ਕਰਨਾਲ- ਜਿਵੇਂ-ਜਿਵੇਂ ਮਾਰਚ ਦਾ ਮਹੀਨਾ ਅੱਗੇ ਵਧ ਰਿਹਾ ਹੈ, ਉਵੇਂ-ਉਵੇਂ ਹੀ ਸਾਲ 2020 ਦਾ ਮਾਰਚ ਮਹੀਨਾ ਯਾਦ ਆਉਣਾ ਸ਼ੁਰੂ ਹੋ ਗਿਆ ਹੈ, ਕਿਉਂਕਿ ਪਿਛਲੇ ਸਾਲ ਮਾਰਚ ਵਿਚ ਕੋਰੋਨਾ ਨੇ ਆਪਣੇ ਪੈਰ ਪਸਾਰਣੇ ਸ਼ੁਰੂ ਕਰ ਦਿੱਤੇ ਸਨ। ਹਰਿਆਣਾ ਦੇ ਕਰਨਾਲ ਵਿਚ ਅੱਜ 64 ਨਵੇਂ ਕੋਰੋਨਾ ਕੇਸ ਸਾਹਮਣੇ ਆਉਣ ਨਾਲ ਸਿਹਤ ਮਹਿਕਮੇ ਦੇ ਹੱਥ-ਪੈਰ ਫੂਲ ਗਏ ਹਨ। ਉਂਝ ਕਰਨਾਲ ’ਚ ਸਰਗਰਮ ਕੇਸਾਂ ਦੀ ਗਿਣਤੀ 245 ਹੈ।
ਕਰਨਾਲ ’ਚ ਇਕ ਸੀਨੀਅਰ ਸੈਕੰਡਰੀ ਸਕੂਲ ਦੇ 7 ਬੱਚੇ ਕੋਰੋਨਾ ਪਾਜ਼ੇਟਿਵ ਮਿਲੇ ਹਨ, ਜਿਸ ਤੋਂ ਬਾਅਦ ਸਕੂਲ ਨੂੰ ਸੈਨੇਟਾਈਜ਼ ਕਰਵਾਇਆ ਗਿਆ ਅਤੇ ਸਟਾਫ਼ ਸਮੇਤ ਟੀਚਰ ਅਤੇ ਬਾਕੀ ਬੱਚਿਆਂ ਦੇ ਕੋਰੋਨਾ ਨਮੂਨੇ ਲਏ ਜਾ ਰਹੇ ਹਨ। ਓਧਰ ਤਰਾਵੜੀ ਦੇ ਐੱਸ. ਬੀ. ਆਈ. ਬੈਂਕ ’ਚ ਕੋਰੋਨਾ ਦੇ ਇਕੱਠੇ 7 ਕੇਸ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਸਿਹਤ ਮਹਿਕਮੇ ਨੇ ਬਾਕੀ ਸਟਾਫ਼ ਦੇ ਕਾਮਿਆਂ ਦੇ ਨਮੂੁਨੇ ਲਏ ਗਏ ਅਤੇ ਬੈਂਕ ਨੂੰ ਇਕ ਦਿਨ ਲਈ ਬੰਦ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਕੋਰੋਨਾ ਦੇ ਕੇਸ ਲਗਾਤਾਰ ਵਧ ਰਹੇ ਹਨ ਅਤੇ ਇਨ੍ਹਾਂ ਦਾ ਅਸਰ ਸਕੂਲਾਂ ’ਤੇ ਵੀ ਪੈ ਰਿਹਾ ਹੈ। ਜਦੋਂ ਤੋਂ ਸਕੂਲ ਮੁੜ ਖੁੱਲ੍ਹੇ ਹਨ, ਉਦੋਂ ਤੋਂ ਕੇਸ ਵੇਖਣ ਨੂੰ ਮਿਲ ਰਹੇ ਹਨ। ਫ਼ਿਲਹਾਲ ਕੋਰੋਨਾ ਤੋਂ ਬਚਾਅ ਕਰਨਾ ਹੈ ਤਾਂ ਸਾਵਧਾਨੀਆਂ ਜ਼ਰੂਰ ਵਰਤੋ। ਮਾਸਕ ਪਹਿਨੋ, ਸਮਾਜਿਕ ਦੂਰੀ ਬਣਾ ਕੇ ਰੱਖੋ ਅਤੇ ਹੱਥਾਂ ਨੂੰ ਸੈਨੇਟਾਈਜ਼ ਕਰਦੇ ਰਹੋ।
ਝਾਰਖੰਡ 'ਚ ਨਕਸਲੀਆਂ ਨੇ IED ਧਮਾਕਾ ਕੀਤਾ, ਤਿੰਨ ਸੁਰੱਖਿਆ ਕਰਮੀ ਸ਼ਹੀਦ
NEXT STORY