ਨੈਸ਼ਲਨ ਡੈਸਕ : ਕਰਨਾਟਕ ਦੇ ਬੇਲਾਗਾਵੀ ਜ਼ਿਲ੍ਹੇ ਦੇ ਰਾਜਪੁਰ ਪਿੰਡ ਵਿੱਚ ਇੱਕ ਦਿਲ ਕੰਬਾਊ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਇੱਕ ਨਾਬਾਲਗ ਲੜਕੇ ਨੇ ਆਪਣੀ ਭੈਣ ਨਾਲ ਹੋ ਰਹੀ ਛੇੜਛਾੜ ਦਾ ਬਦਲਾ ਲੈਣ ਲਈ ਇੱਕ ਮੰਦਰ ਦੇ ਪੁਜਾਰੀ ਦੀ ਹੱਤਿਆ ਕਰ ਦਿੱਤੀ। ਪੁਲਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਪੁਜਾਰੀ ਲੰਬੇ ਸਮੇਂ ਤੋਂ ਇੱਕ ਨਾਬਾਲਗ ਲੜਕੀ ਨੂੰ ਪਰੇਸ਼ਾਨ ਕਰ ਰਿਹਾ ਸੀ, ਜਿਸ ਕਾਰਨ ਉਸ ਦੇ ਭਰਾ ਨੇ ਇਸ ਖੌਫਨਾਕ ਕਦਮ ਨੂੰ ਅੰਜਾਮ ਦਿੱਤਾ।
ਕਈ ਵਾਰ ਚਿਤਾਵਨੀ ਦੇਣ ਦੇ ਬਾਵਜੂਦ ਨਹੀਂ ਹਟਿਆ
ਮ੍ਰਿਤਕ ਦੀ ਪਛਾਣ 23 ਸਾਲਾ ਮੰਜੂਨਾਥ ਸੁਭਾਸ਼ ਐਨੀ ਵਜੋਂ ਹੋਈ ਹੈ, ਜੋ ਪਿੰਡ ਦੇ ਚੂਨੰਮਾ ਦੇਵੀ ਮੰਦਰ ਵਿੱਚ ਪਿਛਲੇ ਕਈ ਸਾਲਾਂ ਤੋਂ ਪੁਜਾਰੀ ਸੀ। ਪੁਲਸ ਅਨੁਸਾਰ ਮੰਜੂਨਾਥ ਲਗਾਤਾਰ ਪਿੰਡ ਦੀ ਇੱਕ ਨਾਬਾਲਗ ਲੜਕੀ ਦਾ ਪਿੱਛਾ ਕਰ ਰਿਹਾ ਸੀ। ਲੜਕੀ ਦੇ 17 ਸਾਲਾ ਭਰਾ ਨੇ ਪੁਜਾਰੀ ਨੂੰ ਕਈ ਵਾਰ ਚੇਤਾਵਨੀ ਦਿੱਤੀ ਸੀ ਕਿ ਉਹ ਉਸ ਦੀ ਭੈਣ ਨੂੰ ਪਰੇਸ਼ਾਨ ਕਰਨਾ ਬੰਦ ਕਰੇ, ਪਰ ਪੁਜਾਰੀ ਨੇ ਇਨ੍ਹਾਂ ਚੇਤਾਵਨੀਆਂ ਨੂੰ ਨਜ਼ਰਅੰਦਾਜ਼ ਕਰ ਦਿੱਤਾ।
ਮੰਦਰ ਕੰਪਲੈਕਸ ਵਿੱਚ ਕੀਤਾ ਹਮਲਾ
ਇਹ ਘਟਨਾ ਬੁੱਧਵਾਰ ਸਵੇਰੇ ਵਾਪਰੀ ਜਦੋਂ ਮੰਜੂਨਾਥ ਰੋਜ਼ਾਨਾ ਦੀ ਤਰ੍ਹਾਂ ਮੰਦਰ ਵਿੱਚ ਪੂਜਾ ਕਰਨ ਪਹੁੰਚਿਆ ਸੀ। ਉਸ ਸਮੇਂ ਮੰਦਰ ਵਿੱਚ ਕੋਈ ਹੋਰ ਮੌਜੂਦ ਨਹੀਂ ਸੀ। ਮੌਕਾ ਪਾ ਕੇ ਨਾਬਾਲਗ ਲੜਕੇ ਨੇ ਮੰਜੂਨਾਥ 'ਤੇ ਕਿਸੇ ਭਾਰੀ ਚੀਜ਼ ਨਾਲ ਜ਼ੋਰਦਾਰ ਹਮਲਾ ਕਰ ਦਿੱਤਾ, ਜਿਸ ਕਾਰਨ ਪੁਜਾਰੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦੋਂ ਪਿੰਡ ਵਾਸੀਆਂ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਇਲਾਕੇ ਵਿੱਚ ਹੜਕੰਪ ਮਚ ਗਿਆ।
ਪੁਲਸ ਕਾਰਵਾਈ
ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਸ ਨੇ ਕਾਰਵਾਈ ਕਰਦਿਆਂ ਮੁਲਜ਼ਮ ਨਾਬਾਲਗ ਲੜਕੇ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲਸ ਅਨੁਸਾਰ ਮੁਲਜ਼ਮ ਨਾਬਾਲਗ ਹੈ, ਉਸ ਵਿਰੁੱਧ ਜੁਵੇਨਾਈਲ ਜਸਟਿਸ ਐਕਟ (Juvenile Justice Act) ਤਹਿਤ ਕਾਰਵਾਈ ਕੀਤੀ ਜਾਵੇਗੀ। ਇਸ ਘਟਨਾ ਤੋਂ ਬਾਅਦ ਰਾਜਪੁਰ ਪਿੰਡ ਵਿੱਚ ਦਹਿਸ਼ਤ ਅਤੇ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
6 ਮਹੀਨੇ ਪਹਿਲਾਂ ਕੀਤੀ ਸੀ ਲਵ ਮੈਰਿਜ, 'ਥਾਰ' ਸਵਾਰ ਸ਼ਰੇਆਮ ਅਗਵਾ ਕਰ ਲੈ ਗਏ ਨਵ-ਵਿਆਹੁਤਾ
NEXT STORY