ਨਵੀਂ ਦਿੱਲੀ/ਇਸਲਾਮਾਬਾਦ— ਪਾਕਿਸਤਾਨ 'ਚ ਹੋਈਆਂ ਆਮ ਚੋਣਾਂ 'ਚ ਕ੍ਰਿਕਟ ਦੇ ਕੌਮੀ ਖਿਡਾਰੀ ਇਮਰਾਨ ਖਾਨ ਦੀ ਪਾਰਟੀ ਵੱਡੀ ਪਾਰਟੀ ਵਜੋਂ ਉਭਰ ਕੇ ਸਾਹਮਣੇ ਆਈ ਹੈ। ਇਸ ਨੂੰ ਲੈ ਕੇ ਇਮਰਾਨ ਖਾਨ ਦਾ ਪ੍ਰਧਾਨ ਮੰਤਰੀ ਬਣਨਾ ਲਗਭਗ ਤੈਅ ਹੈ। ਪਾਕਿ 'ਚ ਪ੍ਰਧਾਨ ਮੰਤਰੀ ਦੀ ਕੁਰਸੀ 'ਤੇ ਬਦਲੇ ਚਿਹਰੇ ਨੂੰ ਲੈ ਕੇ ਭਾਰਤ ਦੇ ਲੋਕਾਂ ਦੀ ਟਿੱਪਣੀ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 80 ਦੇ ਦਹਾਕੇ 'ਚ ਇਮਰਾਨ ਖਾਨ ਨਾਲ ਕ੍ਰਿਕਟ ਦੇ ਮੈਦਾਨ 'ਚ ਦਸਤਪੰਜਾ ਲੈਣ ਵਾਲੇ ਅਤੇ ਓਸ ਵੇਲੇ ਦੇ ਕਪਤਾਨ ਕਪਿਲ ਦੇਵ ਨੂੰ ਪਾਕਿਸਤਾਨ 'ਚ ਭਾਰਤ ਦਾ ਰਾਜਦੂਤ ਬਣਾ ਸਕਦੇ ਹਨ, ਕਿਉਂਕਿ ਦੋਵੇਂ ਖਿਡਾਰੀਆਂ ਦੀਆਂ ਆਪਸੀ ਪਿਆਰ ਦੀਆਂ ਤੰਦਾਂ ਦੋਵਾਂ ਮੁਲਕਾਂ 'ਚ ਸ਼ਾਂਤੀ ਅਤੇ ਭਾਈਚਾਰਕ ਮਾਹੌਲ ਤੋਂ ਇਲਾਵਾ ਹਿੰਦ-ਪਾਕਿ ਦੀਆਂ ਸਰਹਦਾਂ 'ਤੇ ਕੜਵਾਹਟ ਨੂੰ ਦੂਰ ਕਰ ਸਕਦੀਆਂ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਮੋਦੀ ਕਪਿਲ ਦੇਵ ਨੂੰ ਇਹ ਅਹੁਦਾ ਦਿੰਦੇ ਹਨ ਜਾਂ ਨਹੀਂ ਪਰ ਦੇਸ਼ ਦੇ ਖਿਡਾਰੀਆਂ ਤੇ ਆਮ ਲੋਕਾਂ ਦੀ ਇਸ ਗੱਲ 'ਤੇ ਟੇਕ ਲੱਗ ਚੁੱਕੀ ਹੈ।
ਅਮਰਨਾਥ ਯਾਤਰਾ : 2553 ਸ਼ਿਵ ਭਗਤਾਂ ਨੇ ਪਵਿੱਤਰ ਗੁਫਾ 'ਚ ਕੀਤੀ ਪੂਜਾ
NEXT STORY