ਹੁਬਲੀ— ਕਰਨਾਟਕ ਦੇ ਹੁਬਲੀ ਰੇਲਵੇ ਸਟੇਸ਼ਨ 'ਤੇ ਅੱਜ ਯਾਨੀ ਸੋਮਵਾਰ ਨੂੰ ਧਮਾਕਾ ਹੋ ਗਿਆ। ਧਮਾਕਾ ਇਕ ਬਾਕਸ 'ਚ ਹੋਇਆ ਹੈ, ਜਿਸ ਨੂੰ ਇਕ ਸ਼ਖਸ ਲੈ ਕੇ ਜਾ ਰਿਹਾ ਸੀ। ਸ਼ਖਸ ਦੀ ਹਾਲਤ ਗੰਭੀਰ ਹੈ। ਮੌਕੇ 'ਤੇ ਪੁਲਸ ਟੀਮ ਪਹੁੰਚ ਗਈ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਹਾਦਸਾ ਉਦੋਂ ਹੋਇਆ, ਜਦੋਂ ਇਕ ਸ਼ਖਸ ਨੇ ਇਕ ਲਾਵਾਰਸ ਪਾਰਸਲ ਚੁੱਕਣ ਦੀ ਕੋਸ਼ਿਸ਼ ਕੀਤੀ। ਹਾਦਸਾ ਦੱਖਣ-ਪੱਛਮ ਰੇਲਵੇ ਜੋਨ ਦੇ ਹੈੱਡ ਕੁਆਰਟਰ ਕੋਲ ਹੋਇਆ ਹੈ। ਧਮਾਕੇ ਤੋਂ ਬਾਅਦ ਇਕ ਵਿਅਕਤੀ ਜਿੱਥੇ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ, ਉੱਥੇ ਹੀ ਨੇੜੇ-ਤੇੜੇ ਸਥਿਤ ਗਲਾਸ ਟੁੱਟ ਕੇ ਡਿੱਗਣ ਲੱਗੇ। ਹਾਲਾਂਕਿ ਇਹ ਗੰਭੀਰ ਕਿਸਮ ਦਾ ਧਮਾਕਾ ਨਹੀਂ ਸੀ। ਘਟਨਾ ਦੇ ਤੁਰੰਤ ਬਾਅਦ ਰੇਲਵੇ ਸਟੇਸ਼ਨ ਪੁਲਸ ਅਤੇ ਅਧਿਕਾਰੀ ਹਾਦਸੇ ਵਾਲੀ ਜਗ੍ਹਾ 'ਤੇ ਪਹੁੰਚੇ। ਇਲਾਕੇ 'ਚ ਸਰਚ ਆਪਰੇਸ਼ਨ ਚਲਾਇਆ ਗਿਆ। ਜ਼ਖਮੀ ਨੂੰ ਹਸਪਤਾਲ 'ਚ ਭਰਤੀ ਕਰਵਾ ਦਿੱਤਾ ਗਿਆ ਹੈ, ਜਿੱਥੇ ਉਸ ਦਾ ਇਲਾਜ ਜਾਰੀ ਹੈ। ਪੁਲਸ ਹਰ ਐਂਗਲ ਨਾਲ ਧਮਾਕੇ ਦੀ ਜਾਂਚ ਕਰ ਰਹੀ ਹੈ।
ਇਸ ਮਾਮਲੇ 'ਤੇ ਪੁਲਸ ਸਾਰੇ ਸੰਭਾਵਿਤ ਸੂਤਰਾਂ ਤੋਂ ਪਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਹਾਦਸੇ ਦੇ ਤੁਰੰਤ ਬਾਅਦ ਪੂਰੇ ਪਲੇਟਫਾਰਮ ਨੂੰ ਖਾਲੀ ਕਰਵਾ ਲਿਆ ਗਿਆ ਹੈ, ਨਾਲ ਹੀ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਪੁਲਸ ਸਟੇਸ਼ਨ 'ਤੇ ਖੜ੍ਹੀ ਟਰੇਨਾਂ 'ਚ ਜਾਂਚ ਕਰ ਰਹੀ ਹੈ। ਹਾਦਸੇ ਤੋਂ ਬਾਅਦ ਸਾਰੇ ਉੱਚ ਅਧਿਕਾਰੀ ਮੌਜੂਦ ਹਨ।
ਮਲਿਕ ਦੀ ਪਾਕਿ ਨੂੰ ਚਿਤਾਵਨੀ- ਹੁਣ ਵੀ ਬਾਜ਼ ਨਾ ਆਇਆ ਤਾਂ ਘਰ ਜਾ ਕੇ ਮਾਰਾਂਗੇ
NEXT STORY