ਨਵੀਂ ਦਿੱਲੀ, (ਭਾਸ਼ਾ)- ਦੇਸ਼ ਦੇ 36 ਸਾਬਕਾ ਜੱਜਾਂ ਨੇ ਮਦਰਾਸ ਹਾਈ ਕੋਰਟ ਦੇ ਜੱਜ ਜੀ. ਆਰ. ਸਵਾਮੀਨਾਥਨ ਦੇ ਖਿਲਾਫ ਮਹਾਦੋਸ਼ ਚਲਾਉਣ ਦੇ ਵਿਰੋਧੀ ਨੇਤਾਵਾਂ ਦੇ ਕਦਮ ਦੀ ਨਿੰਦਾ ਕਰਨ ਦੀ ਸਾਰੇ ਹਿਤਧਾਰਕਾਂ-ਸਾਰੀਆਂ ਪਾਰਟੀਆਂ ਦੇ ਸੰਸਦ ਮੈਂਬਰਾਂ, ਬਾਰ ਦੇ ਮੈਂਬਰਾਂ, ਨਾਗਰਿਕ ਸੰਗਠਨਾਂ ਅਤੇ ਆਮ ਲੋਕਾਂ ਨੂੰ ਸ਼ਨੀਵਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਇਸ ਤਰ੍ਹਾਂ ਦੀ ਕੋਸ਼ਿਸ਼ ਨੂੰ ਅੱਗੇ ਵਧਣ ਦਿੱਤਾ ਗਿਆ ਤਾਂ ਇਹ ਲੋਕਤੰਤਰ ਅਤੇ ਅਦਾਲਤ ਦੀ ਆਜ਼ਾਦੀ ਦੀਆਂ ਜੜ੍ਹਾਂ ਨੂੰ ਹੀ ਵੱਢ ਦੇਵੇਗਾ।
ਜਸਟਿਸ ਸਵਾਮੀਨਾਥਨ ਨੇ 1 ਦਸੰਬਰ ਨੂੰ ਹੁਕਮ ਦਿੱਤਾ ਸੀ ਕਿ ਅਰੁਲਮਿਘੁ ਸੁਬਰਮਣਯ ਸਵਾਮੀ ਮੰਦਰ, ਉੱਚੀ ਪਿੱਲੈਯਾਰ ਮੰਡਪਮ ਦੇ ਕੋਲ ਰਵਾਇਤੀ ਤੌਰ ’ਤੇ ਦੀਵੇ ਜਗਾਉਣ ਤੋਂ ਇਲਾਵਾ ਦੀਪਥੂਨ ’ਚ ਵੀ ਦੀਵੇ ਜਗਾਏ। ਸਿੰਗਲ ਜੱਜ ਦੀ ਬੈਂਚ ਨੇ ਕਿਹਾ ਕਿ ਅਜਿਹਾ ਕਰਨ ਨਾਲ ਨੇੜਲੀ ਦਰਗਾਹ ਜਾਂ ਮੁਸਲਮਾਨ ਭਾਈਚਾਰੇ ਦੇ ਅਧਿਕਾਰਾਂ ਦੀ ਉਲੰਘਣਾ ਨਹੀਂ ਹੋਵੇਗੀ। ਇਸ ਹੁਕਮ ਨਾਲ ਵਿਵਾਦ ਖਡ਼੍ਹਾ ਹੋ ਗਿਆ ਅਤੇ 9 ਦਸੰਬਰ ਨੂੰ ਦ੍ਰਵਿੜ ਮੁਨੇਤਰ ਕਸ਼ਗਮ (ਡੀ. ਐੱਮ. ਕੇ.) ਦੀ ਅਗਵਾਈ ’ਚ ਕਈ ਵਿਰੋਧੀ ਸੰਸਦ ਮੈਂਬਰਾਂ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਜੱਜ ਨੂੰ ਹਟਾਉਣ ਲਈ ਇਕ ਮਤਾ ਲਿਆਉਣ ਦਾ ਨੋਟਿਸ ਸੌਪਿਆ।
ਵੱਡੀ ਖ਼ਬਰ: ਸੜਕ ਹਾਦਸੇ ਦਾ ਸ਼ਿਕਾਰ ਹੋਈ ਨੋਰਾ ਫਤੇਹੀ
NEXT STORY