ਚਿਤਰਦੁਰਗ (ਭਾਸ਼ਾ)- ਕਰਨਾਟਕ 'ਚ ਚਿਤਰਦੁਰਗ ਜ਼ਿਲ੍ਹੇ ਦੇ ਇਕ ਪਿੰਡ 'ਚ ਰੱਖਿਆ ਖੋਜ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਵਲੋਂ ਵਿਕਸਿਤ ਇਕ ਮਨੁੱਖ ਰਹਿਤ ਹਵਾਈ ਯਾਨ (ਯੂ.ਏ.ਵੀ.) ਹਾਦਸੇ ਦਾ ਸ਼ਿਕਾਰ ਹੋ ਗਿਆ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਹ ਡਰੋਨ ਤਾਪਸ 07 ਏ-14, ਜ਼ਿਲ੍ਹੇ ਦੇ ਹਿਰਿਊਰ ਤਾਲੁਕ ਸਥਿਤ ਵਡਿਕੇਰੇ ਪਿੰਡ ਦੇ ਬਾਹਰ ਖੇਤਾਂ 'ਚ ਡਿੱਗ ਗਿਆ।
ਸੂਤਰਾਂ ਅਨੁਸਾਰ ਇਹ ਘਟਨਾ ਉਸ ਸਮੇਂ ਹੋਈ ਜਦੋਂ ਡੀ.ਆਈ.ਡੀ.ਓ. ਦਾ ਡਰੋਨ ਟ੍ਰਾਇਲ ਉਡਾਣ 'ਤੇ ਸੀ। ਇਸ ਘਟਨਾ 'ਤੇ ਡੀ.ਆਰ.ਡੀ.ਓ. ਦੇ ਅਧਿਕਾਰੀਆਂ ਨੇ ਟਿੱਪਣੀ ਨਹੀਂ ਮਿਲ ਸਕੀ ਹੈ। ਘਟਨਾ ਨਾਲ ਜੁੜੀ ਵੀਡੀਓ ਅਤੇ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਹਾਦਸੇ ਤੋਂ ਬਾਅਦ ਡਰੋਨ ਟੁੱਟ ਗਿਆ ਅਤੇ ਉਸ ਦੇ ਪੁਰਜੇ ਨੇੜੇ-ਤੇੜੇ ਬਿਖਰ ਗਏ। ਹਾਦਸੇ ਦੇ ਸਮੇਂ ਤੇਜ਼ ਆਵਾਜ਼ ਆਉਣ ਤੋਂ ਬਾਅਦ ਪਿੰਡ ਵਾਸੀ ਮੌਕੇ 'ਤੇ ਪਹੁੰਚੇ ਅਤੇ ਸਥਾਨਕ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ।
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
J&K ਪ੍ਰਸ਼ਾਸਨ ਕਸ਼ਮੀਰੀ ਕਾਮਿਆਂ ਨੂੰ ਅੱਤਵਾਦੀ ਸਮਰਥਕ ਕਰਾਰ ਦੇ ਨੌਕਰੀ ਤੋਂ ਕੱਢ ਰਿਹੈ: ਮਹਿਬੂਬਾ
NEXT STORY