ਨਵੀਂ ਦਿੱਲੀ (ਭਾਸ਼ਾ)- ਕਿਸਾਨ ਅੰਦੋਲਨ 'ਤੇ ਵਿਵਾਦਿਤ ਟਿੱਪਣੀ ਲਈ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਤੋਂ ਹਿਦਾਇਤ ਮਿਲਣ ਦੇ ਕੁਝ ਦਿਨਾਂ ਬਾਅਦ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਨੇ ਵੀਰਵਾਰ ਨੂੰ ਇੱਥੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਨਾਲ ਉਨ੍ਹਾਂ ਦੇ ਘਰ ਮੁਲਾਕਾਤ ਕੀਤੀ। ਆਪਣੀ ਟਿੱਪਣੀ ਨੂੰ ਲੈ ਕੇ ਵਿਵਾਦ ਹੋਣ ਤੋਂ ਬਾਅਦ ਇਹ ਦੂਜਾ ਮੌਕਾ ਹੈ, ਜਦੋਂ ਰਣੌਤ ਨੇ ਭਾਜਪਾ ਪ੍ਰਧਾਨ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਇਸ ਹਫ਼ਤੇ ਦੀ ਸ਼ੁਰੂਆਤ 'ਚ ਰੱਦ ਕੀਤੇ ਏ ਤਿੰਨ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਅੰਦੋਲਨ 'ਤੇ ਅਪਮਾਨਜਨਕ ਟਿੱਪਣੀ ਨਾਲ ਵਿਵਾਦ ਖੜ੍ਹਾ ਕਰ ਦਿੱਤਾ ਸੀ। ਕੰਗਨਾ ਨੇ ਇਕ ਇੰਟਰਵਿਊ 'ਚ ਕਿਹਾ ਸੀ ਕਿ ਪੰਜਾਬ 'ਚ ਕਿਸਾਨ ਅੰਦੋਲਨ ਦੇ ਨਾਂ 'ਤੇ ਸ਼ਰਾਰਤੀ ਅਨਸਰ ਹਿੰਸਾ ਫੈਲਾ ਰਹੇ ਸਨ ਅਤੇ ਉੱਥੇ ਜਬਰ ਜ਼ਿਨਾਹ ਅਤੇ ਕਤਲ ਹੋ ਰਹੇ ਸਨ। ਇਸ ਇੰਟਰਵਿਊ ਦੀ ਇਕ ਕਲਿੱਕ 'ਐਕਸ' 'ਤੇ ਵੀ ਉਸ ਨੇ ਸਾਂਝੀ ਕੀਤੀ ਸੀ।
ਇਸ 'ਚ ਉਸ ਨੇ ਕਿਹਾ ਸੀ ਕਿ ਦੇਸ਼ ਦੀ ਅਗਵਾਈ ਮਜ਼ਬੂਤ ਨਹੀਂ ਹੁੰਦੀ ਤਾਂ ਭਾਰਤ 'ਚ ਵੀ 'ਬੰਗਲਾਦੇਸ਼ ਵਰਗੀ ਸਥਿਤੀ' ਪੈਦਾ ਹੋ ਸਕਦੀ ਸੀ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਲਾਸ਼ਾਂ ਲਟਕੀਆਂ ਸਨ ਅਤੇ ਜਬਰ ਜ਼ਿਨਾਹ ਦੀਆਂ ਘਟਨਾਵਾਂ ਹੋ ਰਹੀਆਂ ਸਨ। ਉਸ ਨੇ ਸਾਜਿਸ਼ 'ਚ ਚੀਨ ਅਤੇ ਅਮਰੀਕਾ ਦੇ ਸ਼ਾਮਲ ਹੋਣ ਦਾ ਦੋਸ਼ ਲਗਾਇਆ। ਉਸ ਦੀ ਇਸ ਟਿੱਪਣੀ 'ਤੇ ਵਿਵਾਦ ਹੋਣ ਤੋਂ ਬਾਅਦ ਭਾਜਪਾ ਨੇ ਰਣੌਤ ਦੇ ਬਿਆਨ ਨਾਲ ਅਸਹਿਮਤੀ ਜਤਾਉਂਦੇ ਹੋਏ ਕਿਨਾਰਾ ਕਰ ਲਿਆ ਸੀ। ਪਾਰਟੀ ਨੇ ਮੰਡੀ ਦੀ ਸੰਸਦ ਮੈਂਬਰ ਨੂੰ ਹਿਦਾਇਤ ਵੀ ਦਿੱਤੀ ਕਿ ਉਹ ਇਸ ਤਰ੍ਹਾਂ ਦੇ ਕੋਈ ਬਿਆਨ ਭਵਿੱਖ 'ਚ ਨਾ ਦੇਵੇ। ਇਸ ਤੋਂ ਬਾਅਦ, ਕਾਂਗਰਸ ਨੇ ਹਮਲਾਵਰ ਰੁਖ ਅਪਣਾਉਂਦੇ ਹੋਏ ਸੱਤਾਧਾਰੀ ਪਾਰਟੀ ਨੂੰ ਕਿਹਾ ਸੀ ਕਿ ਜੇਕਰ ਉਹ ਅਸਲ 'ਚ ਰਣੌਤ ਦੇ ਵਿਚਾਰਾਂ ਨਾਲ ਅਸਹਿਮਤ ਹੈ ਤਾਂ ਉਸ ਨੂੰ ਪਾਰਟੀ ਤੋਂ ਬਰਖ਼ਾਸਤ ਕੀਤਾ ਜਾਵੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੰਗਨਾ ਰਣੌਤ ਦੀ ਖ਼ਤਮ ਹੋਵੇਗੀ ਲੋਕ ਸਭਾ ਮੈਂਬਰਸ਼ਿਪ!
NEXT STORY