ਕਠੁਆ - ਕੋਰੋਨਾ ਸੰਕਟ ਵਿਚਾਲੇ ਭਾਰਤ ਨੂੰ ਅੰਤਰਰਾਸ਼ਟਰੀ ਸਰਹੱਦ 'ਤੇ ਲਗਾਤਾਰ ਚੌਕਸ ਰਹਿਣਾ ਪੈ ਰਿਹਾ ਹੈ। ਜੰਮੂ-ਕਸ਼ਮੀਰ ਦੇ ਕਠੁਆ ਜ਼ਿਲ੍ਹੇ 'ਚ ਅੰਤਰਰਾਸ਼ਟਰੀ ਸਰਹੱਦ ਕੋਲ ਇੱਕ ਕਬੂਤਰ ਫੜਿਆ ਗਿਆ ਹੈ ਜਿਸਦੇ ਬਾਰੇ ਮੰਨਿਆ ਜਾ ਰਿਹਾ ਹੈ ਕਿ ਉਸ ਨੂੰ ਪਾਕਿਸਤਾਨ 'ਚ ਸਿਖਲਾਈ ਦਿੱਤੀ ਗਈ ਹੈ।
ਕਠੁਆ ਦੇ ਐਸ.ਐਸ.ਪੀ. ਸ਼ੈਲੇਂਦਰ ਮਿਸ਼ਰਾ ਨੇ ਦੱਸਿਆ ਕਿ ਕਠੁਆ 'ਚ ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੇ ਮਨਯਾਰੀ ਪਿੰਡ ਦੇ ਲੋਕਾਂ ਨੂੰ ਸਰਹੱਦ ਦੇ ਕੋਲ ਇੱਕ ਕਬੂਤਰ ਮਿਲਿਆ ਹੈ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਇਸ ਕਬੂਤਰ ਨੂੰ ਪਾਕਿਸਤਾਨ 'ਚ ਸਿਖਲਾਈ ਦਿੱਤੀ ਗਈ ਹੋ ਸਕਦੀ ਹੈ।
ਪਹਿਲਾਂ ਵੀ ਪਾਕਿਸਤਾਨ ਜਾਸੂਸੀ ਲਈ ਕਬੂਤਰ ਦਾ ਇਸਤੇਮਾਲ ਕਰਦਾ ਰਿਹਾ ਹੈ। ਇਸ ਤੋਂ ਇਲਾਵਾ ਪਾਕਿਸਤਾਨ ਤੋਂ ਗੈਰ-ਕਾਨੂਨੀ ਤਰੀਕੇ ਨਾਲ ਡਰੋਨ, ਗੁੱਬਾਰੇ ਆਦਿ ਭਾਰਤ ਦੀ ਸਰਹੱਦ 'ਚ ਭੇਜਿਆ ਜਾਂਦਾ ਰਿਹਾ ਹੈ। ਪਾਕਿਸਤਾਨ ਦੀ ਕੋਸ਼ਿਸ਼ ਇਨ੍ਹਾਂ ਚੀਜ਼ਾਂ ਨਾਲ ਭਾਰਤੀ ਸਰਹੱਦ 'ਚ ਜਾਸੂਸੀ ਕਰਵਾਉਣ ਦੀ ਹੁੰਦੀ ਹੈ।
ਪਿਛਲੇ ਸਾਲ ਸਤਬੰਰ 'ਚ ਰਾਜਸਥਾਨ ਦੇ ਬੀਕਾਨੇਰ 'ਚ ਪਾਕਿਸਤਾਨ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ਦੇ ਕੋਲ ਸੁਰੱਖਿਆ ਏਜੰਸੀਆਂ ਨੇ ਇੱਕ ਸ਼ੱਕੀ ਕਬੂਤਰ ਨੂੰ ਫੜਿਆ ਸੀ। ਸੁਰੱਖਿਆ ਏਜੰਸੀਆਂ ਨੂੰ ਸ਼ੱਕ ਸੀ ਕਿ ਕਬੂਤਰ ਦੇ ਜ਼ਰੀਏ ਪਾਕਿਸਤਾਨ ਭਾਰਤ ਦੇ ਸੁਰੱਖਿਆ ਉਪਰਾਲਿਆਂ 'ਚ ਸੰਨ੍ਹ ਲਗਾਉਣ ਦੀ ਕੋਸ਼ਿਸ਼ 'ਚ ਲੱਗਾ ਹੈ।
ਇਹ ਸ਼ੱਕੀ ਕਬੂਤਰ ਬੀਕਾਨੇਰ ਦੇ ਨਿਵਾਸੀ ਸੁਖਦੇਵ ਸਿੰਘ ਬਾਵਰੀ ਦੀ ਖੇਤ 'ਚ ਦਰਖਤ 'ਤੇ ਮਿਲਿਆ, ਜਿਸ ਤੋਂ ਬਾਅਦ ਅਧਿਕਾਰੀ ਉੱਥੇ ਪੁੱਜੇ। ਕਬੂਤਰ ਦੇ ਪੰਖਾਂ 'ਤੇ ਉਰਦੂ 'ਚ ਉਸਤਾਦ ਅਖਤਰ ਅਤੇ 5 ਤੋਂ ਸ਼ੁਰੂ ਹੋਣ ਵਾਲੀ 10 ਅੰਕਾਂ ਦੀ ਇੱਕ ਗਿਣਤੀ ਲਿਖੀ ਹੋਈ ਸੀ।
ਲਾਕਡਾਊਨ 'ਚ ਫਿਰ ਦਿੱਲੀ ਦੀਆਂ ਸੜਕਾਂ 'ਤੇ ਨਿਕਲੇ ਰਾਹੁਲ, ਟੈਕਸੀ ਡਰਾਇਵਰ ਤੋਂ ਜਾਣਿਆ ਹਾਲ
NEXT STORY