ਬਿਲਾਸਪੁਰ- ਭਾਜਪਾ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਆਪਣੇ ਛੋਟੇ ਪੁੱਤਰ ਹਰੀਸ਼ ਨੱਢਾ ਦੇ ਵਿਆਹ ਮਗਰੋਂ ਪਰਿਵਾਰ ਸਮੇਤ ਸ਼ਕਤੀਪੀਠ ਨੈਨਾ ਦੇਵੀ ਮੰਦਰ ਪਹੁੰਚੇ, ਜਿੱਥੇ ਉਨ੍ਹਾਂ ਨੇ ਵਿਧੀ-ਵਿਧਾਨ ਨਾਲ ਪੂਜਾ ਕਰਨ ਮਗਰੋਂ ਪ੍ਰਾਚੀਨ ਹਵਨ ਕੁੰਡ 'ਚ ਆਹੂਤੀਆਂ ਪਾ ਕੇ ਪਰਿਵਾਰ ਦੀ ਸੁੱਖ-ਸ਼ਾਂਤੀ ਦੀ ਕਾਮਨਾ ਕੀਤੀ। ਇਸ ਮੌਕੇ ਨਵੇਂ ਵਿਆਹੇ ਜੋੜੋ ਨੇ ਕੰਨਿਆ ਪੂਜਨ ਵੀ ਕੀਤਾ। ਇਸ ਮਗਰੋਂ ਬਿਲਾਸਪੁਰ ਸਥਿਤ ਆਪਣੇ ਕੁਲ ਦੇਵਤਾ ਬਾਬਾ ਨਾਹਰ ਸਿੰਘ ਦੇ ਮੰਦਰ ਪਹੁੰਚੇ, ਜਿੱਥੇ ਉਨ੍ਹਾਂ ਨੇ ਪੂਜਾ ਕੀਤੀ ਤੇ ਦੇਵਤਾ ਦਾ ਆਸ਼ੀਰਵਾਦ ਲਿਆ।

ਨੈਨਾ ਦੇਵੀ ਮੰਦਰ ਪਹੁੰਚ ਕੇ ਨੱਢਾ ਪਰਿਵਾਰ ਨੇ ਮਾਤਾ ਰਾਣੀ ਦੀ ਪਿੰਡੀ ਰੂਪ ਦੀ ਪੂਜਾ ਕੀਤੀ। ਇਸ ਮੌਕੇ ਨੱਢਾ ਦੀ ਪਤਨੀ ਡਾ. ਮੱਲਿਕਾ ਨੱਢਾ ਨੇ ਕਿਹਾ ਕਿ ਮਾਤਾ ਰਾਣੀ ਦੇ ਦਰਬਾਰ 'ਚ ਹਾਜ਼ਰੀ ਲਗਵਾ ਕੇ ਉਨ੍ਹਾਂ ਨੇ ਪਰਿਵਾਰ ਵਿਚ ਸੁੱਖ-ਸ਼ਾਂਤੀ ਅਤੇ ਸਿਹਤਮੰਦ ਰਹਿਣ ਦੀ ਕਾਮਨਾ ਕੀਤੀ ਹੈ।

ਓਧਰ ਨੱਢਾ ਦੇ ਪੁੱਤਰ ਹਰੀਸ਼ ਨੱਢਾ ਨੇ ਕਿਹਾ ਕਿ ਵਿਆਹ ਮਗਰੋਂ ਉਹ ਪਰਿਵਾਰ ਸਮੇਤ ਮਾਤਾ ਨੈਨਾ ਦੇਵੀ ਦੇ ਦਰਬਾਰ ਮਾਂ ਦਾ ਆਸ਼ੀਰਵਾਦ ਲੈਣ ਆਏ ਹਨ। ਉਨ੍ਹਾਂ ਨੇ ਕਿਹਾ ਕਿ ਉਹ ਬਹੁਤ ਕਿਸਮਵਾਲੇ ਹਨ ਕਿ ਉਨ੍ਹਾਂ ਨੂੰ ਵਾਰ-ਵਾਰ ਮਾਤਾ ਰਾਣੀ ਦੇ ਦਰਬਾਰ ਆਉਣ ਦਾ ਮੌਕਾ ਮਿਲਦਾ ਹੈ। ਮਾਂ ਨੈਨਾ ਦੇਵੀ ਦੇ ਦਰਸ਼ਨ ਕਰ ਕੇ ਉਨ੍ਹਾਂ ਨੂੰ ਮਾਨਸਿਕ ਸ਼ਾਂਤੀ ਅਤੇ ਖੁਸ਼ੀ ਮਹਿਸੂਸ ਹੁੰਦੀ ਹੈ।
'ਮਨ ਕੀ ਬਾਤ' 'ਚ PM ਮੋਦੀ ਨੇ ਸਨੋਅ ਕ੍ਰਿਕੇਟ ਦਾ ਕੀਤਾ ਜ਼ਿਕਰ, ਕਿਹਾ- ਵਿੰਟਰ ਗੇਮਜ਼ ਦਾ ਹਿੱਸਾ ਬਣਨ ਸੈਲਾਨੀ
NEXT STORY