ਨਵੀਂ ਦਿੱਲੀ (ਭਾਸ਼ਾ)- ਰਾਜਸਭਾ ਦੇ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਕਪਿਲ ਸਿੱਬਲ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਕਾਰਜਕਾਲ 'ਚ ਦੇਸ਼ 'ਚ ਮੌਜੂਦ ਅਨਿਆਂ ਨਾਲ ਲੜਨ ਲਈ ਸ਼ਨੀਵਾਰ ਨੂੰ ਇਕ ਨਵੇਂ ਮੰਚ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਕੰਮ 'ਚ ਗੈਰ-ਭਾਜਪਾਈ ਮੁੱਖ ਮੰਤਰੀਆਂ ਅਤੇ ਨੇਤਾਵਾਂ ਸਮੇਤ ਸਾਰਿਆਂ ਨੂੰ ਉਨ੍ਹਾਂ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ। ਸਿੱਬਲ ਨੇ ਕਿਹਾ ਕਿ ਉਹ ਨਿਆਂ ਖ਼ਿਲਾਫ਼ ਲੜਾਈ 'ਚ ਲੋਕਾਂ ਦੀ ਮਦਦ ਕਰਨ ਲਈ 'ਇਨਸਾਫ਼ ਮੰਚ' ਅਤੇ 'ਇਨਸਾਫ਼ ਦਾ ਸਿਪਾਹੀ' ਨਾਮੀ ਵੈੱਬਸਾਈਟ ਸ਼ੁਰੂ ਕਰ ਰਹੇ ਹਨ ਅਤੇ ਇਸ ਪਹਿਲ 'ਚ ਵਕੀਲ ਮੋਹਰੀ ਭੂਮਿਕਾ ਨਿਭਾਉਣਗੇ।
ਉਨ੍ਹਾਂ ਦੱਸਿਆ ਕਿ ਉਹ 11 ਮਾਰਚ ਨੂੰ ਜੰਤਰ-ਮਤਰ 'ਤੇ ਇਸ ਪਹਿਲ ਦੇ ਸੰਬੰਧ 'ਚ ਇਕ ਬੈਠਕ ਕਰਨਗੇ ਅਤੇ ਭਾਰਤ ਲਈ ਦ੍ਰਿਸ਼ਟੀਕੌਣ ਪੇਸ਼ ਕਰਨਗੇ। ਸਿੱਬਲ ਨੇ ਕਿਹਾ ਕਿ ਇਸ ਪ੍ਰੋਗਰਾਮ 'ਚ ਹਿੱਸਾ ਲੈਣ ਲਈ ਵਿਰੋਧੀ ਨੇਤਾਵਾਂ ਅਤੇ ਆਮ ਲੋਕਾਂ ਸਮੇਤ ਸਾਰਿਆਂ ਨੂੰ ਖੁੱਲ੍ਹਾ ਸੱਦਾ ਹੈ। ਉਨ੍ਹਾਂ ਨੇ ਆਪਣੀ ਪਹਿਲ ਲਈ ਗੈਰ-ਭਾਜਪਾਈ ਮੁੱਖ ਮੰਤਰੀਆਂ ਅਤੇ ਨੇਤਾਵਾਂ ਨੂੰ ਸਮਰਥਨ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ,''ਇਹ ਰਾਸ਼ਟਰੀ ਪੱਧਰ ਦਾ ਇਕ ਮੰਚ ਹੋਵੇਗਾ, ਜਿਸ 'ਚ ਵਕੀਲ ਸਭ ਤੋਂ ਅੱਗੇ ਹੋਣਗੇ। ਆਰ.ਐੱਸ.ਐੱਸ. (ਰਾਸ਼ਟਰੀ ਸਵੈ-ਸੇਵਕ ਸੰਘ) ਦੀਆਂ ਸ਼ਾਖਾਵਾਂ ਵੀ ਹਰ ਇਲਾਕੇ 'ਚ ਆਪਣੀ ਵਿਚਾਰਧਾਰਾ ਦਾ ਪ੍ਰਸਾਰ ਕਰ ਰਹੀਆਂ ਹਨ ਜੋ ਅਨਿਆਂ ਨੂੰ ਜਨਮ ਦਿੰਦੀਆਂ ਹਨ। ਅਸੀਂ ਉਸ ਅਨਿਆਂ ਨਾਲ ਵੀ ਲੜਾਂਗੇ।'' ਸੀਨੀਅਰ ਐਡਵੋਕੇਟ ਨੇ ਇਸ ਨੂੰ ਲੋਕਾਂ ਦਾ ਮੰਚ ਦੱਸਿਆ ਅਤੇ ਇਨ੍ਹਾਂ ਅਟਕਲਾਂ ਨੂੰ ਖਾਰਜ ਕਰ ਦਿੱਤਾ ਕਿ ਉਹ ਕਿਸੇ ਰਾਜਨੀਤਕ ਦਲ ਦੀ ਸ਼ੁਰੂਆਤ ਕਰ ਰਹੇ ਹਨ।
ਜੈਸ਼ੰਕਰ ਵਲੋਂ ਕੈਨੇਡਾ ਦੀ ਵਿਦੇਸ਼ ਮੰਤਰੀ ਨਾਲ ਮੁਲਾਕਾਤ, G20 ਏਜੰਡੇ ਸਮੇਤ ਇਨ੍ਹਾਂ ਮੁੱਦਿਆਂ 'ਤੇ ਕੀਤੀ ਚਰਚਾ
NEXT STORY