ਸੋਨਭੱਦਰ— ਉੱਤਰ ਪ੍ਰਦੇਸ਼ 'ਚ ਸੋਨਭੱਦਰ ਦੇ ਕਰਮਾ ਖੇਤਰ 'ਚ ਇਕ ਵਿਆਹੁਤਾ ਨਾਲ ਦਰਿੰਦਗੀ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਸੂਤਰਾਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਇਲਾਕੇ ਦੇ ਇਕ ਪਿੰਡ ਨਿਵਾਸੀ 32 ਸਾਲਾ ਵਿਆਹੁਤਾ ਨੇ ਦੋਸ਼ ਲਾਇਆ ਹੈ ਕਿ ਉਸ ਦੇ ਸਗੇ ਸੰਬੰਧੀਆਂ ਨੇ ਹੀ ਉਸ ਦੇ ਨਾਲ ਦਰਿੰਦਗੀ ਕੀਤੀ ਹੈ। ਉਸ ਦੇ ਪ੍ਰਾਈਵੇਟ ਪਾਰਟ ਨੂੰ ਵੀ ਡੰਡੇ ਨਾਲ ਸੱਟ ਮਾਰੀ ਗਈ। ਪੀੜਤਾ ਦਾ ਬਿਆਨ ਦਰਜ ਕਰਕੇ ਪੁਲਸ ਨੇ ਉਸ ਦਾ ਮੈਡੀਕਲ ਕਰਵਾਉਣ ਲਈ ਉਸ ਨੂੰ ਜ਼ਿਲਾ ਹਸਪਤਾਲ ਭੇਜ ਦਿੱਤਾ ਹੈ। ਪੀੜਤਾ ਦੀ ਸੱਸ ਦੇ ਬਿਆਨਾਂ 'ਤੇ ਪੁਲਸ ਨੇ ਸਬੰਧਿਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਪੀੜਤਾ ਦੀ ਸੱਸ ਨੇ ਕਰਮਾ ਥਾਣੇ 'ਚ ਬਿਆਨ ਦਰਜ ਕਰਵਾਉਂਦਿਆਂ ਕਿਹਾ ਕਿ ਉਸ ਦੀ 32 ਸਾਲਾ ਨੂੰਹ ਸ਼ਾਮੀ 5 ਵਜੇ ਪਖਾਨੇ ਲਈ ਸਿਵਾਨ ਵੱਲ ਗਈ ਹੋਈ ਸੀ। ਇਕ ਘੰਟੇ ਤੱਕ ਘਰ ਨਾ ਪਰਤਣ 'ਤੇ ਉਹ ਆਪਣੀ ਨੂੰਹ ਨੂੰ ਲੱਭਦੀ ਹੋਈ ਸਿਵਾਨ ਵੱਲ ਚਲੀ ਗਈ ਤਾਂ ਉਸ ਨੇ ਦੇਖਿਆ ਕਿ ਉਸ ਦੀ ਨੂੰਹ ਜ਼ਮੀਨ 'ਤੇ ਡਿੱਗੀ ਪਈ ਸੀ। ਕਿਸੇ ਡੰਡੇ ਨਾਲ ਉਸ ਦੇ ਪ੍ਰਾਈਵੇਟ ਪਾਰਟ ਨੂੰ ਸੱਟ ਮਾਰੀ ਗਈ ਸੀ ਜਦਕਿ ਉਸ ਦੇ ਦੋਵੇਂ ਹੱਥ ਤੇ ਪੈਰ ਰੱਸੀ ਨਾਲ ਬੰਨ੍ਹੇ ਹੋਏ ਸਨ ਤੇ ਮੂੰਹ 'ਚ ਵੀ ਕੱਪੜਾ ਤੁੰਨਿਆ ਹੋਇਆ ਸੀ।
ਪੁਲਸ ਦੀ ਮੌਜੂਦਗੀ 'ਚ ਪੀੜਤਾ ਦੇ ਹੱਥ-ਪੈਰ ਖੋਲ੍ਹ ਕੇ ਉਸ ਨੂੰ ਭਰਕਵਾਹ ਦੇ ਹਸਪਤਾਲ ਲਿਜਾਇਆ ਗਿਆ। ਇਥੇ ਸ਼ੁਰੂਆਤੀ ਇਲਾਜ ਤੋਂ ਬਾਅਦ ਉਸ ਨੂੰ ਮੈਡੀਕਲ ਲਈ ਜ਼ਿਲਾ ਹਸਪਤਾਲ ਭੇਜ ਦਿੱਤਾ ਗਿਆ। ਇਲਾਕਾ ਅਧਿਕਾਰੀ ਵਿਵੇਕਾਨੰਦ ਤਿਵਾਰੀ ਤੇ ਕਰਮਾ ਥਾਣਾ ਇੰਚਾਰਜ ਰਾਕੇਸ਼ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ। ਇਲਾਕਾ ਅਧਿਕਾਰੀ ਨੇ ਦੱਸਿਆ ਕਿ ਬਿਆਨਾਂ ਦੇ ਆਧਾਰ 'ਤੇ ਨਾਮਜ਼ਦ ਦੋਸ਼ੀ ਰਾਜੇਸ਼ ਚੌਹਾਨ, ਸੁਰੇਸ਼ ਚੌਹਾਨ ਪੁੱਤਰ ਰਾਮਸਰੂਪ ਤੇ ਰਾਮਸਰੂਪ ਪੁੱਤਰ ਚੰਦਰਬਲੀ ਨਿਵਾਸੀ ਭਰਕਵਾਹ ਥਾਣਾ ਕਰਮਾ ਖਿਲਾਫ ਸਬੰਧਿਤ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ-ਪੜਤਾਲ ਕੀਤੀ ਜਾ ਰਹੀ ਹੈ।
ਗੁਜਰਾਤ 'ਚ 6 ਸਾਲਾ ਨਾਬਾਲਗ ਦਾ ਯੌਨ ਸ਼ੋਸ਼ਣ, ਦੋਸ਼ੀ ਗ੍ਰਿਫਤਾਰ
NEXT STORY