ਬਿਲਾਸਪੁਰ— ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਕਾਰਨ ਅੱਜ ਪੂਰੇ ਦੇਸ਼ 'ਚ 'ਕਮਲ' ਖਿੜ ਰਿਹਾ ਹੈ। ਦਰਅਸਲ ਨੱਢਾ ਬਿਲਾਸਪੁਰ ਵਿਚ ਭਾਜਪਾ ਵਲੋਂ ਆਯੋਜਿਤ ਸਵਾਗਤ ਸਮਾਰੋਹ ਵਿਚ ਪੁੱਜੇ ਸਨ, ਜਿੱਥੇ ਉਨ੍ਹਾਂ ਨੇ ਇਕ ਜਨ ਸਭਾ ਨੂੰ ਸੰਬੋਧਿਤ ਕੀਤਾ। ਉਨ੍ਹਾਂ ਆਖਿਆ ਕਿ ਬਿਹਾਰ ਹੀ ਨਹੀਂ ਸਗੋਂ 11 ਹੋਰ ਸੂਬਿਆਂ ਦੀਆਂ ਜ਼ਿਮਨੀ ਚੋਣਾਂ ਵਿਚ ਵੀ ਕਮਲ ਖਿੜੇ ਹਨ। ਨੱਢਾ ਨੇ ਕਿਹਾ ਕਿ ਇਹ ਸਭ ਪ੍ਰਧਾਨ ਮੰਤਰੀ ਵਲੋਂ ਗਰੀਬ ਤਬਕੇ ਦੇ ਲੋਕਾਂ ਲਈ ਬਣਾਈਆਂ ਗਈਆਂ ਯੋਜਨਾਵਾਂ ਕਾਰਨ ਸੰਭਵ ਹੋਇਆ ਹੈ। ਭਾਰਤ ਬਦਲ ਰਿਹਾ ਹੈ। ਕੋਰੋਨਾ ਕਾਰਨ ਜਿੱਥੇ ਅਮਰੀਕਾ ਦੇ ਰਾਸ਼ਟਰਪਤੀ ਦਾ ਚੋਣ ਪ੍ਰਚਾਰ ਪ੍ਰਭਾਵਿਤ ਹੋਇਆ। ਉੱਥੇ ਹੀ ਯੂਰਪ ਵਰਗੇ ਦੇਸ਼ਾਂ ਦੀਆਂ ਵਿਵਸਥਾਵਾਂ ਲੜਖੜਾ ਗਈਆਂ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫ਼ੈਸਲੇ ਨੇ ਦੇਸ਼ ਦੇ 135 ਕਰੋੜ ਲੋਕਾਂ ਨੂੰ ਬਚਾਉਣ ਲਈ ਸਮੇਂ 'ਤੇ ਤਾਲਾਬੰਦੀ ਲਾਈ।
ਨੱਢਾ ਨੇ ਕਿਹਾ ਕਿ ਕੋਰੋਨਾ ਤੋਂ ਪਹਿਲਾਂ ਜਿੱਥੇ ਦੇਸ਼ ਵਿਚ ਕੋਰੋਨਾ ਟੈਸਟਿੰਗ ਲਈ ਇਕ ਹੀ ਲੈਬ ਸੀ ਅਤੇ ਤਾਲਾਬੰਦੀ ਦੌਰਾਨ ਪ੍ਰਧਾਨ ਮੰਤਰੀ ਨੇ ਲੋਕਲ ਫਾਰ ਵੋਕਲ ਦਾ ਨਾਅਰਾ ਦਿੱਤਾ। ਅੱਜ ਦੇਸ਼ ਵਿਚ 1650 ਟੈਸਟਿੰਗ ਸੈਂਟਰ ਹਨ ਅਤੇ ਰੋਜ਼ਾਨਾ 15 ਲੱਖ ਲੋਕਾਂ ਦੇ ਕੋਰੋਨਾ ਦੇ ਟੈਸਟ ਕੀਤੇ ਜਾ ਰਹੇ ਹਨ। ਕੋਰੋਨਾ ਦੇ ਸਮੇਂ ਪ੍ਰਧਾਨ ਮੰਤਰੀ ਨੇ 20 ਕਰੋੜ ਬੀਬੀਆਂ ਦੇ ਖਾਤੇ 'ਚ 500-500 ਰੁਪਏ ਦੀ ਰਾਸ਼ੀ ਜਮ੍ਹਾਂ ਕਰਵਾਈ। ਨੱਢਾ ਨੇ ਇਸ ਦੇ ਨਾਲ ਹੀ ਕਿਹਾ ਕਿ ਆਤਮ ਨਿਰਭਰ ਭਾਰਤ ਲਈ 20 ਲੱਖ ਕਰੋੜ ਦਾ ਪੈਕੇਜ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅੱਜ ਹਿਮਾਚਲ ਦੇ ਚੰਬਾ ਦਾ ਰੂਮਾਲ, ਕੁੱਲੂ ਦੀ ਟੋਪੀ ਅਤੇ ਸ਼ਾਲ ਕੌਮਾਂਤਰੀ ਪੱਧਰ 'ਤੇ ਆਪਣੀ ਪਹਿਚਾਣ ਬਣਾ ਚੁੱਕੇ ਹਨ।
ਪ੍ਰਧਾਨ ਮੰਤਰੀ ਨੇ ਕੁੱਲੂ ਦੀ ਟੋਪੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਪਹਿਨਾਈ ਸੀ, ਜਿਸ ਨਾਲ ਇਹ ਕੌਮਾਂਤਰੀ ਬਰਾਂਡ ਬਣ ਗਈ। ਨੱਢਾ ਨੇ ਕਿਹਾ ਕਿ ਹਿਮਾਚਲ ਸਰਕਾਰ ਬਹੁਤ ਚੰਗਾ ਕੰਮ ਕਰ ਰਹੀ ਹੈ। ਹਿਮਾਚਲ ਵਿਚ ਹਾਈਵੇਅ ਬਣ ਰਹੇ ਹਨ ਅਤੇ ਏਮਜ਼ ਦੇ ਨਿਰਮਾਣ ਸਮੇਤ ਕਈ ਵਿਕਾਸ ਦੇ ਕੰਮ ਹੋ ਰਹੇ ਹਨ। ਉਨ੍ਹਾਂ ਨੇ ਮੰਚ ਤੋਂ ਸਾਰੇ ਨੇਤਾਵਾਂ ਅਤੇ ਮੰਤਰੀਆਂ ਨੂੰ ਨਸੀਹਤ ਦਿੱਤੀ ਕਿ ਵਿਧਾਨ ਸਭਾ ਖੇਤਰ 'ਤੇ ਫੋਕਸ ਕਰੋ। ਅਸੀਂ ਮੁੱਖ ਮੰਤਰੀ ਜੈਰਾਮ ਠਾਕੁਰ ਦੀ ਅਗਵਾਈ 'ਚ ਪ੍ਰਦੇਸ਼ ਵਿਚ ਲੋਕਾਂ ਦੀਆਂ ਆਸਾਂ ਅਤੇ ਉਮੀਦਾਂ ਨੂੰ ਪੂਰਾ ਕਰਾਂਗੇ।
ਛੱਠ ਪੂਜਾ ਦੇ ਦਿਨ ਬੁੱਝਿਆ ਘਰ ਦਾ ਚਿਰਾਗ, 5 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ
NEXT STORY