ਕਾਨਪੁਰ– ਪੁਲਸ ਜਾਂਚ ’ਚ ਖੁਲਾਸਾ ਹੋਇਆ ਹੈ ਕਿ ਬਿਲਡਰ ਹਾਜੀ ਵਾਸੀ ਅਤੇ 3 ਜੂਨ ਦੀ ਹਿੰਸਾ ਦੇ ਮੁੱਖ ਮੁਲਜ਼ਮ ਹਯਾਤ ਜ਼ਫਰ ਹਾਸ਼ਮੀ ਨੇ ਸ਼ਹਿਰ ’ਚ 3 ਜੂਨ ਦੀ ਹਿੰਸਾ ਦੇ ਦੰਗਾਕਾਰੀਆਂ ਨੂੰ ਫੰਡਿੰਗ ਲਈ ਜਾਇਦਾਦ ਵੇਚ ਕੇ 1.30 ਕਰੋੜ ਰੁਪਏ ਜੁਟਾਏ ਸਨ।
ਮਾਮਲੇ ਦੀ ਜਾਂਚ ਲਈ ਗਠਿਤ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਦਾ ਕਹਿਣਾ ਹੈ ਕਿ ਇਸ ’ਚੋਂ ਪੱਥਰਬਾਜ਼ਾਂ ਅਤੇ ਪੈਟਰੋਲ ਬੰਬ ਹਮਲਾਵਰਾਂ ਨੂੰ ਕਾਨਪੁਰ ’ਚ ਹਿੰਸਾ ਭੜਕਾਉਣ ਲਈ 1,000 ਰੁਪਏ ਅਤੇ 5,000 ਰੁਪਏ ਦਿੱਤੇ ਗਏ ਸਨ। ਸਰਕਾਰੀ ਵਕੀਲ ਦਿਨੇਸ਼ ਅਗਰਵਾਲ ਨੇ ਕੇਸ ਦਰਜ ਕਰਵਾਇਆ ਹੈ।
ਐੱਸ. ਆਈ. ਟੀ. ਜਾਂਚ ਮੁਤਾਬਕ ਦੰਗਾਕਾਰੀਆਂ ਨੂੰ ਹਿੰਸਾ ਫੈਲਾਉਣ ਲਈ ਪੈਸੇ ਦਿੱਤੇ ਗਏ ਸਨ। ਕੇਸ ਡਾਇਰੀ ’ਚ ਕਿਹਾ ਗਿਆ ਹੈ ਕਿ ਪੱਥਰਬਾਜ਼ਾਂ ਨੂੰ ਕਥਿਤ ਤੌਰ ’ਤੇ 500 ਅਤੇ 1000 ਰੁਪਏ ਦਿੱਤੇ ਗਏ ਸਨ। ਦੰਗਿਆਂ ਦੌਰਾਨ ਪੈਟਰੋਲ ਬੰਬਾਂ ਦੀ ਵਰਤੋਂ ਕਰਨ ਵਾਲਿਆਂ ਨੂੰ ਕਥਿਤ ਤੌਰ ’ਤੇ 5-5 ਹਜ਼ਾਰ ਰੁਪਏ ਦਾ ਭੁਗਤਾਨ ਕੀਤਾ ਗਿਆ ਸੀ। ਐੱਸ. ਆਈ. ਟੀ. ਨੂੰ ਇਹ ਵੀ ਪਤਾ ਲੱਗਾ ਹੈ ਕਿ ਵਾਸੀ ਨੇ ਦੰਗਾਕਾਰੀਆਂ ਨੂੰ ਪੈਸੇ ਦੇਣ ਲਈ ਹੰਗਾਮੇ ਤੋਂ ਇਕ ਦਿਨ ਪਹਿਲਾਂ 34 ਲੱਖ ਰੁਪਏ ਦੀਆਂ ਦੋ ਜਾਇਦਾਦਾਂ ਵੇਚੀਆਂ ਸਨ।
ਗੋਲ-ਗੱਪਿਆਂ ਤੋਂ ਬਾਅਦ ਹੁਣ ਮਮਤਾ ਨੇ ਸੜਕ ਕੰਢੇ ਲੱਗੇ ਸਟਾਲ ’ਤੇ ਬਣਾਏ ਮੋਮੋਜ਼
NEXT STORY