ਬੈਂਗਲੁਰੂ- ਕਾਂਗਰਸ ਨੇਤਾ ਡੀ.ਕੇ. ਸ਼ਿਵਕੁਮਾਰ ਨੇ ਬੁੱਧਵਾਰ ਨੂੰ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਰਾਜਪਾਲ ਥਾਵਰਚੰਦ ਗਹਿਲੋਤ ਨੇ ਸ਼ਿਵਕੁਮਾਰ ਨੂੰ ਲੋਕ ਭਵਨ ਦੇ 'ਗਲਾਸ ਹਾਊਸ' 'ਚ ਅਹੁਦੇ ਦੀ ਸਹੁੰ ਚੁਕਾਈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਪਾਰਟੀ ਦੇ ਸੰਗਠਨ ਜਨਰਲ ਸਕੱਤਰ ਕੇ.ਸੀ. ਵੇਨੂੰਗੋਪਾਲ ਅਤੇ ਕਈ ਹੋਰ ਨੇਤਾ ਸਹੁੰ ਚੁੱਕ ਸਮਾਰੋਹ 'ਚ ਸ਼ਾਮਲ ਹੋਏ।
ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਦੇ ਨਾਲ ਹੀ 8 ਵਾਰ ਦੇ ਵਿਧਾਇਕ ਡੀ.ਕੇ. ਸ਼ਿਵ ਕੁਮਾਰ ਦਾ ਉਹ ਸੁਪਨਾ ਸਾਕਾਰ ਹੋ ਗਿਆ, ਜਿਸ ਲਈ ਉਨ੍ਹਾਂ ਨੇ ਲੰਬੇ ਸਮੇਂ ਤੱਕ ਰਾਜਨੀਤਕ ਸੰਘਰਸ਼ ਕੀਤਾ। ਸ਼ਿਵਕੁਮਾਰ ਅਤੇ ਸਿੱਧਰਮਈਆ ਵਿਚਾਲੇ ਕਾਫ਼ੀ ਸਮੇਂ ਤੱਕ ਚੱਲੀ ਖਿੱਚੋਤਾਣ ਦਾ ਅੰਤ ਪਿਛਲੇ ਹਫ਼ਤੇ ਸਿੱਧਰਮਈਆ ਦੇ ਮੁੱਖ ਮੰਤਰੀ ਅਹੁਦਾ ਛੱਡਣ ਨਾਲ ਹੋਇਆ। ਸਿੱਧਰਮਈਆ ਨੇ ਕਾਂਗਰਸ ਹਾਈਕਮਾਨ ਦੇ ਨਿਰਦੇਸ਼ ਤੋਂ ਬਾਅਦ ਬੀਤੀ 28 ਮਈ ਨੂੰ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਉਨ੍ਹਾਂ ਦੇ ਇਸ ਕਦਮ ਨਾਲ ਦੱਖਣ ਭਾਰਤ 'ਚ ਪਾਰਟੀ ਦੇ ਸੰਕਟਮੋਚਕ ਮੰਨੇ ਜਾਣ ਵਾਲੇ ਸ਼ਿਵਕੁਮਾਰ ਲਈ ਇਹ ਅਹੁਦਾ ਸੰਭਾਲਣ ਦਾ ਰਸਤਾ ਸਾਫ਼ ਹੋਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਚਾਰਜਿੰਗ ਦੌਰਾਨ ਇਲੈਕਟ੍ਰਿਕ ਵਾਹਨ ਨੂੰ ਲੱਗੀ ਅੱਗ, ਰਿਹਾਇਸ਼ੀ ਇਮਾਰਤ 'ਚ ਪਈਆਂ ਭਾਜੜਾਂ (ਵੀਡੀਓ)
NEXT STORY