ਲਖਨਊ- ਕਾਨਪੁਰ 'ਚ 8 ਪੁਲਸ ਵਾਲਿਆਂ ਦੇ ਕਾਤਲ ਵਿਕਾਸ ਦੁਬੇ ਦੀ ਜਾਣਕਾਰੀ ਦੇਣ 'ਤੇ ਇਨਾਮ ਦੀ ਰਾਸ਼ੀ ਹੁਣ ਵਧਾ ਕੇ ਅੱਜ ਯਾਨੀ ਬੁੱਧਵਾਰ ਨੂੰ ਵਧਾ ਕੇ ਢਾਈ ਲੱਖ ਤੋਂ 5 ਲੱਖ ਕਰ ਦਿੱਤੀ ਗਈ ਹੈ। ਪੁਲਸ ਡਾਇਰੈਕਟਰ ਜਨਰਲ ਹਿਤੈਸ਼ ਚੰਦਰ ਅਵਸਥੀ ਨੇ ਕਿਹਾ ਕਿ ਕਾਨਪੁਰ ਦੇ ਚੌਬੇਪੁਰ 'ਚ ਹੋਏ 8 ਪੁਲਸ ਮੁਲਾਜ਼ਮਾਂ ਦੇ ਕਤਲ ਮਾਮਲੇ 'ਚ ਵਿਕਾਸ ਅਤੇ ਉਸ ਦੇ ਸਾਥੀਆਂ ਨੂੰ ਫੜਨ ਦੀ ਕੋਸ਼ਿਸ਼ ਜਾਰੀ ਹੈ। ਬੁੱਧਵਾਰ ਨੂੰ ਹਮੀਰਪੁਰ 'ਚ ਵਿਕਾਸ ਦੇ ਕਰੀਬੀ ਅਮਰ ਨੂੰ ਮੁਕਾਬਲੇ 'ਚ ਮਾਰਨ ਤੋਂ ਬਾਅਦ ਵਿਕਾਸ ਦੇ ਇਕ ਹੋਰ ਸਾਥੀ ਸ਼ਾਮੂ ਵਾਜਪੇਈ ਕਾਨਪੁਰ 'ਚ ਪੁਲਸ ਨੇ ਫੜ ਲਿਆ ਹੈ। ਦੋਹਾਂ ਦੇ ਸਿਰ 'ਤੇ 25 ਹਜ਼ਾਰ ਰੁਪਏ ਦਾ ਇਨਾਮ ਸੀ।
ਪੁਲਸ ਨੇ ਕਿਹਾ ਕਿ ਬੁੱਧਵਾਰ ਸਵੇਰੇ ਵਿਕਾਸ ਦੁਬੇ ਦੇ ਪਿੰਡ ਬਿਕਰੂ ਪਹੁੰਚੀ ਐੱਸ.ਟੀ.ਐੱਫ. ਦੀ ਇਕ ਟੀਮ ਨੇ ਸਰਚ ਆਪਰੇਸ਼ਨ ਸ਼ੁਰੂ ਕੀਤਾ ਹੈ। ਇਸ ਦੇ ਅਧੀਨ ਵਿਕਾਸ ਦੇ ਘਰ ਦੇ ਬਾਹਰ ਬਣੇ ਖੂਹ ਨੂੰ ਪੁਲਸ ਖਾਲੀ ਕਰਵਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਖੂਹ 'ਚ ਹਥਿਆਰ ਲੁਕੇ ਹੋਣ ਦੇ ਖਦਸ਼ੇ ਕਾਰਨ ਇਸ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਉੱਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲ੍ਹੇ ਦੇ ਬਿਕਰੂ ਪਿੰਡ 'ਚ 8 ਪੁਲਸ ਮੁਲਾਜ਼ਮਾਂ ਦੇ ਕਤਲ ਦੇ 6 ਦਿਨ ਬਾਅਦ ਵਾਰਦਾਤ ਦੇ ਮੁੱਖ ਦੋਸ਼ੀ ਵਿਕਾਸ ਦੁਬੇ ਦੇ ਕਰੀਬੀ ਅਮਰ ਦੁਬੇ ਨੂੰ ਬੁੱਧਵਾਰ ਸਵੇਰੇ ਹਮੀਰਪੁਰ ਜ਼ਿਲ੍ਹੇ 'ਚ ਪੁਲਸ ਦੀ ਸਪੈਸ਼ਲ ਟਾਸਕ ਫੋਰਸ (ਐੱਸ.ਟੀ.ਐੱਫ.) ਨੇ ਮੁਕਾਬਲੇ 'ਚ ਮਾਰ ਸੁੱਟਿਆ। ਵਿਕਾਸ ਮੰਗਲਵਾਰ ਨੂੰ ਹਰਿਆਣਾ ਦੇ ਫਰੀਦਾਬਾਦ ਤੋਂ ਬਚ ਨਿਕਲਿਆ। ਕ੍ਰਾਈਮ ਬਰਾਂਚ ਨੂੰ ਉਸ ਦੇ ਇਕ ਹੋਟਲ 'ਚ ਹੋਣ ਦੀ ਜਾਣਕਾਰੀ ਮਿਲੀ ਸੀ ਪਰ ਜਦੋਂ ਤੱਕ ਪੁਲਸ ਆਉਂਦੀ, ਉਦੋਂ ਤੱਕ ਉਹ ਹੋਟਲ ਤੋਂ ਫਰਾਰ ਹੋ ਗਿਆ। ਹੋਟਲ ਦੀ ਸੀ.ਸੀ.ਟੀ.ਵੀ. ਫੁਟੇਜ 'ਚ ਉਹ ਦਿਖਾਈ ਵੀ ਦਿੱਤਾ।
ਕਾਂਗਰਸ ਵਿਰੁੱਧ ਗ੍ਰਹਿ ਮੰਤਰਾਲੇ ਦੀ ਵੱਡੀ ਕਾਰਵਾਈ, ਰਾਜੀਵ ਗਾਂਧੀ ਫਾਊਂਡੇਸ਼ਨ ਦੀ ਜਾਂਚ ਦੇ ਦਿੱਤੇ ਨਿਰਦੇਸ਼
NEXT STORY