ਝਾਰਖੰਡ- ਲੋਕ ਸਭਾ ਚੋਣਾਂ ਦਰਮਿਆਨ ਕਰੋੜਾਂ ਰੁਪਏ ਦੀ ਨਕਦੀ ਬਰਾਮਦਗੀ ਦੇ ਮਾਮਲੇ ’ਚ ਫਸੇ ਝਾਰਖੰਡ ਸਰਕਾਰ ਦੇ ਮੰਤਰੀ ਅਤੇ ਕਾਂਗਰਸ ਨੇਤਾ ਆਲਮਗੀਰ ਆਲਮ ਤੋਂ ਕਾਂਗਰਸ ਨੇ ਦੂਰੀ ਬਣਾ ਲਈ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਦੀਆਂ ਚਾਈਬਾਸਾ ਅਤੇ ਲੋਹਰਦਗਾ ’ਚ ਹੋਈਆਂ ਚੋਣ ਰੈਲੀਆਂ ’ਚ ਪਾਰਟੀ ਦੇ ਕਈ ਨੇਤਾ ਸਟੇਜ ’ਤੇ ਦੇਖੇ ਗਏ ਪਰ ਪੇਂਡੂ ਵਿਕਾਸ ਮੰਤਰੀ ਅਤੇ ਕਾਂਗਰਸ ਵਿਧਾਇਕ ਦਲ ਦੇ ਆਗੂ ਆਲਮਗੀਰ ਆਲਮ ਗਾਇਬ ਰਹੇ। ਰੈਲੀ ’ਚ ਮੌਜੂਦ ਕਾਂਗਰਸੀ ਆਗੂਆਂ ਨੇ ਕਿਹਾ ਕਿ ਆਲਮਗੀਰ ਆਲਮ ਨੂੰ ਨਾ ਤਾਂ ਰਾਹੁਲ ਗਾਂਧੀ ਦਾ ਸਵਾਗਤ ਕਰਨ ਲਈ ਏਅਰਪੋਰਟ ’ਤੇ ਦੇਖਿਆ ਗਿਆ ਅਤੇ ਨਾ ਹੀ ਉਹ ਉਨ੍ਹਾਂ ਨੂੰ ਛੱਡਣ ਪਹੁੰਚੇ।
ਚਰਚਾ ਹੈ ਕਿ ਚੋਣਾਂ ਦੌਰਾਨ ਰਣਨੀਤੀ ਦੇ ਤੌਰ ’ਤੇ ਆਲਮਗੀਰ ਆਲਮ ਨੂੰ ਇਲੈਕਸ਼ਨ ਕੈਂਪੇਨ ਤੋਂ ਦੂਰ ਰੱਖਿਆ ਗਿਆ ਹੈ ਤਾਂ ਕਿ ਚੋਣ ਤੋਂ ਠੀਕ ਪਹਿਲਾਂ ਭਾਜਪਾ ਨੂੰ ਕਾਂਗਰਸ ’ਤੇ ਟਿੱਪਣੀ ਕਰਨ ਅਤੇ ਮੁੱਦਾ ਬਣਾਉਣ ਦਾ ਮੌਕਾ ਨਾ ਮਿਲੇ, ਆਲਮਗੀਰ ਦੇ ਨਿੱਜੀ ਸਕੱਤਰ ਸੰਜੀਵ ਲਾਲ ਅਤੇ ਉਸ ਦੇ ਨੌਕਰ ਜਹਾਂਗੀਰ ਆਲਮ ਨੂੰ ਇਕ ਦਿਨ ਪਹਿਲਾਂ ਹੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਗ੍ਰਿਫਤਾਰ ਕੀਤਾ ਹੈ। ਸੋਮਵਾਰ ਨੂੰ ਜਦੋਂ ਈ. ਡੀ. ਨੇ ਸੰਜੀਵ ਲਾਲ ਅਤੇ ਜਹਾਂਗੀਰ ਆਲਮ ਦੇ ਘਰ ਛਾਪਾ ਮਾਰਿਆ ਤਾਂ ਉੱਥੇ ਨੋਟਾਂ ਦਾ ਸਟਾਕ ਮਿਲਿਆ। ਬੈਂਕ ਮੁਲਾਜ਼ਮਾਂ ਨੂੰ ਨੋਟ ਗਿਣਨ ਵਾਲੀਆਂ ਮਸ਼ੀਨਾਂ ਨਾਲ ਬੁਲਾਇਆ ਗਿਆ। ਇਸ ਮਾਮਲੇ ’ਚ ਕੁੱਲ 6 ਥਾਵਾਂ ’ਤੇ ਛਾਪੇਮਾਰੀ ਕੀਤੀ ਗਈ। ਕੁੱਲ 35.23 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ। ਦੋਵੇਂ ਮੁਲਜ਼ਮ 6 ਦਿਨਾਂ ਦੀ ਹਿਰਾਸਤ ਵਿਚ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਭਾਰਤੀ-ਅਮਰੀਕੀ ਕਾਰੋਬਾਰੀ ਨੇ ਹਿੰਦੂ ਅਮਰੀਕਨ ਫਾਊਂਡੇਸ਼ਨ ਨੂੰ ਦਾਨ ਕੀਤੇ 1 ਮਿਲੀਅਨ ਡਾਲਰ
NEXT STORY