ਲਖਨਊ (ਭਾਸ਼ਾ)— ਕਹਿੰਦੇ ਹਨ ਕਿ ‘ਸ਼ੌਕ ਵੱਡੀ ਚੀਜ਼ ਹੈ’ ਪਰ ਸ਼ੌਕ ਇਕ ਜਨੂੰਨ ਬਣ ਜਾਵੇ ਅਤੇ ਉਸ ਲਈ ਪੂਰੀ ਜ਼ਿੰਦਗੀ ਬਦਲ ਦੇਵੇ, ਅਜਿਹੀ ਉਦਾਹਰਨ ਘੱਟ ਹੀ ਵੇਖਣ ਅਤੇ ਸੁਣਨ ਨੂੰ ਮਿਲਦੀ ਹੈ। ਉੱਤਰ ਪ੍ਰਦੇਸ਼ ਦੇ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਖ਼ਿਲਾਫ ਸਿਰਾਥੂ ਸੀਟ ਤੋਂ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਚੋਣ ਲੜ ਰਹੇ ਛੇਦੂ ਦੀ ਕਹਾਣੀ ਕੁਝ ਅਜਿਹੀ ਹੀ ਹੈ। ਕੌਸ਼ਾਂਬੀ ਜ਼ਿਲ੍ਹੇ ਦੇ ਸਿਰਾਥੂ ਵਿਧਾਨ ਸਭਾ ਖੇਤਰ ਸਥਿਤ ਤੈਬਾਪੁਰ ਸ਼ਮਸ਼ਾਬਾਦ ਪਿੰਡ ਦੇ ਰਹਿਣ ਵਾਲੇ ਛੇਦੂ ਘਰ-ਘਰ ਭਾਂਡੇ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਹਨ ਪਰ ਚੋਣਾਂ ਲੜਨਾ ਉਨ੍ਹਾਂ ਦਾ ਸ਼ੌਕ ਹੀ ਨਹੀਂ ਸਗੋਂ ਜਨੂੰਨ ਹੈ। ਪਿਛਲੇ 22 ਸਾਲਾਂ ਦੇ ਸਿਆਸੀ ਸਫ਼ਰ ਦੌਰਾਨ ਉਹ ਹੁਣ ਤਕ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਦੋ-ਦੋ ਅਤੇ ਜ਼ਿਲ੍ਹਾ ਪੰਚਾਇਤ ਦੀਆਂ 3 ਚੋਣਾਂ ਲੜ ਚੁੱਕੇ ਹਨ।
ਇਹ ਵੀ ਪੜ੍ਹੋ : ਵੀਰ ਸਪੂਤਾਂ ਨੂੰ ਨਮਨ: ਬਰਫ਼ੀਲੇ ਤੂਫ਼ਾਨ ਦੀ ਲਪੇਟ ’ਚ ਆਏ ਫ਼ੌਜ ਦੇ 7 ਜਵਾਨ ਸ਼ਹੀਦ, PM ਮੋਦੀ ਨੇ ਜਤਾਇਆ ਦੁੱਖ
ਪੈਦਲ ਘੁੰਮ-ਘੁੰਮ ਕੇ ਕਰਦੇ ਨੇ ਚੋਣ ਪ੍ਰਚਾਰ-
ਤਿੰਨ ਬੱਚਿਆਂ ਦੇ ਪਿਤਾ 52 ਸਾਲਾ ਛੇਦੂ ਖੇਤਰ ਵਿਚ ਪੈਦਲ ਘੁੰਮ-ਘੁੰਮ ਕੇ ਆਪਣਾ ਚੋਣ ਪ੍ਰਚਾਰ ਕਰਦੇ ਹਨ। ਉਨ੍ਹਾਂ ਦੇ ਹੱਥ ’ਚ ਇਕ ਬੈਨਰ ਹੁੰਦਾ ਹੈ। ਜਿਸ ’ਤੇ ਅਪੀਲ ਲਿਖੀ ਹੈ ਕਿ ਉਨ੍ਹਾਂ ਨੂੰ ਹਰ ਘਰ ’ਚੋਂ ਬਸ ਇਕ ਵੋਟ ਪਾ ਦਿਓ। ਉਨ੍ਹਾਂ ਨੂੰ ਭਰੋਸਾ ਹੈ ਕਿ ਜੇਕਰ ਹਰ ਘਰ ’ਚੋਂ ਇਕ ਵੋਟ ਵੀ ਮਿਲ ਗਈ ਤਾਂ ਉਹ ਚੋਣਾਂ ਜਿੱਤ ਜਾਣਗੇ। ਜ਼ਿਕਰਯੋਗ ਹੈ ਕਿ ਸਿਰਾਥੂ ਸੀਟ ਲਈ 5ਵੇਂ ਪੜਾਅ ਵਿਚ ਆਉਣ ਵਾਲੀ 27 ਫਰਵਰੀ ਨੂੰ ਵੋਟਾਂ ਪੈਣਗੀਆਂ।
