ਬੈਂਗਲੁਰੂ—ਕਰਨਾਟਕ ਦੇ ਮੁੱਖ ਮੰਤਰੀ ਐੱਚ. ਡੀ. ਕੁਮਾਰਸੁਆਮੀ ਨੇ ਅੱਜ ਭਾਵ ਸ਼ੁੱਕਰਵਾਰ ਨੂੰ ਆਪਣੇ ਮੰਤਰੀ ਮੰਡਲ ਦਾ ਵਿਸਥਾਰ ਕੀਤਾ, ਜਿਸ 'ਚ ਦੋ ਆਜ਼ਾਦ ਵਿਧਾਇਕਾਂ ਨੂੰ ਮੰਤਰੀ ਬਣਾਇਆ ਗਿਆ। ਆਜ਼ਾਦ ਵਿਧਾਇਕ ਆਰ. ਸ਼ੰਕਰ ਨੇ ਕਾਂਗਰਸ ਵੱਲੋਂ ਅਤੇ ਐੱਚ. ਨਾਗੇਸ਼ ਨੇ ਜੇ. ਡੀ. ਐੱਸ. ਵੱਲੋਂ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਰਾਜਪਾਲ ਵਜੂਭਾਈ ਵਾਲਾ ਨੇ ਰਾਜਭਵਨ 'ਚ ਦੁਪਹਿਰ ਲਗਭਗ 1 ਵਜੇ ਮੰਤਰੀ ਮੰਡਲ 'ਚ ਸ਼ਾਮਲ ਹੋਣ ਵਾਲੇ ਨਵੇਂ ਮੈਂਬਰਾਂ ਨੂੰ ਅਹੁਦੇ ਦੀ ਸਹੁੰ ਚੁਕਾਈ।
ਦੱਸ ਦੇਈਏ ਕਿ ਕਰਨਾਟਕ 'ਚ 34 ਮੰਤਰੀਆਂ 'ਚ ਕਾਂਗਰਸ ਦੇ 22 ਅਤੇ ਜੇ. ਡੀ. ਐੱਸ. ਦੇ 12 ਮੰਤਰੀ ਹਨ। 3 ਅਹੁਦੇ ਖਾਲੀ ਹਨ। ਅੱਜ ਕੈਬਨਿਟ 'ਚ 2 ਨਵੇਂ ਮੰਤਰੀਆਂ ਦੇ ਸ਼ਾਮਲ ਹੋਣ ਤੋਂ ਬਾਅਦ ਵੀ ਇੱਕ ਅਹੁਦਾ ਖਾਲੀ ਹੈ। ਕਰਨਾਟਕ 'ਚ ਕਾਂਗਰਸ ਅਤੇ ਜੇ. ਡੀ. ਐੱਸ. ਗਠਜੋੜ ਦੀ ਸਰਕਾਰ ਹੈ। ਇਸ ਲਈ ਮੰਤਰੀ ਅਹੁਦੇ ਨੂੰ ਲੈ ਕੇ ਦੋਵਾਂ ਵਿਚਾਲੇ ਸਮਝੌਤਾ ਹੋਇਆ ਹੈ। ਮੰਤਰੀ ਮੰਡਲ 'ਚ ਸ਼ਾਮਲ ਹੋਣ ਵਾਲੇ 2 ਆਜ਼ਾਦ ਵਿਧਾਇਕ ਬਾਹਰ ਤੋਂ ਕਾਂਗਰਸ ਅਤੇ ਜੇ. ਡੀ. ਐੱਸ. ਸਰਕਾਰ ਨੂੰ ਸਮਰਥਨ ਦੇ ਰਹੇ ਸੀ।
ਇਸ ਤੋਂ ਪਹਿਲਾਂ ਕਰਨਾਟਕ ਸਰਕਾਰ ਦਾ ਮੰਤਰੀ ਮੰਡਲ ਦਾ ਵਿਸਥਾਰ ਪਹਿਲਾਂ 12 ਜੂਨ ਨੂੰ ਹੋਣਾ ਸੀ ਪਰ ਦਿੱਗਜ਼ ਸਾਹਿਤਕਾਰ , ਐਕਟਰ ਗਿਰੀਸ਼ ਕਰਨਾਡ ਦੇ ਦੇਹਾਂਤ ਕਾਰਨ ਸੂਬੇ 'ਚ 3 ਦਿਨਾਂ ਦਾ ਰਾਜ ਸੋਗ ਐਲਾਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਅੱਜ ਭਾਵ ਸ਼ੁੱਕਰਵਾਰ ਨੂੰ ਕੈਬਨਿਟ ਦਾ ਵਿਸਥਾਰ ਹੋਇਆ।
100 ਦਿਨਾਂ 'ਚ ਇਕ ਕਰੋੜ ਨਵੇਂ ਕਿਸਾਨ ਕ੍ਰੈਡਿਟ ਕਾਰਡ ਜਾਰੀ ਕਰੇਗੀ ਸਰਕਾਰ
NEXT STORY