ਬੀਜਾਪੁਰ : ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ 'ਚ 3 ਜਨਵਰੀ ਨੂੰ ਟੀਵੀ ਪੱਤਰਕਾਰ ਮੁਕੇਸ਼ ਚੰਦਰਾਕਰ ਦੀ ਲਾਸ਼ ਠੇਕੇਦਾਰ ਸੁਰੇਸ਼ ਚੰਦਰਾਕਰ ਦੀ ਪ੍ਰਾਪਰਟੀ 'ਤੇ ਸਥਿਤ ਸੈਪਟਿਕ ਟੈਂਕ 'ਚੋਂ ਬਰਾਮਦ ਹੋਈ ਸੀ। ਮੁਕੇਸ਼ 1 ਜਨਵਰੀ ਤੋਂ ਲਾਪਤਾ ਸੀ। ਉਸ ਦੀ ਭਾਲ ਕਰਨ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਪੁਲਸ ਨੇ ਮੁਕੇਸ਼ ਦੀ ਭਾਲ ਲਈ ਸੁਰੇਸ਼ ਚੰਦਰਾਕਰ ਦੇ ਘਰ ਛਾਪਾ ਮਾਰਿਆ। ਜਾਂਚ ਦੌਰਾਨ ਉਥੇ ਪਾਣੀ ਦੀ ਟੈਂਕੀ ਵਿੱਚੋਂ ਇੱਕ ਲਾਸ਼ ਬਰਾਮਦ ਹੋਈ। ਲਾਸ਼ ਦੀ ਹਾਲਤ ਕਾਫੀ ਖਰਾਬ ਸੀ ਪਰ ਕੱਪੜਿਆਂ ਤੋਂ ਉਸ ਦੀ ਪਛਾਣ ਪੱਤਰਕਾਰ ਮੁਕੇਸ਼ ਚੰਦਰਾਕਰ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਐੱਮਪੀ ਪੱਪੂ ਯਾਦਵ ਖ਼ਿਲਾਫ਼ FIR, BPSC ਪ੍ਰੀਖਿਆ ਨੂੰ ਲੈ ਕੇ ਪ੍ਰਦਰਸ਼ਨ ਦੌਰਾਨ ਰੋਕੀ ਸੀ ਟ੍ਰੇਨ
ਦਰਅਸਲ 1 ਜਨਵਰੀ ਨੂੰ ਸੁਰੇਸ਼ ਚੰਦਰਾਕਰ ਦੇ ਭਰਾ ਰਿਤੇਸ਼ ਨੇ ਮੁਕੇਸ਼ ਨੂੰ ਇਕ ਪ੍ਰਾਪਰਟੀ ਲਈ ਬੁਲਾਇਆ ਸੀ। ਇਸ ਤੋਂ ਬਾਅਦ ਮੁਕੇਸ਼ ਦਾ ਫੋਨ ਬੰਦ ਹੋ ਗਿਆ। ਬੀਜਾਪੁਰ ਪੁਲਸ ਨੇ ਮੁਕੇਸ਼ ਦੀ ਲਾਸ਼ ਸੁਰੇਸ਼ ਚੰਦਰਾਕਰ ਦੀ ਜਾਇਦਾਦ 'ਤੇ ਸਥਿਤ ਪਾਣੀ ਦੀ ਟੈਂਕੀ ਤੋਂ ਬਰਾਮਦ ਕੀਤੀ ਹੈ। ਬਸਤਰ ਵਿਚ ਠੇਕੇਦਾਰ ਲਾਬੀ ਦਾ ਬਹੁਤ ਪ੍ਰਭਾਵ ਹੈ। ਦੋਸ਼ ਹੈ ਕਿ ਠੇਕੇਦਾਰ ਸਰਕਾਰੀ ਅਧਿਕਾਰੀਆਂ ਨੂੰ ਰਿਸ਼ਵਤ ਦੇ ਕੇ ਵੱਡੇ ਪ੍ਰਾਜੈਕਟ ਕਰਵਾਉਂਦੇ ਹਨ। ਜੋ ਪੱਤਰਕਾਰ ਇਹਨਾਂ ਗਤੀਵਿਧੀਆਂ ਦਾ ਪਰਦਾਫਾਸ਼ ਕਰਦੇ ਹਨ ਉਹਨਾਂ ਨੂੰ ਧਮਕੀਆਂ ਅਤੇ ਖ਼ਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਬੀਜਾਪੁਰ ਪੁਲਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ। ਠੇਕੇਦਾਰ ਸੁਰੇਸ਼ ਚੰਦਰਾਕਰ ਅਤੇ ਉਸ ਦੇ ਭਰਾ ਰਿਤੇਸ਼ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸ਼ੁਰੂਆਤੀ ਜਾਂਚ 'ਚ ਕਤਲ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਪੁਲਸ ਮਾਮਲੇ ਦੀ ਤਹਿ ਤੱਕ ਜਾਣ ਲਈ ਸੁਰਾਗ ਜੁਟਾ ਰਹੀ ਹੈ। ਇਸ ਸ਼ੱਕੀ ਮੌਤ ਨੇ ਬਸਤਰ ਵਿਚ ਮੀਡੀਆ ਅਤੇ ਠੇਕੇਦਾਰ ਲਾਬੀ ਦੇ ਤਣਾਅਪੂਰਨ ਸਬੰਧਾਂ ਦਾ ਪਰਦਾਫਾਸ਼ ਕਰ ਦਿੱਤਾ ਹੈ।
ਦੱਸਣਯੋਗ ਹੈ ਕਿ ਪੱਤਰਕਾਰ ਮੁਕੇਸ਼ ਚੰਦਰਾਕਰ ਨੇ ਠੇਕੇਦਾਰ ਸੁਰੇਸ਼ ਚੰਦਰਾਕਰ ਦੇ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕੀਤਾ ਸੀ। ਬਸਤਰ ਵਿਚ 120 ਕਰੋੜ ਰੁਪਏ ਦੀ ਸੜਕ ਬਣਾਉਣ ਦਾ ਠੇਕਾ ਠੇਕੇਦਾਰ ਸੁਰੇਸ਼ ਚੰਦਰਾਕਰ ਨੂੰ ਮਿਲਿਆ ਸੀ। ਪੱਤਰਕਾਰ ਮੁਕੇਸ਼ ਦੀ ਖਬਰ ਤੋਂ ਬਾਅਦ ਸਰਕਾਰ ਨੇ ਠੇਕੇਦਾਰ ਖਿਲਾਫ ਜਾਂਚ ਦੇ ਹੁਕਮ ਦਿੱਤੇ ਸਨ। ਇਸ ਤੋਂ ਬਾਅਦ ਪਹਿਲੀ ਜਨਵਰੀ ਤੋਂ ਮੁਕੇਸ਼ ਚੰਦਰਾਕਰ ਬਾਰੇ ਕੁਝ ਪਤਾ ਨਹੀਂ ਚੱਲ ਸਕਿਆ। ਦਾਅਵਾ ਕੀਤਾ ਜਾ ਰਿਹਾ ਹੈ ਕਿ ਠੇਕੇਦਾਰ ਸੁਰੇਸ਼ ਚੰਦਰਾਕਰ ਦੇ ਭਰਾ ਰਿਤੇਸ਼ ਨੇ ਮੁਕੇਸ਼ ਨੂੰ ਆਖਰੀ ਫੋਨ ਕੀਤਾ ਸੀ। ਇਸ ਤੋਂ ਬਾਅਦ 1 ਜਨਵਰੀ ਤੋਂ ਮੁਕੇਸ਼ ਚੰਦਰਾਕਰ ਦਾ ਫੋਨ ਸਵਿੱਚ ਆਫ਼ ਆ ਰਿਹਾ ਸੀ। ਹੁਣ ਮੁਕੇਸ਼ ਚੰਦਰਾਕਰ ਦੀ ਲਾਸ਼ ਭ੍ਰਿਸ਼ਟਾਚਾਰ ਦੇ ਦੋਸ਼ੀ ਠੇਕੇਦਾਰ ਦੇ ਅਹਾਤੇ ਦੇ ਇੱਕ ਟੈਂਕੀ ਵਿੱਚੋਂ ਮਿਲੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਲਾਸ਼ ਨੂੰ ਟੈਂਕੀ 'ਚ ਪਾਉਣ ਤੋਂ ਬਾਅਦ ਤੁਰੰਤ ਉਸ 'ਤੇ ਪਲਾਸਟਰ ਲਗਾ ਦਿੱਤਾ ਗਿਆ, ਜਿਸ ਤੋਂ ਬਾਅਦ ਪੁਲਸ ਨੂੰ ਸ਼ੱਕ ਹੋਇਆ।
