ਬੀਜਾਪੁਰ- ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ 'ਚ ਪੱਤਰਕਾਰ ਮੁਕੇਸ਼ ਚੰਦਰਾਕਰ ਦੇ ਕਤਲ ਦੇ ਵਿਰੋਧ 'ਚ ਬਸਤਰ ਡਿਵੀਜ਼ਨ ਦੇ ਨਾਰਾਜ਼ ਪੱਤਰਕਾਰਾਂ ਨੇ ਨੈਸ਼ਨਲ ਹਾਈਵੇਅ 63 ਹਸਪਤਾਲ ਚੌਕ ਨੂੰ ਜਾਮ ਕਰ ਦਿੱਤਾ ਹੈ। ਇਸ ਘਟਨਾ ਤੋਂ ਨਾਰਾਜ਼ ਪੱਤਰਕਾਰਾਂ ਨੇ ਠੇਕੇਦਾਰ ਸੁਰੇਸ਼ ਚੰਦਰਾਕਰ ਦੀ ਸਾਰੀ ਜਾਇਦਾਦ ਜ਼ਬਤ ਕਰਨ ਦੇ ਨਾਲ ਕਾਤਲਾਂ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਪੱਤਰਕਾਰਾਂ ਨੇ ਮੁਕੇਸ਼ ਚੰਦਰਾਕਰ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਵੀ ਕੀਤੀ ਹੈ।
ਪੁਲਸ ਨੇ ਇਕ ਬਿਆਨ 'ਚ ਕਿਹਾ ਕਿ ਮੁਕੇਸ਼ ਚੰਦਰਾਕਰ ਦੇ ਕਤਲ ਮਾਮਲੇ ਵਿਚ ਸ਼ਨੀਵਾਰ ਨੂੰ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਨੇ ਦਾਅਵਾ ਕੀਤਾ ਹੈ ਕਿ ਦੁਪਹਿਰ ਤੱਕ ਪੂਰੀ ਜਾਣਕਾਰੀ ਦੇ ਦਿੱਤੀ ਜਾਵੇਗੀ। ਵਪਾਰੀਆਂ ਨੇ ਅੱਜ ਬੀਜਾਪੁਰ ਬੰਦ ਰੱਖਿਆ।
ਸੂਬੇ ਦੇ ਜੰਗਲਾਤ ਮੰਤਰੀ ਕੇਦਾਰ ਕਸ਼ਯਪ ਅਤੇ ਬਸਤਰ ਦੇ ਸੰਸਦ ਮੈਂਬਰ ਮਹੇਸ਼ ਕਸ਼ਯਪ ਨੇ ਮੁਕੇਸ਼ ਚੰਦਰਾਕਰ ਦੇ ਘਰ ਜਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਜ਼ਿਕਰਯੋਗ ਹੈ ਕਿ ਚੰਦਰਾਕਰ ਪਿਛਲੇ ਕੁਝ ਦਿਨਾਂ ਤੋਂ ਲਾਪਤਾ ਸਨ। ਉਸ ਦੀ ਲਾਸ਼ ਸ਼ੁੱਕਰਵਾਰ ਨੂੰ ਇਕ ਠੇਕੇਦਾਰ ਦੇ ਘਰੋਂ ਬਰਾਮਦ ਹੋਈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਸ ਦਾ ਕਤਲ ਕਰਕੇ ਉਸ ਦੀ ਲਾਸ਼ ਉਕਤ ਥਾਂ 'ਤੇ ਸੁੱਟ ਦਿੱਤੀ ਗਈ ਸੀ।
CBI ਨੂੰ ਕੇਂਦਰ ਦੇ ਅਧਿਕਾਰੀਆਂ 'ਤੇ FIR ਲਈ ਨਹੀਂ ਚਾਹੀਦੀ ਸੂਬੇ ਦੀ ਸਹਿਮਤੀ : ਸੁਪਰੀਮ ਕੋਰਟ
NEXT STORY