ਭਾਂਡੇ ਵੇਚ ਕੇ ਕਰਦੇ ਨੇ ਗੁਜ਼ਾਰਾ-
ਛੇਦੂ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਵੇਂ ਹੀ ਮੈਂ ਘਰ-ਘਰ ਜਾ ਕੇ ਭਾਂਡੇ ਵੇਚਦਾ ਹਾਂ ਅਤੇ ਕਿਸੇ ਤਰ੍ਹਾਂ ਆਪਣਾ ਗੁਜ਼ਾਰਾ ਕਰਦਾ ਹਾਂ ਪਰ ਚੋਣਾਂ ਲੜਨਾ ਮੇਰਾ ਜਨੂੰਨ ਹੈ। ਇਸ ਲਈ ਮੈਂ ਬਹੁਤ ਤਿਆਗ ਕੀਤੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਮੈਂ ਆਪਣੀਆਂ ਤਮਾਮ ਜ਼ਰੂਰਤਾਂ ’ਚ ਕਟੌਤੀ ਕਰਦਾ ਹਾਂ। ਮਾਸ, ਮੱਛੀ, ਗੁਟਖਾ, ਬੀੜੀ, ਸਿਗਰਟ ਦਾ ਸੇਵਨ ਨਹੀਂ ਕਰਦਾ ਹਾਂ। ਬਸ ਰੁਖੀ-ਸੁੱਖੀ ਰੋਟੀ ਖਾ ਕੇ ਧਨ ਬਚਾਉਂਦਾ ਹਾਂ ਤਾਂ ਕਿ ਚੋਣਾਂ ਦਾ ਖਰਚ ਨਿਕਲ ਸਕੇ।
ਇਹ ਵੀ ਪੜ੍ਹੋ : CM ਕੇਜਰੀਵਾਲ ਨੇ ਦਿੱਲੀ ਜਲ ਬੋਰਡ ਦੇ 700 ਕੱਚੇ ਕਾਮਿਆਂ ਨੂੰ ਦਿੱਤਾ ਵੱਡਾ ਤੋਹਫ਼ਾ
ਪਿਛਲੇ 22 ਸਾਲਾਂ ਤੋਂ ਨੇ ਸਿਆਸਤ ’ਚ-
ਬੀਤੇ ਵੀਰਵਾਰ ਨੂੰ ਆਪਣੀ ਨਾਮਜ਼ਦਗੀ ਦਾਖ਼ਲ ਕਰ ਚੁੱਕੇ ਛੇਦੂ ਨੇ ਕਿਹਾ ਕਿ ਮੈਂ ਪਿਛਲੇ 22 ਸਾਲਾਂ ਤੋਂ ਸਿਆਸਤ ਵਿਚ ਹਾਂ ਅਤੇ ਹੁਣ ਤਕ ਸਾਲ 2014 ਅਤੇ 2019 ਦੀਆਂ ਲੋਕ ਸਭਾ ਚੋਣਾਂ ਅਤੇ 2012 ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਲੜ ਚੁੱਕਾ ਹਾਂ ਅਤੇ ਇਸ ਵਾਰ ਫਿਰ ਮੈਦਾਨ ਵਿਚ ਹਾਂ। ਇਸ ਸਵਾਲ ’ਤੇ ਕਿ ਸਿਰਾਥੂ ਵਿਧਾਨ ਸਭਾ ਸੀਟ ਤੋਂ ਉਨ੍ਹਾਂ ਦਾ ਮੁਕਾਬਲਾ ਉੱਪ ਮੁੱਖ ਮੰਤਰੀ ਅਤੇ ਭਾਜਪਾ ਉਮੀਦਵਾਰ ਕੇਸ਼ਵ ਪ੍ਰਸਾਦ ਮੌਰਿਆ ਨਾਲ ਹੈ, ਛੇਦੂ ਨੇ ਕਿਹਾ, ‘‘ਨਾਰਾਇਣ ਬਹੁਤ ਵੱਡੇ ਹਨ। ਉਨ੍ਹਾਂ ਦੇ ਅੱਗੇ ਕਿਸੇ ਦੀ ਕੋਈ ਹੈਸੀਅਤ ਨਹੀਂ। ਮੈਂ ਪਿਛਲੇ 22 ਸਾਲਾਂ ਤੋਂ ਲੋਕਾਂ ਦੇ ਘਰ-ਘਰ ਜਾ ਕੇ ਵੋਟ ਮੰਗ ਰਿਹਾ ਹਾਂ, ਇਸ ਉਮੀਦ ਨਾਲ ਕਿ ਉਹ ਸਵੇਰੇ ਕਦੇ ਤਾਂ ਆਵੇਗੀ। ਕਦੇ ਤਾਂ ਲੋਕਾਂ ਦਾ ਦਿਲ ਪਸੀਜੇਗਾ।
ਇਹ ਵੀ ਪੜ੍ਹੋ : ਕੋਰੋਨਾ ਮਰੀਜ਼ਾਂ ਲਈ ਵੱਡੀ ਖ਼ਬਰ; ਹੁਣ ਨੇਜਲ ਸਪ੍ਰੇਅ ਨਾਲ ਹੋਵੇਗਾ ਇਲਾਜ
