ਪੰਚਕੂਲਾ — ਕਈ ਲੋਕ ਬੱਚਿਆਂ ਲਈ ਤਰਸਦੇ ਹਨ ਪਰ ਕਲਯੁੱਗ 'ਚ ਇਸ ਤਰ੍ਹਾਂ ਦੀਆਂ ਔਰਤਾਂ ਵੀ ਹਨ ਜੋ ਕਿ ਕੁਝ ਪੈਸਿਆਂ ਲਈ ਆਪਣੇ ਬੱਚਿਆਂ ਤੱਕ ਨੂੰ ਵੇਚਣ ਤੋਂ ਨਹੀਂ ਘਬਰਾਉਂਦੀਆਂ ਹਨ। ਇਸ ਤਰ੍ਹਾਂ ਦਾ ਹੀ ਇਕ ਮਾਮਲਾ ਪੰਚਕੂਲਾ ਦੇ ਖੜਕ ਮੰਗੋਲੀ ਦਾ ਹੈ, ਜਿਥੇ ਤਮੰਨਾ ਨੇ ਆਪਣੇ ਡੇਢ ਸਾਲ ਦੇ ਬੱਚੇ ਨੂੰ 35 ਹਜ਼ਾਰ ਰੁਪਏ ਲਈ ਵੇਚ ਦਿੱਤਾ। ਤਮੰਨਾ ਦੀ ਇਸ ਕਰਤੂਤ ਦੀ ਖਬਰ ਉਸਦੇ ਪਤੀ ਨੂੰ ਨਹੀਂ ਸੀ। ਬੱਚੇ ਨੂੰ ਦੇਣ ਤੋਂ ਪਹਿਲਾਂ ਐਫਿਡੇਵਿਟ ਵੀ ਬਣਵਾਇਆ ਗਿਆ ਜਿਸ 'ਚ ਸ਼ਰਤ ਰੱਖੀ ਹੈ ਕਿ ਜੇਕਰ ਬੱਚਾ ਵਾਪਸ ਦਿੱਤਾ ਤਾਂ 2 ਲੱਖ ਰੁਪਏ ਦੇਣੇ ਪੈਣਗੇ। ਪੁਲਸ ਨੇ ਬੱਚੇ ਨੂੰ ਸੈਕਟਰ-7 ਦੀ ਚੌਂਕੀ 'ਚ ਰੱਖਿਆ ਹੈ।
ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਮਾਮਲੇ ਨੂੰ ਲੈ ਕੇ ਸ਼ਿਕਾਇਤ ਮਿਲੀ ਸੀ। ਬੱਚੇ ਨੂੰ ਚੌਂਕੀ ਲਿਆਉਂਦਾ ਗਿਆ ਹੈ ਅਤੇ ਮਾਂ ਨੂੰ ਵੀ ਜਾਂਚ ਕਰਨ ਲਈ ਬੁਲਾਇਆ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਿਹੜਾ ਵੀ ਦੋਸ਼ੀ ਹੋਵੇਗਾ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਦੂਸਰੇ ਪਾਸੇ ਬੱਚੇ ਦੇ ਤਾਏ ਨੇ ਦੱੱਸਿਆ ਕਿ ਬੱਚੇ ਦੀ ਮਾਂ ਨੇ ਖੁਦ 35 ਹਜ਼ਾਰ ਰੁਪਏ ਲੈਣ ਦੀ ਗੱਲ ਕਬੂਲ ਕੀਤੀ ਹੈ।
ਪਾਟੀਦਾਰ ਰਿਜ਼ਰਵੇਸ਼ਨ 'ਤੇ ਸੋਨੀਆ ਲਏਗੀ ਫੈਸਲਾ : ਹਾਰਦਿਕ
NEXT STORY