ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਝਾਰਖੰਡ ਵਿੱਚ ਤਾਲਾਬ ਵਿੱਚ ਡੁੱਬਣ ਕਾਰਨ ਸੱਤ ਲੜਕੀਆਂ ਦੀ ਮੌਤ 'ਤੇ ਦੁੱਖ ਜ਼ਾਹਿਰ ਕੀਤਾ। ਝਾਰਖੰਡ ਦੇ ਲਾਤੇਹਾਰ ਜ਼ਿਲ੍ਹੇ ਵਿੱਚ ਕਬਾਇਲੀ ਤਿਉਹਾਰ ਕਰਮ ਪੂਜਨ ਤੋਂ ਬਾਅਦ ਡਾਲੀ ਦਾ ਵਿਸਰਜਨ ਕਰਨ ਦੌਰਾਨ ਤਲਾਬ ਵਿੱਚ ਡੁੱਬਣ ਕਾਰਨ ਸੱਤ ਲੜਕੀਆਂ ਦੀ ਮੌਤ ਹੋ ਗਈ। ਮ੍ਰਿਤਕ ਸਾਰੀਆਂ ਲੜਕੀਆਂ ਦੀ ਉਮਰ 12 ਸਾਲ ਤੋਂ 20 ਸਾਲ ਦੇ ਵਿੱਚ ਸੀ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘‘ਝਾਰਖੰਡ ਦੇ ਲਾਤੇਹਾਰ ਜ਼ਿਲ੍ਹੇ ਵਿੱਚ ਡੁੱਬਣ ਨਾਲ ਲੜਕੀਆਂ ਦੀ ਮੌਤ ਨਾਲ ਸਥਿਰ ਹਾਂ। ਦੁੱਖ ਦੀ ਇਸ ਘੜੀ ਵਿੱਚ ਦੁਖੀ ਪਰਿਵਾਰਾਂ ਪ੍ਰਤੀ ਹਮਦਰਦੀ ਜ਼ਾਹਿਰ ਕਰਦਾ ਹਾਂ। ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਲਾਤੇਹਾਰ ਦੇ ਬਾਲੂਮਾਥ ਪ੍ਰਖੰਡ ਵਿੱਚ ਸ਼ੇਰਾਗੜਾ ਪੰਚਾਇਤ ਦੇ ਬੁਕਰੂ ਪਿੰਡ ਵਿੱਚ ਘਟੀ। ਉਨ੍ਹਾਂ ਦੱਸਿਆ ਕਿ ਪਿੰਡ ਦੀਆਂ 10 ਲੜਕੀਆਂ ਦੀ ਟੋਲੀ ਡਾਲੀ ਲੈ ਕੇ ਪਿੰਡ ਵਿੱਚ ਹੀ ਰੇਲਵੇ ਲਾਈਨ ਦੇ ਨੇੜੇ ਬਣੇ ਤਾਲਾਬ ਵਿੱਚ ਵਿਸਰਜਨ ਕਰਨ ਗਈ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਜੰਮੂ-ਕਸ਼ਮੀਰ: ਇੱਕ ਭਵਨ ਤੋਂ ਤਿਰੰਗਾ ਹਟਾਉਣ ਦੇ ਮਾਮਲੇ 'ਚ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
NEXT STORY