ਨਵੀਂ ਦਿੱਲੀ- ਇੰਡੀਅਨ ਨੇਵੀ ਚਿਲਡਰਨ ਸਕੂਲ (ਮੁੰਬਈ) ਦੀ 12ਵੀਂ ਜਮਾਤ ਦੀ ਵਿਦਿਆਰਥਣ ਕਾਮਿਆ ਕਾਰਤੀਕੇਅਨ ਨੇ ਇਤਿਹਾਸ ਰਚ ਦਿੱਤਾ ਹੈ। ਉਸ ਨੇ ਸਭ ਤੋਂ ਘੱਟ ਉਮਰ ਦੀ ਮਹਿਲਾ ਪਰਬਤਾਰੋਹੀ ਬਣਨ ਵਾਲਿਆਂ 'ਚ ਆਪਣਾ ਨਾਂ ਦਰਜ ਕਰਵਾਇਆ ਗਿਆ ਹੈ। 17 ਸਾਲਾ ਕਾਮਿਆ ਕਾਰਤੀਕੇਅਨ ਨੇ 7 ਮਹਾਦੀਪਾਂ ਦੀਆਂ ਸਭ ਤੋਂ ਉੱਚੀਆਂ ਚੋਟੀਆਂ 'ਤੇ ਚੜ੍ਹਨ ਵਾਲੀ ਦੁਨੀਆ ਦੀ ਸਭ ਤੋਂ ਘੱਟ ਉਮਰ ਦੀ ਮਹਿਲਾ ਪਰਬਤਾਰੋਹੀ ਬਣ ਗਈ ਹੈ।
ਕਾਮਿਆ ਨੇ 24 ਦਸੰਬਰ 2024 ਨੂੰ ਚਿਲੀ ਦੇ ਸਮੇਂ ਅਨੁਸਾਰ ਸ਼ਾਮ 5:20 ਵਜੇ ਅੰਟਾਰਕਟਿਕਾ ਦੀ ਮਾਊਂਟ ਵਿਨਸਨ ਚੋਟੀ ਨੂੰ ਫਤਹਿ ਕਰ ਕੇ ਇਹ ਇਤਿਹਾਸਕ ਉਪਲੱਬਧੀ ਹਾਸਲ ਕੀਤੀ। ਕਾਮਿਆ ਦੇ ਨਾਲ ਇਸ ਸ਼ਾਨਦਾਰ ਯਾਤਰਾ ’ਤੇ ਉਸ ਦੇ ਪਿਤਾ ਭਾਰਤੀ ਜਲ ਸੈਨਾ ਦੇ ਕਮਾਂਡਰ ਐੱਸ. ਕਾਰਤੀਕੇਅਨ ਵੀ ਮੌਜੂਦ ਸਨ। ਦੋਵਾਂ ਨੇ ਅੰਟਾਰਕਟਿਕਾ ਦੀ ਇਸ 16,055 ਫੁੱਟ ਉੱਚੀ ਚੋਟੀ ਨੂੰ ਫਤਹਿ ਕਰ ਕੇ ਨਵੀਂ ਮਿਸਾਲ ਕਾਇਮ ਕੀਤੀ ਹੈ।
ਕਾਮਿਆ ਦੀ ਇਸ ਪ੍ਰਾਪਤੀ ’ਚ ਸ਼ਾਮਲ ਚੋਟੀਆਂ ਹਨ :
* ਮਾਊਂਟ ਕਿਲੀਮੰਜਾਰੋ (ਅਫਰੀਕਾ)
* ਮਾਊਂਟ ਐਲਬਰਸ (ਯੂਰਪ)
* ਮਾਊਂਟ ਕੋਸੀਸਜ਼ਕੋ (ਆਸਟ੍ਰੇਲੀਆ)
* ਮਾਊਂਟ ਐਕੋਨਕਾਗੁਆ (ਦੱਖਣੀ ਅਮਰੀਕਾ)
* ਮਾਊਂਟ ਡੇਨਾਲੀ (ਉੱਤਰੀ ਅਮਰੀਕਾ)
* ਮਾਊਂਟ ਐਵਰੈਸਟ (ਏਸ਼ੀਆ)
* ਮਾਊਂਟ ਵਿੰਸਨ (ਅੰਟਾਰਕਟਿਕਾ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
‘ਕਰੋੜਪਤੀ ਸਾਬਕਾ ਕਾਂਸਟੇਬਲ’; ਕਈ ਏਜੰਸੀਆਂ ਦੇ ਛਾਪੇ, ਕਰੋੜਾਂ ਦੀ ਨਕਦੀ ਤੇ ਸੋਨਾ ਬਰਾਮਦ
NEXT STORY