ਰਾਮਨਗਰ (ਭਾਸ਼ਾ)- ਕਰਨਾਟਕ ਦੇ ਮੰਤਰੀ ਬੀ. ਜ਼ੈੱਡ. ਜਮੀਰ ਅਹਿਮਦ ਖਾਨ ਨੇ ਕੇਂਦਰੀ ਮੰਤਰੀ ਐੱਚ. ਡੀ. ਕੁਮਾਰਸਵਾਮੀ ਨੂੰ 'ਕਾਲੀਆ' ਕਹਿ ਕੇ ਵਿਵਾਦ ਖੜ੍ਹਾ ਕਰ ਦਿੱਤਾ। ਜਨਤਾ ਦਲ (ਸੈਕੁਲਰ) ਨੇ ਕਾਂਗਰਸ ਸਰਕਾਰ ਨੂੰ ਇਸ ਟਿੱਪਣੀ ਲਈ ਜਮੀਰ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕਰਨ ਦੀ ਮੰਗ ਕੀਤੀ। ਖਾਨ ਨੇ ਐਤਵਾਰ ਨੂੰ ਰਾਮਨਗਰ ’ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ ਕਿ ਚੰਨਾਪਟਨਾ ਤੋਂ ਕਾਂਗਰਸ ਉਮੀਦਵਾਰ ਸੀ. ਪੀ. ਯੋਗੀਸ਼ਵਰ ਕੋਲ ਇਸ ਤੋਂ ਪਹਿਲਾਂ ਭਾਜਪਾ ’ਚ ਜਾਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ।
ਮੰਤਰੀ ਨੇ ਕਿਹਾ,''ਸਾਡੀ ਪਾਰਟੀ (ਕਾਂਗਰਸ) ’ਚ ਕੁਝ ਮਤਭੇਦਾਂ ਦੇ ਕਾਰਨ ਉਨ੍ਹਾਂ ਨੇ ਆਜ਼ਾਦ ਉਮੀਦਵਾਰ ਦੇ ਰੂਪ ’ਚ ਚੋਣ ਲੜੀ ਸੀ। ਉਹ ਜਦ (ਐੱਸ) ’ਚ ਸ਼ਾਮਲ ਹੋਣ ਲਈ ਤਿਆਰ ਨਹੀਂ ਸਨ ਕਿਉਂਕਿ ‘ਕਾਲੀਆ ਕੁਮਾਰਸਵਾਮੀ’ ਭਾਜਪਾ ਨਾਲੋਂ ਜ਼ਿਆਦਾ ਖਤਰਨਾਕ ਸਨ। ਹੁਣ ਉਹ (ਯੋਗੀਸ਼ਵਰ) ਘਰ ਵਾਪਸ (ਕਾਂਗਰਸ ’ਚ) ਆ ਗਏ ਹਨ।'' ਚੰਨਾਪਟਨਾ ਵਿਧਾਨ ਸਭਾ ਜ਼ਿਮਨੀ ਚੋਣ 'ਚ ਯੋਗੀਸ਼ਵਰ ਦਾ ਮੁਕਾਬਲਾ ਕੁਮਾਰਸਵਾਮੀ ਦੇ ਬੇਟੇ ਨਿਖਿਲ ਕੁਮਾਰਸਵਾਮੀ ਨਾਲ ਹੈ, ਜੋ ਜਦ (ਐੱਸ) ਦੀ ਟਿਕਟ ’ਤੇ ਰਾਸ਼ਟਰੀ ਜਨਤਾਂਤਰਿਕ ਗੱਠਜੋੜ (ਐੱਨ. ਡੀ. ਏ.) ਦੇ ਉਮੀਦਵਾਰ ਦੇ ਰੂਪ ’ਚ ਚੋਣ ਲੜ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੀਂਹ ਦੇ ਨਾਲ ਪੈ ਗਏ ਗੜ੍ਹੇ, ਅੱਜ ਵੀ ਖ਼ਰਾਬ ਰਹੇਗਾ ਮੌਸਮ
NEXT STORY