ਨਵੀਂ ਦਿੱਲੀ— ਤੇਲੰਗਾਨਾ ਦੇ ਮੁੱਖ ਮੰਤਰੀ ਅਤੇ ਰਾਸ਼ਟਰ ਕਮੇਟੀ ਦੇ ਮੁਖੀ ਕੇ. ਚੰਦਰਸ਼ੇਖਰ ਰਾਵ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦਿੱਲੀ ਵਿਖੇ ਮੁਲਾਕਾਤ ਕੀਤੀ। ਰਾਵ ਦੀ ਤੇਲੰਗਾਨਾ ਦੇ ਮੁੱਖ ਮੰਤਰੀ ਦੀ ਸਹੁੰ ਚੁੱਕ ਮਗਰੋਂ ਮੋਦੀ ਨਾਲ ਪਹਿਲੀ ਮੁਲਾਕਾਤ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਾਲ ਕਈ ਮੁੱਦਿਆਂ 'ਤੇ ਚਰਚਾ ਕੀਤੀ।

ਬੈਠਕ ਦੌਰਾਨ ਸੀ. ਐੱਮ. ਚੰਦਰਸ਼ੇਖਰ ਨੇ ਕਈ ਮੁੱਦਿਆਂ 'ਤੇ ਚਰਚਾ ਕੀਤੀ। ਇਨ੍ਹਾਂ 'ਚ ਪਿਛੜੇ ਜ਼ਿਲਿਆਂ ਲਈ ਫੰਡ ਜਾਰੀ ਕਰਨਾ, ਤੇਲੰਗਾਨਾ ਲਈ ਵੱਖਰੀ ਹਾਈਕੋਰਟ ਦਾ ਗਠਨ ਆਦਿ ਮੁੱਦਿਆਂ 'ਤੇ ਚਰਚਾ ਕੀਤੀ। ਇੱਥੇ ਦੱਸ ਦਈਏ ਕਿ ਰਾਵ ਦੀ ਇਹ ਮੁਲਾਕਾਤ ਓਡੀਸ਼ਾ ਦੇ ਸੀ. ਐੱਮ. ਨਵੀਨ ਪਟਨਾਇਕ ਨਾਲ ਐਤਵਾਰ ਦੀ ਬੈਠਕ ਤੋਂ ਬਾਅਦ ਹੋਈ ਹੈ।
ਇਨਸਾਨੀ ਰੀਤੀ-ਰਿਵਾਜਾਂ ਨਾਲ ਹੋਇਆ ਕੁੱਤੇ ਦਾ ਅੰਤਿਮ ਸੰਸਕਾਰ!
NEXT STORY