ਇਹ ਵੀ ਪੜ੍ਹੋ : ਪਾਕਿਸਤਾਨ ਨੇ 94 ਭਾਰਤੀ ਹਿੰਦੂ ਸ਼ਰਧਾਲੂਆਂ ਨੂੰ ਜਾਰੀ ਕੀਤਾ ਵੀਜ਼ਾ, ਸ਼ਾਦਾਨੀ ਦਰਬਾਰ ਦੇ ਕਰਨਗੇ ਦਰਸ਼ਨ
CM ਨੇ ਦਿੱਤੇ ਗ੍ਰਿਫ਼ਤਾਰ ਕਰ ਕੇ ਸਖ਼ਤ ਸਜ਼ਾ ਦੇਣ ਦੇ ਨਿਰਦੇਸ਼
ਇਸ ਦੇ ਨਾਲ ਹੀ ਛੱਤੀਸਗੜ੍ਹ ਦੇ ਮੁੱਖ ਮੰਤਰੀ ਵਿਸ਼ਨੂੰਦੇਵ ਸਾਈਂ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਪੋਸਟ ਕੀਤਾ ਅਤੇ ਲਿਖਿਆ-'ਬੀਜਾਪੁਰ ਦੇ ਨੌਜਵਾਨ ਅਤੇ ਸਮਰਪਿਤ ਪੱਤਰਕਾਰ ਮੁਕੇਸ਼ ਚੰਦਰਾਕਰ ਦੇ ਕਤਲ ਦੀ ਖ਼ਬਰ ਬੇਹੱਦ ਦੁਖਦ ਅਤੇ ਦਿਲ ਦਹਿਲਾਉਣ ਵਾਲੀ ਹੈ। ਮੁਕੇਸ਼ ਜੀ ਦਾ ਦਿਹਾਂਤ ਪੱਤਰਕਾਰੀ ਜਗਤ ਅਤੇ ਸਮਾਜ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਇਸ ਘਟਨਾ ਦੇ ਦੋਸ਼ੀਆਂ ਨੂੰ ਕਿਸੇ ਵੀ ਹਾਲਤ ਵਿਚ ਬਖਸ਼ਿਆ ਨਹੀਂ ਜਾਵੇਗਾ। ਅਸੀਂ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੇ ਨਿਰਦੇਸ਼ ਦਿੱਤੇ ਹਨ। ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਅਤੇ ਇਸ ਦੁੱਖ ਦੀ ਘੜੀ ਵਿਚ ਦੁਖੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਓਮ ਸ਼ਾਂਤੀ।'
ਬੀਜਾਪੁਰ ਦੇ ਨੌਜਵਾਨ ਅਤੇ ਸਮਰਪਿਤ ਪੱਤਰਕਾਰ ਮੁਕੇਸ਼ ਚੰਦਰਾਕਰ ਦੇ ਕਤਲ ਦੀ ਖਬਰ ਬਹੁਤ ਹੀ ਦੁਖਦਾਈ ਅਤੇ ਦਿਲ ਕੰਬਾਊ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੈਡੀਕਲ ਸੀਟ ਖਾਲੀ ਨਹੀਂ ਰਹਿ ਸਕਦੀ, ਹਿੱਤਧਾਰਕਾਂ ਨਾਲ ਗੱਲ ਕਰੋ: ਸੁਪਰੀਮ ਕੋਰਟ
NEXT STORY