ਰਾਂਚੀ (ਅਨਸ)- ਝਾਰਖੰਡ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਾਸ਼ਟਰੀ ਜਨਤਾਂਤਰਿਕ ਗਠਜੋੜ (ਰਾਜਗ) 'ਚ ਸਹਿਮਤੀ ਬਣ ਗਈ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਸਭ ਤੋਂ ਵੱਧ 68 ਸੀਟਾਂ 'ਤੇ ਚੋਣ ਲੜੇਗੀ, ਜਦੋਂ ਕਿ ਭਾਈਵਾਲ 'ਆਲ ਝਾਰਖੰਡ ਸਟੂਡੈਂਟਸ ਯੂਨੀਅਨ' (ਆਜਸੂ) 10 ਸੀਟਾਂ 'ਤੇ, ਜਨਤਾ ਦਲ (ਯੂਨਾਈਟਿਡ) 2 ਅਤੇ ਲੋਕ ਜਨਸ਼ਕਤੀ ਪਾਰਟੀ (ਰਾਮਵਿਲਾਸ) ਇਕ ਸੀਟ 'ਤੇ ਚੋਣ ਲੜੇਗੀ। ਝਾਰਖੰਡ ਵਿਧਾਨ ਸਭਾ ਚੋਣਾਂ ਲਈ ਭਾਜਪਾ ਦੇ ਸਹਿ-ਇੰਚਾਰਜ ਅਤੇ ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਸਰਮਾ ਨੇ ਕਿਹਾ ਕਿ ਸੀਟ ਵੰਡ ਦੀ ਵਿਵਸਥਾ ਨੂੰ ਲਗਭਗ ਅੰਤਿਮ ਰੂਪ ਦਿੱਤਾ ਜਾ ਚੁੱਕਿਆ ਹੈ ਪਰ ਭਾਜਪਾ 'ਵੇਟ ਐਂਡ ਵਾਚ' ਦੀ ਰਣਨੀਤੀ ਅਪਣਾ ਰਹੀ ਹੈ, ਕਿਉਂਕਿ ਝਾਰਖੰਡ ਮੁਕਤੀ ਮੋਰਚਾ (ਝਾਮੁਮੋ) ਸਮੇਤ ਮੁਕਾਬਲੇਬਾਜ਼ ਪਾਰਟੀਆਂ ਨੇ ਅਜੇ ਆਪਣੀ ਯੋਜਨਾ ਦਾ ਖੁਲਾਸਾ ਨਹੀਂ ਕੀਤਾ ਹੈ। ਝਾਰਖੰਡ ਦੀ 81 ਮੈਂਬਰੀ ਵਿਧਾਨ ਸਭਾ ਲਈ ਵੋਟਾਂ 2 ਪੜਾਵਾਂ 'ਚ 13 ਅਤੇ 20 ਨਵੰਬਰ ਨੂੰ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 23 ਨਵੰਬਰ ਨੂੰ ਹੋਵੇਗੀ। ਸਰਮਾ ਨੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਆਜਸੂ ਪਾਰਟੀ ਦੇ ਪ੍ਰਧਾਨ ਸੁਦੇਸ਼ ਮਹਤੋ ਦੀ ਮੌਜੂਦਗੀ 'ਚ ਇਹ ਟਿੱਪਣੀ ਕੀਤੀ। ਸਮਝੌਤੇ ਅਨੁਸਾਰ, ਭਾਜਪਾ 68 ਸੀਟਾਂ 'ਤੇ ਚੋਣ ਲੜੇਗੀ। ਸਰਮਾ ਨੇ ਕਿਹਾ ਕਿ ਹਾਲਾਂਕਿ ਚਰਚਾ ਜਾਰੀ ਹੈ ਅਤੇ ਛੇਤੀ ਹੀ ਅੰਤਿਮ ਫ਼ੈਸਲਾ ਲਿਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿਲਜੀਤ ਦੋਸਾਂਝ ਨੂੰ ਦਿੱਲੀ ਵਾਲੇ ਸ਼ੋਅ ਨੂੰ ਲੈ ਕੇ ਮਿਲੀ ਚਿਤਾਵਨੀ, ਜਾਣੋ ਪੂਰਾ ਮਾਮਲਾ
NEXT STORY