ਬੈਂਗਲੁਰੂ, (ਅਨਸ)- ਕਰਨਾਟਕ ਹਾਈ ਕੋਰਟ ’ਚ ਇਕ ਸੁਣਵਾਈ ਦੌਰਾਨ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਉਥੇ ਸੁਣਵਾਈ ਦੀ ਲਾਈਵ ਸਟ੍ਰੀਮਿੰਗ ਨੂੰ ਹੈਕਰਾਂ ਨੇ ਹੈਕ ਕਰ ਲਿਆ। ਇਸ ਤੋਂ ਬਾਅਦ ਲਾਈਵ ਸਟ੍ਰੀਮਿੰਗ ’ਤੇ ਸੁਣਵਾਈ ਦੌਰਾਨ ਹੀ ਅਸ਼ਲੀਲ ਵੀਡੀਓ ਅਤੇ ਫੋਟੋਆਂ ਵਿਖਾਈਆਂ ਜਾਣ ਲੱਗੀਆਂ। ਜਿਵੇਂ ਹੀ ਜੱਜ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਇਸ ਨੂੰ ਬੰਦ ਕਰਵਾਇਆ। ਫਿਰ ਇਸ ਮਾਮਲੇ ’ਤੇ ਸਪੱਸ਼ਟੀਕਰਨ ਦਿੱਤਾ ਗਿਆ।
ਇਹ ਵੀ ਪੜ੍ਹੋ- ਵਿਆਹ 'ਚ ਗਰਭਵਤੀ ਨਿਕਲੀ ਲਾੜੀ, ਮੰਗਣੀ ਤੋਂ ਬਾਅਦ ਹੋ ਗਿਆ ਸੀ ਇਹ ਕਾਂਡ
ਕਰਨਾਟਕ ਦੇ ਚੀਫ਼ ਜਸਟਿਸ ਪੀ. ਬੀ. ਵਰਾਲੇ ਨੇ ਕਿਹਾ ਕਿ ਅਸੀਂ ਸਾਰੀਆਂ ਲਾਈਵ ਸਟ੍ਰੀਮਿੰਗ ਨੂੰ ਰੋਕ ਰਹੇ ਹਾਂ। ਵੀਡੀਓ ਕਾਨਫਰੰਸਿੰਗ ਦੀ ਅਸੀਂ ਇਜਾਜ਼ਤ ਨਹੀਂ ਦੇ ਰਹੇ ਹਾਂ। ਬਦਕਿਸਮਤੀ ਨਾਲ ਕੁਝ ਸ਼ਰਾਰਤ ਕੀਤੀ ਜਾ ਰਹੀ ਹੈ। ਕੋਈ ਵੀ ਸ਼ਿਕਾਇਤ ਲੈ ਕੇ ਤੁਰੰਤ ਅਦਾਲਤ ’ਚ ਰਜਿਸਟਰੀ ਕਰਵਾਉਣ ਨਾ ਜਾਵੇ।
ਉਨ੍ਹਾਂ ਕਿਹਾ ਕਿ ਕਰਨਾਟਕ ਹਾਈ ਕੋਰਟ ਹਮੇਸ਼ਾ ਆਮ ਲੋਕਾਂ ਦੇ ਹੱਕ ’ਚ ਖੜ੍ਹੀ ਹੈ। ਕ੍ਰਿਪਾ ਕਰ ਕੇ ਸਹਿਯੋਗ ਲਈ ਆਪਣੇ ਸਹਿਯੋਗੀਆਂ ਨੂੰ ਅਪੀਲ ਕਰੋ ਅਤੇ ਕਹੋ ਕਿ ਉਹ ਰਜਿਸਟ੍ਰੇਸ਼ਨ ਦਫ਼ਤਰ ’ਚ ਕੰਪਿਊਟਰ ਰੂਮ ਦੇ ਨੇੜੇ ਨਾ ਜਾਣ। ਇਹੀ ਸੰਸਥਾਗਤ ਪ੍ਰਣਾਲੀ ਦੇ ਹਿੱਤ ’ਚ ਹੈ। ਜੇ ਪ੍ਰੈੱਸ ਦੇ ਕੁਝ ਮੈਂਬਰਾਂ ਨੂੰ ਜਾਣਕਾਰੀ ਨਹੀਂ ਹੈ, ਤਾਂ ਕ੍ਰਿਪਾ ਕਰ ਕੇ ਉਨ੍ਹਾਂ ਨੂੰ ਦੱਸੋ। ਤੁਹਾਨੂੰ ਸਹਿਯੋਗ ਕਰਨਾ ਹੋਵੇਗਾ। ਹਾਈ ਕੋਰਟ ਸਟਾਫ ਨੇ ਫਿਲਹਾਲ ਸਾਈਬਰ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਹੈ।
100 ਸਭ ਤੋਂ ਸ਼ਕਤੀਸ਼ਾਲੀ ਔਰਤਾਂ 'ਚ 4 ਭਾਰਤੀ, 5ਵੀਂ ਵਾਰ ਸੂਚੀ 'ਚ ਸ਼ਾਮਲ ਨਿਰਮਲਾ ਸੀਤਾਰਮਨ
NEXT STORY