ਭੋਪਾਲ, (ਭਾਸ਼ਾ)- ਮੱਧ ਪ੍ਰਦੇਸ਼ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਆਪਣੇ ਸੂਬਾ ਪ੍ਰਧਾਨ ਕਮਲਨਾਥ ਅਤੇ ਸੀਨੀਅਰ ਨੇਤਾ ਦਿਗਵਿਜੇ ਸਿੰਘ ਦੀ ਤੁਲਨਾ ਅਮਿਤਾਭ ਬੱਚਨ ਅਤੇ ਧਰਮਿੰਦਰ ਨਾਲ ਕੀਤੀ ਹੈ, ਜਿਨ੍ਹਾਂ ਨੇ ਮਸ਼ਹੂਰ ਫਿਲਮ ਸ਼ੋਲੇ ’ਚ ਕ੍ਰਮਵਾਰ ਜੈ ਅਤੇ ਵੀਰੂ ਦਾ ਕਿਰਦਾਰ ਨਿਭਾਇਆ ਸੀ।
ਕਾਂਗਰਸ ਦੇ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਦੀ ਟਿੱਪਣੀ ’ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਪਲਟਵਾਰ ਕਰਦੇ ਹੋਏ ਦੋਹਾਂ ਨੇਤਾਵਾਂ ਨੂੰ ‘ਜੇਲ ਤੋਂ ਭਗੌੜਾ ਅਤੇ ਧੋਖੇਬਾਜ਼’ ਕਰਾਰ ਦਿੱਤਾ ਹੈ।
ਇਕ ਪੱਤਰਕਾਰ ਨੇ ਕਮਲਨਾਥ ਅਤੇ ਦਿਗਵਿਜੇ ਸਿੰਘ ਦੇ ਸਬੰਧਾਂ ਨੂੰ ਲੈ ਕੇ ਸਵਾਲ ਕੀਤਾ ਸੀ, ਜਿਸ ਦੇ ਜਵਾਬ ’ਚ ਸੁਰਜੇਵਾਲਾ ਨੇ ਉਨ੍ਹਾਂ ਦੀ ਤੁਲਨਾ ਸ਼ੋਲੇ ਦੇ ਜੈ ਅਤੇ ਵੀਰੂ ਨਾਲ ਕੀਤੀ। ਸੁਰਜੇਵਾਲਾ ਨੇ ਭੋਪਾਲ ’ਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਇਕ ਸਵਾਲ ਦੇ ਜਵਾਬ ’ਚ ਪੱਤਰਕਾਰਾਂ ਨੂੰ ਕਿਹਾ ਕਿ ਨਾ ਤਾਂ ਗੱਬਰ ਸਿੰਘ (ਫਿਲਮ ਸ਼ੋਲੇ ਦਾ ਮੁੱਖ ਖਲਨਾਇਕ) ਉਨ੍ਹਾਂ ਨੂੰ (ਫਿਲਮ ’ਚ) ਆਪਸ ’ਚ ਲੜਾ ਸਕਿਆ ਤੇ ਨਾ ਹੀ ਭਾਜਪਾ ਦਾ ‘ਗੱਬਰ ਸਿੰਘ’ ਇੱਥੇ ਅਜਿਹਾ ਕਰਵਾ ਸਕੇਗਾ। ਸੁਰਜੇਵਾਲਾ ਤੋਂ ਕੁਝ ਸੀਟਾਂ ’ਤੇ ਉਮੀਦਵਾਰ ਬਦਲਣ ਅਤੇ ਸੂਬੇ ’ਚ ਟਿਕਟਾਂ ਦੀ ਵੰਡ ਨੂੰ ਲੈ ਕੇ ਦਿਗਵਿਜੇ ਸਿੰਘ ਅਤੇ ਕਮਲਨਾਥ ਵਿਚਾਲੇ ਕਥਿਤ ਮਤਭੇਦਾਂ ਬਾਰੇ ਸਵਾਲ ਕੀਤਾ ਗਿਆ ਸੀ।
ਦੇਸ਼ 'ਚ ਕਹਿਰ ਵਰ੍ਹਾ ਰਿਹੈ ਬੇਲਗਾਮ ਡੇਂਗੂ, ਇਹ ਸੂਬੇ ਸਭ ਤੋਂ ਜ਼ਿਆਦਾ ਪ੍ਰਭਾਵਿਤ
NEXT STORY