ਬੈਂਗਲੁਰੂ— ਇਸਰੋ ਚੀਫ ਕੇ. ਸਿਵਾਨ ਨੇ ਚੰਦਰਯਾਨ-2 ਨੂੰ ਲੈ ਕੇ ਕਿਹਾ ਹੈ ਕਿ ਆਰਬਿਟਰ ਠੀਕ ਤਰ੍ਹਾਂ ਕੰਮ ਕਰ ਰਿਹਾ ਹੈ। ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਕੰਮ ਕਰ ਰਹੀਆਂ ਹਨ। ਇਕ ਰਾਸ਼ਟਰੀ ਪੱਧਰ ਕਮੇਟੀ ਵਿਸ਼ਲੇਸ਼ਣ ਕਰ ਰਹੀ ਹੈ ਕਿ ਕਿਸ ਕਾਰਨ ਲੈਂਡਰ ਨਾਲ ਸੰਪਰਕ ਟੁੱਟਿਆ ਸੀ। ਸਿਵਾਨ ਨੇ ਕਿਹਾ ਕਿ ਆਰਬਿਟਰ ਚੰਗੀ ਤਰ੍ਹਾਂ ਨਾਲ ਕੰਮ ਕਰ ਰਿਹਾ ਹੈ। ਸਾਰੇ ਤਰ੍ਹਾਂ ਦੇ ਆਪਰੇਸ਼ਨ ਸ਼ੁਰੂ ਹੋ ਗਏ ਹਨ ਅਤੇ ਇਹ ਸਾਰੇ ਠੀਕ ਤਰ੍ਹਾਂ ਨਾਲ ਕੰਮ ਕਰ ਰਹੇ ਹਨ। ਸਾਨੂੰ ਲੈਂਡਰ ਤੋਂ ਕੋਈ ਸਿਗਨਲ ਨਹੀਂ ਮਿਲਿਆ ਹੈ ਪਰ ਆਰਬਿਟਰ ਬਹੁਤ ਚੰਗਾ ਕੰਮ ਕਰ ਰਿਹਾ ਹੈ। ਨਾਲ ਹੀ ਇਕ ਰਾਸ਼ਟਰੀ ਪੱਧਰ ਦੀ ਕਮੇਟੀ ਹੁਣ ਵਿਸ਼ਲੇਸ਼ਣ ਕਰ ਰਹੀ ਹੈ ਕਿ ਅਸਲ 'ਚ ਲੈਂਡਰ ਨਾਲ ਕੀ ਗਲਤ ਹੋਇਆ ਸੀ, ਜਿਸ ਕਾਰਨ ਸੰਪਰਕ ਟੁੱਟ ਗਿਆ।
ਉਨ੍ਹਾਂ ਨੇ ਅੱਗੇ ਕਿਹਾ ਕਿ ਹੋ ਸਕਦਾ ਹੈ ਕਿ ਕਮੇਟੀ ਵਲੋਂ ਰਿਪੋਰਟ ਪੇਸ਼ ਕਰਨ ਤੋਂ ਬਾਅਦ ਅਸੀਂ ਭਵਿੱਖ ਦੀ ਯੋਜਨਾ 'ਤੇ ਕੰਮ ਕਰਾਂਗੇ। ਇਸ ਕੰਮ ਲਈ ਜ਼ਰੂਰੀ ਮਨਜ਼ੂਰੀ ਅਤੇ ਹੋਰ ਪ੍ਰਕਿਰਿਆ ਦੀ ਲੋੜ ਹੁੰਦੀ ਹੈ। ਅਸੀਂ ਉਸ 'ਤੇ ਕੰਮ ਕਰ ਰਹੇ ਹਾਂ।
ਅੱਜ ਮੋਦੀ ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨਾਲ ਕਰਨਗੇ ਮੁਲਾਕਾਤ
NEXT STORY