ਜਮਸ਼ੇਦਪੁਰ— ਝਾਰਖੰਡ ਦੇ ਸਰਾਏਕੇਲਾ-ਖਰਸਾਵਾਂ ਜ਼ਿਲੇ 'ਚ 9 ਲੋਕਾਂ ਦੇ ਜ਼ਬਰਦਸਤੀ ਸਿਰ ਮੁੰਡਵਾਉਣ ਅਤੇ 7 ਔਰਤਾਂ ਦੇ ਨਹੁੰ ਕੱਟਣ ਦੇ ਮਾਮਲੇ 'ਚ ਪੁਲਸ ਨੇ 6 ਲੋਕਾਂ ਨੂੰ ਹਿਰਾਸਤ 'ਚ ਲਿਆ ਹੈ। ਇਨ੍ਹਾਂ ਲੋਕਾਂ ਨੇ ਇਕ ਪਿੰਡ ਵਾਸੀ ਦੀ ਮੌਤ ਤੋਂ ਬਾਅਦ ਖੁਦ ਇਹ ਰਸਮ ਅਦਾ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ ਤਾਂ ਉਨ੍ਹਾਂ ਨਾਲ ਅਜਿਹੀ ਜ਼ਬਰਦਸਤੀ ਕੀਤੀ ਗਈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਹਾਲਾਂਕਿ ਇਕ ਪੀੜਤ ਨੇ ਦਾਅਵਾ ਕੀਤਾ ਕਿ ਦੋਸ਼ੀਆਂ ਨੇ ਉਨ੍ਹਾਂ 'ਤੇ ਕਾਲਾ ਜਾਦੂ ਕਰਨ ਦਾ ਦੋਸ਼ ਲੱਗਾ ਕੇ ਇਹ ਸਭ ਕੀਤਾ। ਪੁਲਸ ਨੂੰ ਛੋਟਾ ਕ੍ਰਿਸ਼ਨਪੁਰ ਪਿੰਡ 'ਚ 23 ਮਈ ਨੂੰ ਇਸ ਘਟਨਾ ਦੇ ਹੋਣ ਦੀ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਐਤਵਾਰ ਨੂੰ ਦੋਸ਼ੀਆਂ ਨੂੰ ਹਿਰਾਸਤ 'ਚ ਲੈ ਲਿਆ ਗਿਆ।
ਪੁਲਸ ਸੁਪਰਡੈਂਟ ਚੰਦਨ ਕੁਮਾਰ ਸਿਨਹਾ ਨੇ ਦੱਸਿਆ ਕਿ ਹਾਲ ਹੀ 'ਚ ਇਕ ਪਿੰਡ ਵਾਸੀ ਦੀ ਮੌਤ ਹੋ ਗਈ ਸੀ ਅਤੇ ਹੋਰ ਪਿੰਡ ਵਾਸੀਆਂ ਨੇ ਹਿੰਦੂ ਰਵਾਇਤਾਂ ਅਨੁਸਾਰ ਆਪਣੇ ਸਿਰ ਮੁੰਡਵਾ ਲਏ ਪਰ 12 ਪਰਿਵਾਰਾਂ ਦੇ 16 ਪੁਰਸ਼ਾਂ ਅਤੇ ਔਰਤਾਂ ਨੇ ਅਜਿਹਾ ਕਰਨ ਤੋਂ ਮਨ੍ਹਾ ਕਰ ਦਿੱਤਾ। ਸਿਨਹਾ ਨੇ ਦੱਸਿਆ ਕਿ ਇਹ ਲੋਕ 'ਗੁਰੂ ਮਾਂ' ਦੀ ਪੂਜਾ ਕਰਦੇ ਹਾਂ ਅਤੇ ਹਿੰਦੂ ਰਵਾਇਤਾਂ ਦੀ ਪਾਲਣਾ ਨਹੀਂ ਕਰਦੇ ਅਤੇ ਨਾ ਹੀ ਮੰਦਰਾਂ 'ਚ ਜਾਂਦੇ ਹਨ। ਚੰਦਨ ਕੁਮਾਰ ਅਨੁਸਾਰ ਪੀੜਤਾਂ ਦੇ ਮਨ੍ਹਾ ਕਰਨ 'ਤੇ ਪਿੰਡ ਵਾਲਿਆਂ ਨੇ ਜ਼ਬਰਨ 9 ਪੁਰਸ਼ਾਂ ਦੇ ਸਿਰ ਮੁੰਡਵਾ ਦਿੱਤੇ ਅਤੇ ਔਰਤਾਂ ਦੇ ਨਹੁੰ ਕੱਟਵਾ ਦਿੱਤੇ। ਹਾਲਾਂਕਿ ਪੀੜਤ ਸੁਸ਼ੀਲਾ ਮਹਿਤੋ ਅਨੁਸਾਰ ਪਿੰਡ ਵਾਲਿਆਂ ਨੇ ਉਨ੍ਹਾਂ 'ਤੇ ਕਾਲਾ ਜਾਦੂ ਕਰਨ ਦਾ ਦੋਸ਼ ਲੱਗਾ ਕੇ ਉਨ੍ਹਾਂ ਨਾਲ ਅਜਿਹਾ ਕੀਤਾ।
ਬੱਚਿਆਂ ਨੂੰ ਸਕੂਲੀ ਬੱਸ 'ਚ ਬਿਠਾ ਕੇ ਪੈਟਰੋਲ ਭਰਵਾਉਣ 'ਤੇ ਲੱਗੀ ਪਾਬੰਦੀ
NEXT STORY