ਕਾਨਪੁਰ— ਯੂ.ਪੀ. ਦੇ ਕਾਨਪੁਰ ਸਥਿਤ ਇਕ ਫੈਕਟਰੀ 'ਚ ਬਾਇਲਰ ਫਟਣ ਨਾਲ ਹੜਕੰਪ ਮਚ ਗਿਆ। ਹਾਦਸੇ 'ਚ ਇਕ ਸ਼ਖਸ ਦੀ ਮੌਤ ਹੋ ਗਈ, ਜਦੋਂ ਕਿ ਚਾਰ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਫੈਕਟਰੀ 'ਚ ਵੰਦੇ ਭਾਰਤ ਟਰੇਨ ਦਾ ਸਾਮਾਨ ਬਣਦਾ ਹੈ।
ਹਾਦਸਾ ਕਾਨਪੁਰ ਦੇ ਪਨਕੀ ਇੰਡਸਟਰੀਅਲ ਇਲਾਕੇ 'ਚ ਹੋਇਆ, ਜਿੱਥੇ ਫੈਕਟਰੀ 'ਚ ਬਾਇਲਰ ਫਟਣ ਨਾਲ ਕਈ ਕਰਮਚਾਰੀ ਇਸ ਦੀ ਲਪੇਟ 'ਚ ਆ ਗਏ। ਹਾਦਸਾ ਮੰਗਲਵਾਰ ਸਵੇਰੇ ਹੋਇਆ। ਜ਼ਖਮੀਆਂ 'ਚੋਂ 2 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਹਾਦਸੇ ਤੋਂ ਬਾਅਦ ਪੁਲਸ ਫੋਰਸ ਮੌਕੇ 'ਤੇ ਪਹੁੰਚ ਗਈ ਹੈ। ਮ੍ਰਿਤਕ ਅਤੇ ਜ਼ਖਮੀਆਂ ਦੇ ਪਰਿਵਾਰ ਵਾਲੇ ਵੀ ਫੈਕਟਰੀ ਦੇ ਬਾਹਰ ਪਹੁੰਚ ਕੇ ਹੰਗਾਮਾ ਕਰ ਰਹੇ ਹਨ। ਪੁਲਸ ਸਥਿਤੀ ਕੰਟਰੋਲ ਕਰ ਮਾਮਲੇ ਦੀ ਜਾਂਚ ਕਰ ਰਹੀ ਹੈ।
ਦਿੱਲੀ : ਵਿਦੇਸ਼ੀ ਔਰਤ ਨਾਲ ਕਾਰ 'ਚ ਕੁੱਟਮਾਰ ਤੋਂ ਬਾਅਦ ਦੋਸਤਾਂ ਨੇ ਕੀਤਾ ਗੈਂਗਰੇਪ
NEXT STORY