ਨਵੀਂ ਦਿੱਲੀ, (ਭਾਸ਼ਾ)- ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐੱਨ. ਯੂ.) ਨੇ ਹਿੰਦੂ ਅਧਿਐਨ ਕੇਂਦਰ ਦੇ ਨਾਲ-ਨਾਲ ਬੁੱਧ ਅਤੇ ਜੈਨ ਅਧਿਐਨ ਕੇਂਦਰ ਵੀ ਖੋਲ੍ਹਣ ਦਾ ਫੈਸਲਾ ਕੀਤਾ ਹੈ। ਇਕ ਆਧਿਕਾਰਕ ਨੋਟੀਫਿਕੇਸ਼ਨ ’ਚ ਇਹ ਜਾਣਕਾਰੀ ਦਿੱਤੀ ਗਈ।
ਨੋਟੀਫਿਕੇਸ਼ਨ ’ਚ ਦੱਸਿਆ ਗਿਆ ਕਿ ਸੱਭਿਆਚਾਰ ਅਤੇ ਭਾਰਤੀ ਅਧਿਐਨ ਸਕੂਲ ਅਨੁਸਾਰ ਇਨ੍ਹਾਂ ਤਿੰਨ ਨਵੇਂ ਕੇਂਦਰਾਂ ਨੂੰ ਸਥਾਪਤ ਕੀਤਾ ਜਾਵੇਗਾ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐੱਨ. ਯੂ.) ਦੀ ਕਾਰਜਕਾਰੀ ਕੌਂਸਲ ਨੇ 29 ਮਈ ਦੀ ਇਕ ਬੈਠਕ ’ਚ ਨਵੇਂ ਕੇਂਦਰ ਸਥਾਪਤ ਕਰਨ ਦੇ ਫੈਸਲੇ ਨੂੰ ਮਨਜ਼ੂਰੀ ਦਿੱਤੀ ਸੀ।
ਜੇ. ਐੱਨ. ਯੂ. ਨੇ ਯੂਨੀਵਰਸਿਟੀ ’ਚ ਰਾਸ਼ਟਰੀ ਸਿੱਖਿਆ ਨੀਤੀ (2020) ਅਤੇ ਭਾਰਤੀ ਗਿਆਨ ਪ੍ਰਣਾਲੀ ਦੇ ਲਾਗੂ ਹੋਣ ਬਾਰੇ ਵਧੇਰੇ ਜਾਣਨ ਅਤੇ ਸਿਫਾਰਿਸ਼ ਕਰਨ ਲਈ ਇਕ ਕਮੇਟੀ ਦਾ ਗਠਨ ਕੀਤਾ ਸੀ।
9 ਜੁਲਾਈ ਨੂੰ ਜਾਰੀ ਕੀਤੇ ਗਏ ਨੋਟੀਫਿਕੇਸ਼ਨ ’ਚ ਕਿਹਾ ਗਿਆ, ‘‘ਕਾਰਜਕਾਰੀ ਕੌਂਸਲ ਨੇ 29 ਮਈ ਨੂੰ ਕੀਤੀ ਗਈ ਬੈਠਕ ’ਚ ਐੱਨ. ਈ. ਪੀ.-2020 ਅਤੇ ਭਾਰਤੀ ਗਿਆਨ ਪ੍ਰਣਾਲੀ ਅਤੇ ਯੂਨੀਵਰਸਿਟੀ ’ਚ ਇਸ ਨੂੰ ਅੱਗੇ ਲਾਗੂ ਕਰਨ ’ਤੇ ਜਾਣਨ ਅਤੇ ਸਿਫਾਰਿਸ਼ ਕਰਨ ਅਤੇ ਸਕੂਲ ਆਫ਼ ਸੰਸਕ੍ਰਿਤ ਐਂਡ ਇੰਡੀਅਨ ਸਟੱਡੀਜ਼ ਦੇ ਅੰਦਰ ਉਕਤ ਕੇਂਦਰਾਂ ਦੀ ਸਥਾਪਨਾ ਲਈ ਬਣਾਈ ਕਮੇਟੀ ਦੀ ਸਿਫਾਰਸ਼ ਨੂੰ ਮਨਜ਼ੂਰੀ ਦਿੱਤੀ ਹੈ।’’
ਰਾਮਲੱਲਾ ਦੇ ਦਰ 'ਤੇ ਪੁੱਜੇ CJI ਚੰਦਰਚੂੜ, ਹਨੂੰਮਾਨ ਗੜ੍ਹੀ ਤੋਂ ਬਾਅਦ ਕੀਤੇ ਰਾਮ ਮੰਦਰ ਦੇ ਦਰਸ਼ਨ
NEXT STORY