ਬਲੀਆ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਦੇ ਬੈਰੀਆ ਥਾਣਾ ਖੇਤਰ ਦੇ ਗੰਗੌਲੀ ਪਿੰਡ 'ਚ ਕੁੱਤੇ ਦੇ ਭੌਂਕਣ ਨੂੰ ਲੈ ਕੇ 2 ਪੱਖਾਂ ਵਿਚਾਲੇ ਵਿਵਾਦ ਹੋ ਗਿਆ। ਇਸ ਵਿਵਾਦ 'ਚ 50 ਸਾਲਾ ਔਰਤ ਦੀ ਮੌਤ ਹੋ ਗਈ ਅਤੇ 5 ਲੋਕ ਜ਼ਖ਼ਮੀ ਹੋ ਗਏ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਇਸ ਮਾਮਲੇ 'ਚ ਤਿੰਨ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ ਅਤੇ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐਡੀਸ਼ਨਲ ਪੁਲਸ ਸੁਪਰਡੈਂਟ ਦੁਰਗਾ ਪ੍ਰਸਾਦ ਤਿਵਾੜੀ ਨੇ ਬੁੱਧਵਾਰ ਨੂੰ ਦੱਸਿਆ,''ਬੈਰੀਆ ਥਾਣਾ ਖੇਤਰ ਦੇ ਗੰਗੌਲੀ ਪਿੰਡ 'ਚ ਮੰਗਲਵਾਰ ਰਾਤ ਕੁੱਤੇ ਦੇ ਭੌਂਕਣ ਨੂੰ ਲੈ ਕੇ 2 ਪੱਖਾਂ ਵਿਚਾਲੇ ਹਿੰਸਕ ਝੜਪ ਹੋ ਗਈ। ਝੜਪ ਦੌਰਾਨ ਇੱਟਾਂ-ਪੱਥਰ, ਲਾਠੀ-ਡੰਡੇ ਨਾਲ ਹਮਲ ਹੋਏ, ਜਿਸ 'ਚ ਲਾਲ ਮੁੰਨੀ (50) ਅਤੇ 5 ਹੋਰ ਲੋਕ ਜ਼ਖ਼ਮੀ ਹੋ ਗਏ।''
ਉਨ੍ਹਾਂ ਦੱਸਿਆ ਕਿ ਸਾਰੇ ਜ਼ਖ਼ਮੀਆਂ ਨੂੰ ਤੁਰੰਤ ਸੋਨਬਰਸਾ ਸਥਿਤ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਗੰਭੀਰ ਸਥਿਤੀ ਨੂੰ ਦੇਖਦੇ ਹੋਏ ਲਾਲ ਮੁੰਨੀ ਨੂੰ ਜ਼ਿਲ੍ਹਾ ਹਸਪਤਾਲ ਭੇਜ ਦਿੱਤਾ ਪਰ ਇਲਾਜ ਦੌਰਾਨ ਲਾਲ ਮੁੰਨੀ ਦੀ ਮੌਤ ਹੋ ਗਈ। ਤਿਵਾੜੀ ਨੇ ਕਿਹਾ ਕਿ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ ਲਾਲ ਮੁੰਨੀ ਦੇ ਪੁੱਤਰ ਬੇਟੇ ਸੋਨੂੰ ਦੀ ਸ਼ਿਕਾਇਤ 'ਤੇ ਤਿੰਨ ਲੋਕਾਂ ਖ਼ਿਲਾਫ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ 2 ਦੋਸ਼ੀ ਸ਼ਿਵਸਾਗਰ ਬਿੰਦ ਅਤੇ ਉਸ ਦੇ ਪੁੱਤਰ ਅਜੀਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਹਰਿਆਣਾ 'ਚ ਸੀਤ ਲਹਿਰ ਦਾ ਕਹਿਰ, ਹੱਡ ਚੀਰਵੀਂ ਠੰਡ ਨੇ ਠਾਰੇ ਲੋਕ
NEXT STORY