ਬੋਕਾਰੋ (ਝਾਰਖੰਡ): ਝਾਰਖੰਡ ਦੇ ਬੋਕਾਰੋ ਜ਼ਿਲੇ 'ਚ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਪ੍ਰੇਮੀ ਆਪਣੀ ਪ੍ਰੇਮਿਕਾ ਦੇ ਪਰਿਵਾਰਕ ਮੈਂਬਰਾਂ ਵਲੋਂ ਮਿਲਣ ਤੋਂ ਇਨਕਾਰ ਕਰਨ 'ਤੇ 150 ਫੁੱਟ ਉੱਚੇ ਮੋਬਾਈਲ ਟਾਵਰ 'ਤੇ ਚੜ੍ਹ ਗਿਆ। ਨੌਜਵਾਨ ਨੇ ਟਾਵਰ ਦੇ ਉੱਪਰੋਂ ਹੀ ਖੁਦਕੁਸ਼ੀ ਕਰਨ ਦੀ ਧਮਕੀ ਦੇਣੀ ਸ਼ੁਰੂ ਕਰ ਦਿੱਤੀ, ਜਿਸ ਨਾਲ ਇਲਾਕੇ ਵਿੱਚ ਹੜਕੰਪ ਮਚ ਗਿਆ। ਮਿਲੀ ਜਾਣਕਾਰੀ ਮੁਤਾਬਕ ਨੌਜਵਾਨ ਦੀ ਪਛਾਣ ਭੋਜਰਾਜ ਚੰਦੇਲ, ਵਾਸੀ ਜੋਹਰੀ ਪਿੰਡ, ਗੁਣਾ (ਮੱਧ ਪ੍ਰਦੇਸ਼) ਵਜੋਂ ਹੋਈ ਹੈ। ਇਹ ਘਟਨਾ ਬਸੰਤੀ ਮੋੜ, ਹਰਲਾ ਥਾਣਾ ਖੇਤਰ, ਬੋਕਾਰੋ ਵਿਚ ਹੋਈ।
ਸੋਸ਼ਲ ਮੀਡੀਆ ਰਾਹੀਂ ਹੋਈ ਸੀ ਦੋਸਤੀ
ਥਾਣਾ ਇੰਚਾਰਜ ਖੁਰਸ਼ੀਦ ਆਲਮ ਨੇ ਦੱਸਿਆ ਕਿ ਨੌਜਵਾਨ ਪਿਛਲੇ ਚਾਰ ਸਾਲਾਂ ਤੋਂ ਹਰਲਾ ਖੇਤਰ ਦੀ ਇਕ ਲੜਕੀ ਨਾਲ ਪ੍ਰੇਮ ਸਬੰਧਾਂ ਵਿਚ ਸੀ। ਦੋਵਾਂ ਦੀ ਜਾਣ-ਪਛਾਣ ਸੋਸ਼ਲ ਮੀਡੀਆ ਰਾਹੀਂ ਹੋਈ ਸੀ। ਉਹ ਆਪਣੀ ਪ੍ਰੇਮਿਕਾ ਨੂੰ ਮਿਲਣ ਲਈ ਇੱਥੇ ਪਹੁੰਚਿਆ ਸੀ, ਪਰ ਜਦੋਂ ਪਰਿਵਾਰ ਨੇ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਤਾਂ ਉਹ ਪਰੇਸ਼ਾਨ ਹੋ ਕੇ ਟਾਵਰ 'ਤੇ ਚੜ੍ਹ ਗਿਆ।
ਦੋ ਘੰਟੇ ਚੱਲਿਆ ਡਰਾਮਾ, ਪੁਲਸ ਨੇ ਸੁਰੱਖਿਅਤ ਉਤਾਰਿਆ
ਬੁੱਧਵਾਰ ਨੂੰ ਹੋਏ ਇਸ ਨਾਟਕੀ ਘਟਨਾਕ੍ਰਮ ਦੌਰਾਨ ਨੌਜਵਾਨ ਲਗਾਤਾਰ ਜਾਨ ਦੇਣ ਦੀ ਗੱਲ ਕਹਿ ਰਿਹਾ ਸੀ। ਘਟਨਾ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ, ਜਿਸ ਵਿੱਚ ਉਹ ਕਹਿ ਰਿਹਾ ਹੈ, "ਮੈਂ ਜਾਨ ਦੇ ਦੇਵਾਂਗਾ"। ਪੁਲਸ ਵੱਲੋਂ ਲਗਭਗ ਦੋ ਘੰਟੇ ਦੀ ਸਖ਼ਤ ਮਿਹਨਤ ਅਤੇ ਸਮਝਾਉਣ ਤੋਂ ਬਾਅਦ ਚੰਦੇਲ ਨੂੰ ਸੁਰੱਖਿਅਤ ਹੇਠਾਂ ਉਤਾਰਿਆ ਗਿਆ। ਪੁਲਸ ਵੱਲੋਂ ਫਿਲਹਾਲ ਨੌਜਵਾਨ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕਲਯੁਗੀ ਧੀ ਦੀ ਹੈਵਾਨੀਅਤ! ਪਿਆਰ 'ਚ ਅੰਨ੍ਹੀ ਨੇ ਮਾਪਿਆਂ ਨੂੰ ਦਿੱਤਾ ਜ਼ਹਿਰ ਦਾ ਇੰਜੈਕਸ਼ਨ, ਫਿਰ...
NEXT STORY