ਚੌਕਸੀ ਵਧਾਈ ਗਈ ਹੈ। ਦਾਣਾ ਮੰਡੀ ਕਾਦੀਆਂ ਵਿਚ ਹੋਣ ਵਾਲੇ ਸਮਾਗਮ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਦੌਰਾਨ, ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਸਮਾਗਮ ਦੀਆਂ ਤਿਆਰੀਆਂ ਦਾ ਲਗਾਤਾਰ ਜਾਇਜ਼ਾ ਲਿਆ।
ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਜਗ੍ਹਾ ਹੁਣ ਕੇਂਦਰੀ ਰਾਜ ਮੰਤਰੀ ਸੰਜੇ ਸੇਠ ਸ਼ਹੀਦੀ ਸਮਾਗਮ ਵਿੱਚ ਪਹੁੰਚ ਕੇ ਲੋਕਾਂ ਨੂੰ 2 ਵਜੇ ਕਾਦੀਆਂ ਦਾਣਾ ਮੰਡੀ ’ਚ ਸੰਬੋਧਨ ਕਰਨਗੇ।
ਨਸ਼ਾ ਤਸਕਰਾਂ ਖ਼ਿਲਾਫ਼ ਪੰਜਾਬ ਪੁਲਸ ਦੀ ਸਖ਼ਤ ਕਾਰਵਾਈ, 8 ਕਰੋੜ ਤੋਂ ਵੱਧ ਦੀ ਜਾਇਦਾਦ ਕੀਤੀ ਫ੍ਰੀਜ਼
NEXT STORY