ਲਖਨਊ - ਕੰਗਣਾ ਰਨੌਤ ਅਤੇ ਮਹਾਰਾਸ਼ਟਰ ਸਰਕਾਰ ਵਿਚਾਲੇ ਘਮਾਸਾਨ ਅਜੇ ਰੁਕਿਆ ਨਹੀਂ ਹੈ। BMC ਨੇ ਅਦਾਕਾਰਾ ਨੂੰ 24 ਘੰਟੇ ਦਾ ਨੋਟਿਸ ਦਿੱਤਾ ਸੀ ਅਤੇ ਬਾਅਦ 'ਚ ਉਨ੍ਹਾਂ ਦੇ ਮੁੰਬਈ ਸਥਿਤ ਦਫ਼ਤਰ 'ਚ ਭੰਨ੍ਹ ਤੋੜ ਕਰਨੀ ਸ਼ੁਰੂ ਕਰ ਦਿੱਤੀ ਸੀ। ਇਹ ਲੜਾਈ ਉਂਝ ਤਾਂ ਅਜੇ ਵੀ ਜਾਰੀ ਹੈ ਪਰ BMC ਦਾ ਕਹਿਣਾ ਹੈ ਕਿ ਕੰਗਣਾ ਰਨੌਤ ਦੇ ਖਾਰ ਸਥਿਤ ਘਰ ਯਾਨੀ ਉਨ੍ਹਾਂ ਦੇ ਫਲੈਟ ਦੇ ਕਈ ਹਿੱਸੇ ਵੀ ਗੈਰ-ਕਾਨੂੰਨੀ ਰੂਪ ਨਾਲ ਬਣੇ ਹੋਏ ਹਨ।
ਹੁਣ ਸਮਾਜਵਾਦੀ ਪਾਰਟੀ ਦੇ ਬੁਲਾਰਾ ਨੇ ਵੀ ਇਸ ਵਿਵਾਦ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਸਮਾਜਵਾਦੀ ਪਾਰਟੀ ਦੇ ਬੁਲਾਰਾ ਅਨੁਰਾਗ ਭਦੌਰਿਆ ਨੇ ਕੰਗਣਾ ਰਨੌਤ 'ਤੇ ਇਸ਼ਾਰਿਆਂ 'ਚ ਹਮਲਾ ਬੋਲਿਆ ਹੈ। ਭਦੌਰਿਆ ਨੇ ਕਿਹਾ, ਯੂ.ਪੀ. ਦੀਆਂ ਗਰੀਬ ਬੇਟੀਆਂ ਲਈ ਕੋਈ ਆਵਾਜ਼ ਨਹੀਂ ਚੁੱਕੇਗਾ ਪਰ ਕੰਗਣਾ ਰਨੌਤ ਲਈ ਸਾਰੇ ਬੋਲਣਗੇ ਸਿਰਫ ਇਸ ਲਈ ਕਿਉਂਕਿ ਉਹ 100 ਕਰੋੜ ਦੀ ਬੀਬੀ ਹੈ।
ਰਾਜਪਾਲ ਨਾਲ ਮੁਲਾਕਾਤ ਕਰਨਗੀ ਕੰਗਣਾ
ਫਿਲਮ ਅਕਾਦਾਰਾ ਕੰਗਣਾ ਰਨੌਤ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨਾਲ ਐਤਵਾਰ ਨੂੰ ਮੁਲਾਕਾਤ ਕਰਨਗੀ। ਇਹ ਮੁਲਾਕਾਤ ਐਤਵਾਰ ਸ਼ਾਮ 4.30 ਵਜੇ ਹੋਣੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਮੁਲਾਕਾਤ 'ਚ ਕੰਗਣਾ ਰਨੌਤ ਰਾਜਪਾਲ ਸਾਹਮਣੇ ਬ੍ਰਹੰਮੁੰਬਈ ਨਗਰ ਨਿਗਮ (ਬੀ.ਐੱਮ.ਸੀ.) ਦੁਆਰਾ ਉਨ੍ਹਾਂ ਦੇ ਦਫ਼ਤਰ ਨੂੰ ਤੋੜੇ ਜਾਣ ਅਤੇ ਸੁਰੱਖਿਆ ਨੂੰ ਲੈ ਕੇ ਆਪਣੀ ਗੱਲ ਰੱਖ ਸਕਦੀ ਹਨ।
DCGI ਦੀ ਮਨਜ਼ੂਰੀ ਤੋਂ ਬਾਅਦ ਮੁੜ ਸ਼ੁਰੂ ਕਰਾਂਗੇ ਕੋਰੋਨਾ ਵੈਕਸੀਨ ਦਾ ਟ੍ਰਾਇਲ: ਸੀਰਮ ਇੰਸਟੀਚਿਊਟ
NEXT STORY