ਨਵੀਂ ਦਿੱਲੀ– ਕਰਨਾਟਕ ਹਿਜਾਬ ਵਿਵਾਦ ’ਚ ਲਗਾਤਾਰ ਦੂਜੇ ਦਿਨ ਹਾਈ ਕੋਰਟ ’ਚ ਸੁਣਵਾਈ ਜਾਰੀ ਹੈ। ਉਥੇ ਹੀ ਬੀ.ਜੇ.ਪੀ. ਦੇ ਸੀਨੀਅਰ ਨੇਤਾ ਅਤੇ ਸਾਂਸਦ ਸੁਬਰਮਣਿਅਮ ਸਵਾਮੀ ਨੇ ਹਿਜਾਬ ’ਤੇ ਕਿਹਾ ਕਿ ਹਿਜਾਬ ਇਸਲਾਮ ਦਾ ਮਹੱਤਵਪੂਰਨ ਭਾਗ ਨਹੀਂ ਹੈ। ਜੇਕਰ ਤੁਸੀਂ ਮੈਨੂੰ ਵਿਖਾ ਦਿਓ ਕਿ ਹਿਜਾਬ ਇਸਲਾਮ ਦਾ ਮਹੱਤਵਪੂਰਨ ਭਾਗ ਹੈ ਤਾਂ ਮੈਂ ਪਹਿਲਾ ਇਨਸਾਨ ਹੋਵਾਂਗਾ ਜੋ ਹਿਜਾਬ ਪਹਿਨਣ ਦੀ ਵਕਾਲਤ ਕਰਾਂਗਾ।
ਇਕ ਨਿਊਜ਼ ਚੈਨਲ ਦੁਆਰਾ ਹਿਜਾਬ ਵਿਵਾਦ ’ਤੇ ਪੁੱਛੇ ਗਏ ਸਵਾਲ ’ਤੇ ਬੀ.ਜੇ.ਪੀ. ਸਾਂਸਦ ਸੁਬਰਮਣਿਅਮ ਸਵਾਮੀ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਅਸੀਂ ਵੇਖ ਰਹੇ ਹਾਂ ਕਿ ਲਗਭਗ ਸਾਰੇ ਮੁੱਦਿਆਂ ’ਤੇ ਹਿੰਦੂ-ਮੁਸਲਮਾਨ ਹੋ ਰਿਹਾ ਹੈ। ਰਾਮ ਜਮਨਭੂਮੀ ਮਾਮਲੇ ’ਚ ਵੀ ਇਹ ਇਕ ਭਾਈਚਾਰੇ ਨੇ ਕਿਹਾ ਸੀ ਕਿ ਤੁਸੀਂ ਮਸੀਤ ਨੂੰ ਹੱਥ ਨਹੀਂ ਲਗਾ ਸਕੇ। ਹਿਜਾਬ ’ਤੇ ਸਵਾਮੀ ਨੇ ਕਿਹਾ ਕਿ ਇਸਲਾਮ ’ਚ ਕਿਤੇ ਨਹੀਂ ਲਿਖਿਆ ਕਿ ਹਿਜਾਬ ਇਸਲਾਮ ਦਾ ਮਹੱਤਵਪੂਰਨ ਭਾਗ ਹੈ। ਜੇਕਰ ਅਜਿਹਾ ਹੁੰਦਾ ਤਾਂ ਸੰਸਦ ’ਚ ਕਈ ਮੁਸਲਿਮ ਜਨਾਨੀਆਂ ਸਾੜੀ ਪਹਿਨ ਕੇ ਆਉਂਦੀਆਂ ਹਨ ਤਾਂ ਕੀ ਇਨ੍ਹਾਂ ਜਨਾਨੀਆਂ ਨੇ ਧਰਮ ਦਾ ਅਪਮਾਨ ਕੀਤਾ ਹੈ।
ਘਰ-ਘਰ ਭਾਂਡੇ ਵੇਚਣ ਵਾਲੇ ਇਸ ਉਮੀਦਵਾਰ ਲਈ ਚੋਣਾਂ ਲੜਨਾ ‘ਜਨੂੰਨ’, ਪੜ੍ਹੋ ਪੂਰੀ ਕਹਾਣੀ
NEXT STORY