ਨਵੀਂ ਦਿੱਲੀ (ਭਾਸ਼ਾ) : ਪਾਕਿਸਤਾਨ ਨੇ ਸਿੰਧ ਵਿਚ ਸ਼ਿਵ ਅਵਤਾਰੀ ਸਤਿਗੁਰੂ ਸੰਤ ਸ਼ਾਦਾਰਾਮ ਸਾਹਿਬ ਦੇ ਪ੍ਰਕਾਸ਼ ਪੁਰਬ ਸਮਾਗਮਾਂ ਵਿਚ ਸ਼ਾਮਲ ਹੋਣ ਲਈ 94 ਭਾਰਤੀ ਹਿੰਦੂ ਸ਼ਰਧਾਲੂਆਂ ਨੂੰ ਵੀਜ਼ਾ ਜਾਰੀ ਕੀਤਾ ਹੈ। ਪਾਕਿਸਤਾਨੀ ਹਾਈ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਜ਼ਿਆਰਤ ਲਈ ਵੀਜ਼ਾ ਜਾਰੀ ਕਰਨਾ 1974 ਵਿਚ ਧਾਰਮਿਕ ਸਥਾਨਾਂ ਦੀ ਯਾਤਰਾ 'ਤੇ ਪਾਕਿਸਤਾਨ-ਭਾਰਤ ਸਮਝੌਤੇ ਦਾ ਹਿੱਸਾ ਹੈ।
ਦੂਤਘਰ ਨੇ ਇਕ ਬਿਆਨ ਵਿਚ ਕਿਹਾ, “ਨਵੀਂ ਦਿੱਲੀ ਵਿਚ ਪਾਕਿਸਤਾਨੀ ਦੂਤਘਰ ਨੇ 5 ਤੋਂ 15 ਜਨਵਰੀ 2025 ਤੱਕ ਸ਼ਾਦਾਨੀ ਦਰਬਾਰ ਹਯਾਤ ਪਿਤਾਫੀ, ਸਿੰਧ ਵਿਚ ਸ਼ਿਵ ਅਵਤਾਰ ਸਤਿਗੁਰੂ ਸੰਤ ਸ਼ਾਦਾਰਾਮ ਸਾਹਿਬ ਦੇ 316ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਵਿਚ ਹਿੱਸਾ ਲੈਣ ਲਈ 94 ਭਾਰਤੀ ਸ਼ਰਧਾਲੂਆਂ ਨੂੰ ਵੀਜ਼ਾ ਜਾਰੀ ਕੀਤਾ ਹੈ।"
ਪਾਕਿਸਤਾਨੀ ਦੂਤਘਰ ਨੇ ਕੀ ਕਿਹਾ?
ਇਸ ਮੌਕੇ ਭਾਰਤ ਸਥਿਤ ਪਾਕਿਸਤਾਨ ਅੰਬੈਸੀ ਦੇ ਇੰਚਾਰਜ ਸਾਦ ਅਹਿਮਦ ਵੜੈਚ ਨੇ ਸ਼ਰਧਾਲੂਆਂ ਦੀ ‘ਤਸੱਲੀਬਖ਼ਸ਼ ਯਾਤਰਾ’ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਧਾਰਮਿਕ ਸਥਾਨਾਂ ਦੀ ਸਾਂਭ-ਸੰਭਾਲ ਦੇ ਨਾਲ-ਨਾਲ ਸ਼ਰਧਾਲੂਆਂ ਨੂੰ ਲੋੜੀਂਦੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ।
ਇਹ ਵੀ ਪੜ੍ਹੋ : ਨਵੇਂ ਵਾਇਰਸ ਤੋਂ ਕੋਰੋਨਾ ਵਰਗਾ ਖ਼ਤਰਾ? ਹੁਣ ਚੀਨ ਦੀ ਆਈ ਸਫ਼ਾਈ
ਸ਼ਾਦਾਨੀ ਦਰਬਾਰ ਕੀ ਹੈ?
ਸ਼ਾਦਾਨੀ ਦਰਬਾਰ ਨੂੰ ਪਾਕਿਸਤਾਨ ਦੇ ਸਿੰਧ ਸੂਬੇ ਦੇ ਸਭ ਤੋਂ ਵੱਡੇ ਹਿੰਦੂ ਮੰਦਰਾਂ ਵਿੱਚੋਂ ਇਕ ਮੰਨਿਆ ਜਾਂਦਾ ਹੈ। ਇਸ ਦੀ ਸਥਾਪਨਾ ਸੰਤ ਸਦਾਰਾਮ ਸਾਹਿਬ ਨੇ 1786 ਵਿਚ ਕੀਤੀ ਸੀ। ਹਰ ਸਾਲ ਪੂਰੇ ਭਾਰਤ ਤੋਂ ਸ਼ਰਧਾਲੂ ਸੰਤ ਸਦਾਰਾਮ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਇਸ ਮੰਦਰ ਵਿਚ ਆਉਂਦੇ ਹਨ।
ਪੁਰਾਣੀਆਂ ਕਥਾਵਾਂ ਮੁਤਾਬਕ, ਸੰਤ ਸਦਾਰਾਮ ਸਾਹਿਬ ਨੂੰ ਭਗਵਾਨ ਸ਼ਿਵ ਦਾ ਅਵਤਾਰ ਮੰਨਿਆ ਜਾਂਦਾ ਹੈ। ਉਨ੍ਹਾਂ ਦਾ ਜਨਮ ਅਕਤੂਬਰ 1708 ਵਿਚ ਲਾਹੌਰ ਵਿਚ ਇਕ ਲੋਹਾਣਾ ਖੱਤਰੀ ਪਰਿਵਾਰ ਵਿਚ ਹੋਇਆ ਸੀ। ਉਸ ਨੂੰ ਭਗਵਾਨ ਰਾਮ ਦੇ ਪੁੱਤਰ ਲਵ ਦਾ ਵੰਸ਼ਜ ਵੀ ਮੰਨਿਆ ਜਾਂਦਾ ਹੈ। ਸ਼ਾਦਾਨੀ ਦਰਬਾਰ ਹਿੰਦੂ ਭਾਈਚਾਰੇ ਲਈ ਇਕ ਮਹੱਤਵਪੂਰਨ ਧਾਰਮਿਕ ਸਥਾਨ ਹੈ। ਇਹ ਦਰਬਾਰ ਨਾ ਸਿਰਫ਼ ਭਾਰਤ ਅਤੇ ਪਾਕਿਸਤਾਨ ਦੇ ਸੱਭਿਆਚਾਰਕ ਅਤੇ ਧਾਰਮਿਕ ਸਬੰਧਾਂ ਦਾ ਪ੍ਰਤੀਕ ਹੈ, ਸਗੋਂ ਭਾਰਤੀ ਸ਼ਰਧਾਲੂਆਂ ਲਈ ਅਧਿਆਤਮਿਕ ਯਾਤਰਾ ਦਾ ਕੇਂਦਰ ਵੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਵੇਂ ਵਾਇਰਸ ਤੋਂ ਕੋਰੋਨਾ ਵਰਗਾ ਖ਼ਤਰਾ? ਹੁਣ ਚੀਨ ਦੀ ਆਈ ਸਫ਼ਾਈ
NEXT STORY