ਨਵੀਂ ਦਿੱਲੀ : ਸ਼ੁੱਕਰਵਾਰ ਨੂੰ ਬਾਹਰੀ ਦਿੱਲੀ ਦੇ ਸੁਲਤਾਨਪੁਰੀ ਇਲਾਕੇ 'ਚ ਸਥਿਤ ਇਕ ਸਰਕਾਰੀ ਸਕੂਲ ਦੀ ਕਲਾਸ 'ਚ ਸਵੈ-ਰੱਖਿਆ ਦਾ ਹੁਨਰ ਸਿਖਾ ਰਹੇ ਇਕ ਇੰਸਟ੍ਰਕਟਰ ਵੱਲੋਂ 11 ਸਾਲਾ ਵਿਦਿਆਰਥਣ ਦਾ ਕਥਿਤ ਜਿਨਸੀ ਸ਼ੋਸ਼ਣ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਕਾਰਨ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਦੋਸ਼ੀ ਸਤੀਸ਼ (45) ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਨੇ ਦੱਸਿਆ ਕਿ ਉਹ ਇਕ ਗੈਰ-ਸਰਕਾਰੀ ਸੰਸਥਾ (ਐੱਨ. ਜੀ. ਓ.) ਰਾਹੀਂ ਮੁਫ਼ਤ ਵਿਚ ਕਰਾਟੇ ਦੀਆਂ ਕਲਾਸਾਂ ਲਾਉਂਦਾ ਸੀ। ਉਹ ਸਕੂਲ ਵਿਚ ਰੈਗੂਲਰ ਅਧਿਆਪਕ ਨਹੀਂ ਸੀ।
ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਪਰਿਵਾਰ ਦੇ ਮੈਂਬਰ ਅਤੇ ਗੁਆਂਢੀ ਥਾਣੇ ਦੇ ਬਾਹਰ ਇਕੱਠੇ ਹੋ ਕੇ ਇੰਸਟ੍ਰਕਟਰ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਸਨ। ਪੀੜਤਾ ਦੇ ਪਿਤਾ ਮੁਤਾਬਕ ਉਸ ਦੀ ਧੀ ਨੇ ਦੁਪਹਿਰ ਵੇਲੇ ਉਸ ਨੂੰ ਫੋਨ ਕੀਤਾ ਅਤੇ ਦੱਸਿਆ ਕਿ ਉਸ ਦੇ ਖੇਡ ਅਧਿਆਪਕ ਨੇ ਉਸ ਨੂੰ ਕਲਾਸ ਵਿਚ ਅਣਉਚਿਤ ਢੰਗ ਨਾਲ ਛੂਹਿਆ ਅਤੇ ਧਮਕੀਆਂ ਦਿੱਤੀਆਂ। ਪੀੜਤਾ ਦੇ ਪਿਤਾ ਮੁਤਾਬਕ ਉਸ ਨੇ ਸਕੂਲ ਦੇ ਪ੍ਰਿੰਸੀਪਲ ਨਾਲ ਸੰਪਰਕ ਕੀਤਾ ਅਤੇ ਉਸ ਅਧਿਆਪਕ ਖਿਲਾਫ ਕਾਰਵਾਈ ਕਰਨ ਲਈ ਕਿਹਾ। ਇਸ ਤੋਂ ਬਾਅਦ ਉਸ ਨੇ ਸਥਾਨਕ ਪੁਲਸ ਨੂੰ ਵੀ ਇਸ ਮਾਮਲੇ ਦੀ ਜਾਣਕਾਰੀ ਦਿੱਤੀ।
ਪੁਲਸ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਦੁਪਹਿਰ 12:12 ਵਜੇ ਦੀ ਹੈ। ਪੁਲਸ ਨੇ ਦੱਸਿਆ ਕਿ ਸੁਲਤਾਨਪੁਰੀ ਪੁਲਸ ਸਟੇਸ਼ਨ ਵਿਚ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀ ਧਾਰਾ 351 (ਅਪਰਾਧਿਕ ਧਮਕੀ) ਅਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਜਾਂਚ ਜਾਰੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOSs:- https://itune.apple.com/in/app/id53832 3711?mt=8
ਫੁੱਟਪਾਥ 'ਤੇ ਜਬਰ-ਜ਼ਿਨਾਹ ਦੀ ਵੀਡੀਓ ਬਣਾਉਂਦੇ ਰਹੇ ਲੋਕ, ਮਦਦ ਲਈ ਕੋਈ ਨਹੀਂ ਆਇਆ ਅੱਗੇ
NEXT STORY