ਨਵੀਂ ਦਿੱਲੀ - ਕੋਵਿਡ-19 ਵੈਕਸੀਨ ਨੂੰ ਲੈ ਕੇ ਇੱਕ ਵੱਡੀ ਰਾਹਤ ਦੀ ਖ਼ਬਰ ਸਾਹਮਣੇ ਆ ਰਹੀ ਹੈ। ਟ੍ਰਾਇਲ ਦੌਰਾਨ ਇੱਕ ਵਾਲੰਟੀਅਰ 'ਚ ਅਚਾਨਕ ਬਿਮਾਰੀ ਸਾਹਮਣੇ ਆਉਣ ਤੋਂ ਬਾਅਦ ਜਿਸ ਆਕਸਫੋਰਡ ਦੀ ਕੋਰੋਨਾ ਵੈਕਸੀਨ ਦੇ ਪ੍ਰੀਖਣ 'ਤੇ ਰੋਕ ਲਗਾ ਦਿੱਤੀ ਗਈ ਸੀ ਉਸ ਨੂੰ ਹੁਣ ਬ੍ਰਿਟੇਨ 'ਚ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਖ਼ਬਰ ਤੋਂ ਬਾਅਦ ਭਾਰਤ ਦੇ 17 ਵੱਖ-ਵੱਖ ਸਾਈਟਾਂ 'ਤੇ ਵੈਕਸੀਨ ਦਾ ਪ੍ਰੀਖਣ ਕਰ ਰਹੀ ਸੀਰਮ ਇੰਸਟੀਚਿਊਟ ਆਫ ਇੰਡੀਆ (SII) ਨੇ ਕਿਹਾ, ਸਾਨੂੰ ਸਿਰਫ ਡਰੱਗਜ਼ ਕੰਟਰੋਲਰ ਜਨਰਲ ਆਫ ਇੰਡੀਆ (ਡੀ.ਸੀ.ਜੀ.ਆਈ.) ਤੋਂ ਮਨਜ਼ੂਰੀ ਮਿਲਣ ਦਾ ਇੰਤਜ਼ਾਰ ਹੈ ਉਸ ਤੋਂ ਬਾਅਦ ਅਸੀਂ ਦੋਬਾਰਾ ਦੇਸ਼ 'ਚ ਵੈਕਸੀਨ ਦਾ ਟ੍ਰਾਇਲ ਸ਼ੁਰੂ ਕਰ ਦਿਆਂਗੇ।
ਸਿਹਤ ਜਾਂਚ ਲਈ ਰਾਹੁਲ ਨਾਲ ਸੋਨੀਆ ਗਾਂਧੀ ਹੋਈ ਵਿਦੇਸ਼ ਰਵਾਨਾ
NEXT STORY