ਰਾਂਚੀ (ਭਾਸ਼ਾ) - ਝਾਰਖੰਡ ਸਰਕਾਰ ਦੇ ਮੰਤਰੀ ਅਤੇ ਸਕੱਤਰ ਹੁਣ 60,000 ਰੁਪਏ ਤੱਕ ਦੇ ਮੋਬਾਈਲ ਫੋਨ ਖਰੀਦ ਸਕਣਗੇ ਅਤੇ 3,000 ਰੁਪਏ ਪ੍ਰਤੀ ਮਹੀਨੇ ਦਾ ਰੀਚਾਰਜ ਕਰਾ ਸਕਣਗੇ। ਸੂਬਾ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਇਸ ਸਬੰਧੀ ਇਕ ਮਤੇ ਨੂੰ ਮਨਜ਼ੂਰੀ ਦਿੱਤੀ।
ਕੈਬਨਿਟ ਸਕੱਤਰ ਵੰਦਨਾ ਦਾਦੇਲ ਨੇ ਦੱਸਿਆ ਕਿ ਵਿਸ਼ੇਸ਼ ਸਕੱਤਰ ਪੱਧਰ ਦੇ ਅਧਿਕਾਰੀ 45,000 ਰੁਪਏ ਤੱਕ ਦੇ ਮੋਬਾਈਲ ਫੋਨ ਖਰੀਦ ਸਕਣਗੇ ਅਤੇ ਪ੍ਰਤੀ ਮਹੀਨਾ 2,000 ਰੁਪਏ ਦਾ ਰੀਚਾਰਜ ਕਰਵਾ ਸਕਣਗੇ।
ਇਹ ਵੀ ਪੜ੍ਹੋ- 'ਮੁਰਗੇ ਵਾਂਗ ਕਰ ਦਿਆਂਗੇ ਬੋਟੀ-ਬੋਟੀ'..., ਇਸ ਨਾਮੀ ਕਥਾਵਾਚਕ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
ਇਸ ਦੇ ਨਾਲ ਹੀ ਵਧੀਕ ਸਕੱਤਰ, ਵਧੀਕ ਨਿਰਦੇਸ਼ਕ ਅਤੇ ਹੋਰ ਅਧਿਕਾਰੀ 30,000 ਰੁਪਏ ਤੱਕ ਦੇ ਮੋਬਾਈਲ ਫੋਨ ਖਰੀਦ ਸਕਣਗੇ ਅਤੇ 750 ਰੁਪਏ ਦਾ ਰੀਚਾਰਜ ਕਰਵਾ ਸਕਣਗੇ। ਮੁੱਖ ਮੰਤਰੀ ਹੇਮੰਤ ਸੋਰੇਨ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿਚ ਕੁੱਲ 30 ਮਤਿਆਂ ਨੂੰ ਮਨਜ਼ੂਰੀ ਦਿੱਤੀ ਗਈ। ਇਨ੍ਹਾਂ ਵਿਚ ਸਰਕਾਰੀ ਮੈਡੀਕਲ ਕਾਲਜਾਂ ’ਚ ਪ੍ਰੋਫੈਸਰਾਂ, ਸਹਾਇਕ ਪ੍ਰੋਫੈਸਰਾਂ ਅਤੇ ਐਸੋਸੀਏਟ ਪ੍ਰੋਫੈਸਰਾਂ ਦੀਆਂ ਠੇਕੇ ’ਤੇ ਨਿਯੁਕਤੀਆਂ ਵੀ ਸ਼ਾਮਲ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬਾਰਿਸ਼ ਕਾਰਨ ਮੌਸਮ ਹੋਇਆ ਸੁਹਾਵਣਾ; ਜਾਣੋ ਦਿੱਲੀ, ਹਿਮਾਚਲ ਸਮੇਤ ਇਨ੍ਹਾਂ ਸੂਬਿਆਂ 'ਚ ਅੱਜ ਕਿਹੋ ਜਿਹਾ ਰਹੇਗਾ ਮੌਸਮ
NEXT STORY