ਧਰਮਸ਼ਾਲਾ- ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਨੇ ਇੱਥੇ ਵੀਰਵਾਰ ਨੂੰ ਕਿਹਾ ਕਿ ਦੇਸ਼ ਦੇ ਕਰੀਬ ਸਾਰੇ ਸਿਆਸੀ ਦਲ ਪਰਿਵਾਰ ਆਧਾਰਤ ਹਨ ਅਤੇ ਉਨ੍ਹਾਂ 'ਚੋਂ ਕਿਸੇ ਵੀ ਦਲ ਦੀ ਭਾਜਪਾ ਨਾਲ ਤੁਲਨਾ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ 'ਚ 18 ਕਰੋੜ ਤੋਂ ਮੈਂਬਰ ਹਨ, ਜਿਨ੍ਹਾਂ 'ਚ ਦੁਨੀਆ ਦੇ 'ਸਭ ਤੋਂ ਵੱਧ ਲੋਕਪ੍ਰਿਯ ਨੇਤਾ' ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹਨ। ਨੱਢਾ ਨੇ ਇੱਥੇ ਪਾਰਟੀ ਦੀ ਕਾਰਜ ਕਮੇਟੀ ਦੀ ਬੈਠਕ 'ਚ ਕਿਹਾ,''18 ਕਰੋੜ ਤੋਂ ਵੱਧ ਲੋਕਾਂ ਨੂੰ ਮੈਂਬਰ ਬਣਾਉਣਾ ਸੌਖਾ ਨਹੀਂ ਹੈ। ਕਿਸੇ ਹੋਰ ਸਿਆਸੀ ਪਾਰਟੀ ਕੋਲ ਇਸ ਗਿਣਤੀ ਦੇ ਕੋਲ ਤੱਕ ਵੀ ਪਹੁੰਚਣ ਦੀ ਤਾਕਤ ਨਹੀਂ ਹੈ।'' ਉਨ੍ਹਾਂ ਕਿਹਾ,''ਅਸੀਂ ਜਨਾਧਾਰ, ਵਰਕਰ ਆਧਾਰਤ ਸੰਗਠਨ ਹਾਂ। ਦੁਨੀਆ ਦੀ ਸਭ ਤੋਂ ਲੋਕਪ੍ਰਿਯ ਹਸਤੀ- ਨਰਿੰਦਰ ਮੋਦੀ ਭਾਜਪਾ ਨਾਲ ਜੁੜੇ ਹਨ ਅਤੇ ਇਹੀ ਸਾਡੀ ਤਾਕਤ ਹੈ।''
ਭਾਜਪਾ ਦਾ ਕੋਈ ਮੁਕਾਬਲਾ ਨਹੀਂ ਹੈ
ਨੱਢਾ ਨੇ ਕਿਹਾ,''ਜਦੋਂ ਅਸੀਂ ਕਹਿੰਦੇ ਹਾਂ ਕਿ ਭਾਜਪਾ ਦਾ ਕੋਈ ਮੁਕਾਬਲਾ ਨਹੀਂ ਹੈ ਤਾਂ ਇਸ 'ਚ ਕੋਈ ਝੂਠ ਨਹੀਂ ਹੈ।'' ਭਾਜਪਾ ਪ੍ਰਧਾਨ ਨੇ ਕਿਹਾ,''ਅਸੀਂ ਖੁਸ਼ਕਿਸਮਤ ਹਾਂ ਕਿ ਅਸੀਂ ਸਹੀ ਪਾਰਟੀ ਦੇ ਮੈਂਬਰ ਹਾਂ, ਜੋ ਸਮੂਹਕ ਕੋਸ਼ਿਸ਼ਾਂ ਨਾਲ ਸੰਸਕ੍ਰਿਤਕ ਰਾਸ਼ਟਰਵਾਦ ਦਾ ਅਨੁਸਰਨ ਕਰ ਰਹੀ ਹੈ ਅਤੇ ਵਿਗਿਆਨੀ ਤਰੀਕੇ ਨਾਲ ਵਿਕਾਸ ਕਰ ਰਹੀ ਹੈ। ਨੱਢਾ ਨੇ ਕਾਰਜ ਕਮੇਟੀ ਦੇ ਮੈਂਬਰਾਂ ਨੂੰ ਕਿਹਾ ਕਿ ਭਾਜਪਾ ਦੀ ਸ਼ਕਤੀ, ਸਾਡੀ ਏਕਤਾ ਹੈ ਅਤੇ ਸਾਨੂੰ ਪਾਰਟੀ 'ਚ ਆਪਣੇ ਵਿਕਾਸ ਲਈ ਨਿਯਮਿਤ ਰੂਪ ਨਾਲ ਆਤਮ-ਆਕਲਨ ਕਰਨਾ ਚਾਹੀਦਾ।''
ਭਾਜਪਾ ਦਾ ਜਲਦ ਹੀ ਦੇਸ਼ ਦੇ ਹਰ ਜ਼ਿਲ੍ਹੇ 'ਚ ਹੋਵੇਗਾ ਦਫ਼ਤਰ
ਨੱਢਾ ਨੇ ਕਿਹਾ,''ਇਹ ਪਾਰਟੀ ਦੇ 'ਸਭ ਕਾ ਸਾਥ, ਸਭ ਕਾ ਵਿਕਾਸ ਅਤੇ ਸਭ ਕਾ ਵਿਸ਼ਵਾਸ' ਦੇ ਦਰਸ਼ਨ 'ਤੇ ਆਧਾਰਤ ਹੈ ਅਤੇ ਇਹ ਤਿੰਨੋਂ ਤੱਤ ਸਰਕਾਰ ਦੀਆਂ ਸਾਰੀਆਂ ਯੋਜਨਾਵਾਂ 'ਚ ਸ਼ਾਮਲ ਹਨ।'' ਉਨ੍ਹਾਂ ਨੇ ਭਾਜਪਾ ਦੇ ਸੰਗਠਨਾਤਮਕ ਢਾਂਚੇ 'ਚ ਹਿਮਾਚਲ ਪ੍ਰਦੇਸ਼ ਦੇ ਯੋਗਦਾਨ ਦੀ ਗੱਲ ਕਰਦੇ ਹੋਏ ਕਿਹਾ ਕਿ ਪਾਰਟੀ ਦਾ 'ਪੰਨਾ ਮੁਖੀ' ਵਾਲਾ ਬੂਥ ਆਤਾਰਤ ਢਾਂਚਾਗਤ ਮਾਡਲ ਸੂਬੇ ਦੀ ਦੇਣ ਹੈ ਅਤੇ ਹਿਮਾਚਲ ਪ੍ਰਦੇਸ਼ ਨੂੰ 2022 ਤੱਕ ਪੰਨਾ ਕਮੇਟੀ ਮਾਡਲ ਅਪਣਾਉਣਾ ਚਾਹੀਦਾ। ਉਨ੍ਹਾਂ ਕਿਹਾ ਕਿ ਭਾਜਪਾ ਦਾ ਜਲਦ ਹੀ ਦੇਸ਼ ਦੇ ਹਰ ਜ਼ਿਲ੍ਹੇ 'ਚ ਦਫ਼ਤਰ ਹੋਵੇਗਾ।
ਆਫ਼ ਦਿ ਰਿਕਾਰਡ : ਕਿਰਨ ਬੇਦੀ ਨੂੰ ਉੱਪ ਰਾਜਪਾਲ ਅਹੁਦੇ ਤੋਂ ਹਟਾਉਣਾ ਅਮਿਤ ਸ਼ਾਹ ਦੀ ਸੋਚੀ-ਸਮਝੀ ਰਣਨੀਤੀ
NEXT STORY