ਬੇਂਗਲੁਰੂ—ਕਰਨਾਟਕ 'ਚ 15 ਵਿਧਾਨ ਸਭਾ ਸੀਟਾਂ 'ਤੇ 5 ਦਸੰਬਰ ਨੂੰ ਹੋਣ ਵਾਲੀਆਂ ਉਪ ਚੋਣਾਂ ਲਈ ਕੁੱਲ 248 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਸੂਬੇ ਦੇ ਇੱਕ ਚੋਣ ਅਧਿਕਾਰੀ ਨੇ ਅੱਜ ਭਾਵ ਮੰਗਲਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ 21 ਨਵੰਬਰ ਤੱਕ ਉਮੀਦਵਾਰ ਆਪਣੇ ਨਾਂ ਵਾਪਸ ਲੈ ਸਕਣਗੇ ਅਤੇ ਵੋਟਾਂ ਦੀ ਗਿਣਤੀ 9 ਦਸੰਬਰ ਨੂੰ ਹੋਵੇਗੀ। ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ 152 ਉਮੀਦਵਾਰਾਂ ਨੇ ਤਾਂ ਸੋਮਵਾਰ ਨੂੰ ਨਾਮਜ਼ਦਗੀ ਕਾਗਜ਼ ਦਾਖਲ ਹੋਣ ਦੇ ਆਖਰੀ ਦਿਨ ਆਪਣੇ ਕਾਗਜ਼ ਦਾਖਲ ਕੀਤੇ।
ਜ਼ਿਕਰਯੋਗ ਹੈ ਕਿ ਸੂਬੇ 'ਚ ਉਪ ਚੋਣਾਂ ਦੀ ਜਰੂਰਤ ਕਾਂਗਰਸ-ਜਦ (ਐੱਸ) ਦੇ 17 ਵਿਧਾਇਕਾਂ ਵੱਲੋਂ ਅਸਤੀਫਾ ਦੇਣ ਅਤੇ ਸ਼ਕਤੀ ਪ੍ਰੀਖਣ ਦੇ ਦੌਰਾਨ ਗੈਰ ਹਾਜ਼ਰ ਰਹਿਣ ਨਾਲ ਹੋਈ ਹੈ। ਇਸ ਤੋਂ ਐੱਚ.ਡੀ.ਕੁਮਾਰਸਵਾਮੀ ਦੀ ਸਰਕਾਰ ਡਿੱਗ ਗਈ ਸੀ ਅਤੇ ਭਾਜਪਾ ਸੱਤਾ 'ਚ ਆਈ।
'ਖਰਾਬ ਪਾਣੀ' ਨੂੰ ਲੈ ਕੇ ਕੇਜਰੀਵਾਲ ਨੂੰ ਪਾਸਵਾਨ ਦਾ ਜਵਾਬ, ਸੈਂਪਲ ਲਿਸਟ ਕੀਤੀ ਸ਼ੇਅਰ
NEXT STORY