2012 ਅਤੇ 2017 ’ਚ ਲੜੀ ਚੋਣ, ਮਿਲੀਆਂ ਇੰਨੀਆਂ ਵੋਟਾਂ-
ਚੋਣਾਂ ’ਚ ਮਿਲੀਆਂ ਵੋਟਾਂ ਦੇ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ 2012 ਦੀਆਂ ਵਿਧਾਨ ਸਭਾ ਚੋਣਾਂ ’ਚ ਸਿਰਾਥੂ ਸੀਟ ਤੋਂ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਮੈਦਾਨ ’ਚ ਉਤਰੇ ਛੇਦੂ ਨੂੰ 3,756 ਵੋਟਾਂ ਮਿਲੀਆਂ ਸਨ ਜਦਕਿ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਉਨ੍ਹਾਂ ਨੂੰ 1,147 ਵੋਟਾਂ ਮਿਲੀਆਂ ਸਨ। ਇਸ ਤਰ੍ਹਾਂ ਸਾਲ 2014 ਦੀਆਂ ਲੋਕ ਸਭਾ ਚੋਣਾਂ ’ਚ ਛੇਦੂ ਨੇ ਕੌਸ਼ਾਂਬੀ ਸੀਟ ਤੋਂ ਚੋਣ ਲੜੀ ਸੀ ਜਿਸ ਵਿਚ ਉਨ੍ਹਾਂ ਨੂੰ 3,340 ਵੋਟਾਂ ਮਿਲੀਆਂ ਸਨ ਜਦਕਿ 2019 ਦੀਆਂ ਲੋਕ ਸਭਾ ਚੋਣਾਂ ’ਚ ਇਸ ਸੀਟ ’ਤੇ ਉਨ੍ਹਾਂ ਨੂੰ 3,566 ਵੋਟਾਂ ਮਿਲੀਆਂ ਸਨ।
ਇਹ ਵੀ ਪੜ੍ਹੋ : ਵਰਚੁਅਲ ਰੈਲੀ ’ਚ PM ਮੋਦੀ ਨੇ ਕੀਤਾ ਵਾਅਦਾ- ਜਲਦੀ ਆਵਾਂਗਾ ਪੰਜਾਬ
ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹਨ-
ਮੌਜੂਦਾ ਸਿਆਸਤ ਵਿਚ ਛੇਦੂ ਦਾ ਨਜ਼ਰੀਆ ਦਿਲਚਸਪ ਹੈ। ਉਹ ਕਹਿੰਦੇ ਹਨ ਕਿ ਸਿਆਸਤ ਵਿਚ ਕੀ ਹੋ ਰਿਹਾ ਹੈ ਅਤੇ ਉਸ ਦੀ ਸੱਚਾਈ ਕੀ ਹੈ, ਹੌਲੀ-ਹੌਲੀ ਲੋਕਾਂ ਨੂੰ ਇਸ ਦਾ ਅਹਿਸਾਸ ਹੋ ਰਿਹਾ ਹੈ। ਜਦੋਂ ਤੱਕ ਅਸਲ ਮੁੱਦਿਆਂ ਦੀ ਸਿਆਸਤ ਨਹੀਂ ਹੋਵੇਗੀ, ਉਦੋਂ ਤਕ ਕੁਝ ਨਹੀਂ ਹੋ ਸਕਦਾ। ਚੋਣਾਂ ’ਚ ਕੀ-ਕੀ ਮੁੱਦੇ ਹਨ, ਇਸ ਸਵਾਲ ’ਤੇ ਉਨ੍ਹਾਂ ਨੇ ਕਿਹਾ ਕਿ ਅਸੀਂ ਤਾਂ ਬਸ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹਾਂ। ਅਸੀਂ ਕਿਸੇ ਦੀ ਬੁਰਾਈ ਕਰ ਕੇ ਵੋਟ ਨਹੀਂ ਮੰਗਦੇ। ਜੇਕਰ ਮੈਂ ਵਿਧਾਇਕ ਬਣ ਗਿਆ ਤਾਂ ਖੇਤਰ ਦੇ ਲੋਕਾਂ ਦੀ ਸੱਚੀ ਸੇਵਾ ਕਰਾਂਗਾ।
ਜਦੋਂ ਇਨਕਮ ਟੈਕਸ ਵਿਭਾਗ ਲਤਾ ਮੰਗੇਸ਼ਕਰ ਤੋਂ ਹਾਈ ਕੋਰਟ ’ਚ ਹਾਰ ਗਿਆ ਸੀ ਜੰਗ...
NEXT STORY