ਨਵੀਂ ਦਿੱਲੀ- ਦਿੱਲੀ ਹਾਈ ਕੋਰਟ ਨੇ ਪੱਤਰਕਾਰ ਰਾਣਾ ਅਯੂਬ ਦੀਆਂ ‘ਐਕਸ’ ’ਤੇ ਕੀਤੀਆਂ ਕੁਝ ਪੋਸਟਾਂ ਨੂੰ ਬੁੱਧਵਾਰ ਨੂੰ ‘ਬੇਹੱਦ ਇਤਰਾਜ਼ਯੋਗ, ਭੜਕਾਊ ਅਤੇ ਫਿਰਕੂ’ ਦੱਸਿਆ ਅਤੇ ਇਨ੍ਹਾਂ ਨੂੰ ਹਟਾਉਣ ਸਬੰਧੀ ਪਟੀਸ਼ਨ ’ਤੇ ਉਨ੍ਹਾਂ ਤੋਂ ਜਵਾਬ ਤਲਬ ਕੀਤਾ।
ਜਸਟਿਸ ਪੁਰਸ਼ੇਂਦਰ ਕੁਮਾਰ ਕੌਰਵ ਇਕ ਵਕੀਲ ਦੀ ਉਸ ਪਟੀਸ਼ਨ ਦੀ ਸੁਣਵਾਈ ਕਰ ਰਹੇ ਸਨ, ਜਿਸ ’ਚ ਦੋਸ਼ ਲਾਇਆ ਗਿਆ ਹੈ ਕਿ ਅਯੂਬ ਦੀ ਪੋਸਟ ਨਾਲ ਹਿੰਦੂ ਦੇਵੀ-ਦੇਵਤਿਆਂ ਅਤੇ ‘ਸਨਮਾਨਿਤ ਇਤਿਹਾਸਕ ਹਸਤੀਆਂ’ ਦਾ ਅਪਮਾਨ ਹੋਇਆ ਹੈ। ਜੱਜ ਨੇ ਕਿਹਾ ਕਿ ਇਨ੍ਹਾਂ ਪੋਸਟਾਂ ਦੇ ਸਬੰਧ ’ਚ ਉਨ੍ਹਾਂ ਖਿਲਾਫ ਐੱਫ.ਆਈ.ਆਰ. ਦਰਜ ਕਰਨ ਦਾ ਵੀ ਹੁਕਮ ਦਿੱਤਾ ਗਿਆ ਹੈ।
ਅਦਾਲਤ ਨੇ ਕੇਂਦਰ, ਦਿੱਲੀ ਪੁਲਸ ਅਤੇ ‘ਐਕਸ’ ਨੂੰ ਮਿਲ ਕੇ ਕੰਮ ਕਰਨ ਅਤੇ 24 ਘੰਟੇ ’ਚ ਲੋੜੀਂਦੇ ਕਦਮ ਚੁੱਕਣ ਦਾ ਹੁਕਮ ਦਿੱਤਾ। ਦੋਸ਼ ਹੈ ਕਿ 2016-17 ’ਚ ਅਯੂਬ ਦੀ ਪੋਸਟ ’ਚ ਹਿੰਦੂ ਦੇਵੀ-ਦੇਵਤਿਆਂ ਦੇ ਅਪਮਾਨ, ਭਾਰਤ-ਵਿਰੋਧੀ ਭਾਵਨਾ ਭੜਕਾਉਣ ਅਤੇ ਧਾਰਮਿਕ ਅਸਹਿਮਤੀ ਪੈਦਾ ਕਰਨ ਦੇ ਤੱਤ ਸ਼ਾਮਲ ਸਨ।
PM ਮੋਦੀ ਦੀ ਹਸਪਤਾਲਾਂ ’ਚ ਮੁਫਤ ਇਲਾਜ ਯੋਜਨਾ, ਬਿਹਾਰ ’ਚ 3 ਸਾਲਾਂ ’ਚ 5 ਗੁਣਾ ਵਾਧਾ, ਹਰਿਆਣਾ ’ਚ 4 ਗੁਣਾ
NEXT STORY